Home /News /punjab /

ਬਠਿੰਡਾ ਦਾ ਅਧਿਆਪਕ ਜੋੜਾ ਦੇਸ਼-ਵਿਦੇਸ਼ ਦੇ ਚਾਰ ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੂੰ ਰਿਹੈ ਮੁਫ਼ਤ ਸਿੱਖਿਆ

ਬਠਿੰਡਾ ਦਾ ਅਧਿਆਪਕ ਜੋੜਾ ਦੇਸ਼-ਵਿਦੇਸ਼ ਦੇ ਚਾਰ ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੂੰ ਰਿਹੈ ਮੁਫ਼ਤ ਸਿੱਖਿਆ

ਬਠਿੰਡਾ ਦਾ ਅਧਿਆਪਕ ਜੋੜਾ ਦੇਸ਼-ਵਿਦੇਸ਼ ਦੇ ਚਾਰ ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੂੰ ਰਿਹੈ ਮੁਫ਼ਤ ਸਿੱਖਿਆ

ਬਠਿੰਡਾ ਦਾ ਅਧਿਆਪਕ ਜੋੜਾ ਦੇਸ਼-ਵਿਦੇਸ਼ ਦੇ ਚਾਰ ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੂੰ ਰਿਹੈ ਮੁਫ਼ਤ ਸਿੱਖਿਆ

ਹੁਣ ਉਨ੍ਹਾਂ ਦੇ ਨਾਲ ਆਈਆਈਟੀ ਦੇ ਪ੍ਰੋਫੈਸਰ ਅਤੇ ਸਿੱਖਿਆ ਮਾਹਰ 20 ਬੱਚਿਆਂ ਦੇ ਰੂਬਰੂ ਹੁੰਦੇ ਹਨ ਅਤੇ ਆਉਣ ਵਾਲੇ ਭਵਿੱਖ ਲਈ ਸਿੱਖਿਆ ਦਿੰਦੇ ਹਨl ਇਨ੍ਹਾਂ ਦੇ ਨਾਲ ਇਨ੍ਹਾਂ ਦੀ ਪਤਨੀ ਵੀ ਇਨ੍ਹਾਂ ਦੇ ਕੰਮ ਵਿੱਚ ਹੱਥ ਵਟਾਉਂਦੀ ਹੈ ਅਤੇ ਇਸ ਉਪਰਾਲੇ ਵਿੱਚ ਉਨ੍ਹਾਂ ਦਾ ਵੀ ਪੂਰਾ ਯੋਗਦਾਨ ਹੈ।

ਹੋਰ ਪੜ੍ਹੋ ...
  • Share this:
ਅੱਜ ਅਧਿਆਪਕ ਦਿਵਸ ਹੈ। ਇਸ ਦਿਵਸ 'ਤੇ ਗੱਲ ਕਰਦੇ ਹਾਂ ਬਠਿੰਡਾ ਦੇ ਰਹਿਣ ਵਾਲੇ ਹਿਸਾਬ ਦੇ ਪ੍ਰੋਫੈਸਰ ਸੰਜੀਵ ਕੁਮਾਰ ਦੀ, ਇਹ ਆਰਮੀ ਦੇ ਕੇਂਦਰੀ ਵਿਦਿਆਲਾ ਵਿੱਚ ਬਤੌਰ ਪ੍ਰੋਫੈਸਰ ਬੱਚਿਆਂ ਨੂੰ ਪੜ੍ਹਾਉਂਦੇ ਹਨ। ਇਨ੍ਹਾਂ ਦੀ ਪਤਨੀ ਵੀ ਇਸ ਹੀ ਵਿਦਿਆਲਾ ਵਿੱਚ ਬੱਚਿਆਂ ਨੂੰ ਪੜ੍ਹਾਉਂਦੀ ਹੈ।

ਪ੍ਰੋਫੈਸਰ ਸੰਜੀਵ ਕੁਮਾਰ ਨੇ ਕੋਰੋਨਾ ਦੇ ਕਾਲ ਦੌਰਾਨ ਘਰ ਵਿੱਚ ਬੈਠਣ ਦੀ ਬਜਾਏ ਕੁਝ ਵੱਖਰਾ ਕਰਨ ਦਾ ਸੋਚਿਆ l ਜਦੋਂ ਸਾਰੇ ਬੱਚੇ ਘਰਾਂ ਵਿੱਚ ਬੈਠ ਕੇ ਆਨਲਾਇਨ ਕਲਾਸਾਂ ਪੜ੍ਹ ਰਹੇ ਸੀl ਉਸ ਟਾਈਮ ਦੇ ਉੱਤੇ ਪ੍ਰਾਈਵੇਟ ਸੈਕਟਰ ਵਿੱਚ ਪੜ੍ਹਾਈ ਕਾਫ਼ੀ ਮਹਿੰਗੀ ਹੋ ਗਈ ਸੀl ਉਸ ਟਾਈਮ ਸੰਜੀਵ ਕੁਮਾਰ ਨੇ 1 ਅਪ੍ਰੈਲ 2020 ਨੂੰ ਇੱਕ ਛੋਟੀ ਜਿਹੀ ਐਪ ਜ਼ਰੀਏ ਪੰਜਾਬ ਦੇ ਬੱਚਿਆਂ ਨੂੰ ਆਪਣੇ ਨਾਲ ਜੋੜਿਆ ਅਤੇ ਆਨਲਾਈਨ ਪੜ੍ਹਾਈ ਕਰਵਾਉਣੀ ਸ਼ੁਰੂ ਕਰ ਦਿੱਤੀl

ਇਨ੍ਹਾਂ ਬੱਚਿਆਂ ਨੇ ਇਸ ਦਾ ਲਿੰਕ ਅੱਗੇ ਦੀ ਅੱਗੇ ਸ਼ੇਅਰ ਕਰ ਦਿੱਤਾ ਅਤੇ ਬੱਚਿਆਂ ਦੀ ਗਿਣਤੀ ਵਧਣ ਲੱਗੀl ਉਸ ਤੋਂ ਬਾਅਦ ਸੰਜੀਵ ਕੁਮਾਰ ਨੂੰ ਪ੍ਰੋਫੈਸ਼ਨਲ ਤਰੀਕੇ ਨਾਲ ਸੈੱਟਅਪ ਲਗਾਉਣਾ ਪਿਆ, ਜੋ ਉਸ ਲਈ ਕਾਫ਼ੀ ਮਹਿੰਗਾ ਸੀ l  ਹਾਈ ਸਪੀਡ ਇੰਟਰਨੈੱਟ ਕੈਮਰੇ ਅਤੇ ਕੰਪਿਊਟਰ ਦਾ ਇੰਤਜ਼ਾਮ ਕੀਤਾ ਅਤੇ ਪ੍ਰੋਫੈਸ਼ਨਲ ਸੌਫਟਵੇਅਰ ਵੀ ਖਰੀਦਿਆ, ਹੁਣ ਕਰੀਬ 40 ਤੋਂ 50 ਹਜ਼ਾਰ ਰੁਪਏ ਮਹੀਨੇ ਦਾ ਖਰਚਾ ਆਉਂਦਾ ਹੈ ਅਤੇ ਚਾਰ ਹਜ਼ਾਰ ਤੋਂ ਜ਼ਿਆਦਾ ਵਿਦਿਆਰਥੀ ਉਨ੍ਹਾਂ ਦੇ ਨਾਲ ਜੁੜੇ ਹੋਏ ਹਨl ਹੈਰਾਨੀ ਦੀ ਗੱਲ ਇਹ ਵੀ ਹੈ ਕਿ ਇਹ ਵਿਦਿਆਰਥੀ ਪੰਜਾਬ ਅਤੇ ਭਾਰਤ ਤੱਕ ਸੀਮਤ ਨਹੀਂ, ਬਲਕਿ 100 ਦੇ ਕਰੀਬ ਵਿਦੇਸ਼ਾਂ ਦੇ ਵਿਦਿਆਰਥੀ ਵੀ ਇਨ੍ਹਾਂ ਤੋਂ ਕੋਚਿੰਗ ਲੈ ਰਹੇ ਹਨl

ਹੁਣ ਉਨ੍ਹਾਂ ਦੇ ਨਾਲ ਆਈਆਈਟੀ ਦੇ ਪ੍ਰੋਫੈਸਰ ਅਤੇ ਸਿੱਖਿਆ ਮਾਹਰ 20 ਬੱਚਿਆਂ ਦੇ ਰੂਬਰੂ ਹੁੰਦੇ ਹਨ ਅਤੇ ਆਉਣ ਵਾਲੇ ਭਵਿੱਖ ਲਈ ਸਿੱਖਿਆ ਦਿੰਦੇ ਹਨl ਇਨ੍ਹਾਂ ਦੇ ਨਾਲ ਇਨ੍ਹਾਂ ਦੀ ਪਤਨੀ ਵੀ ਇਨ੍ਹਾਂ ਦੇ ਕੰਮ ਵਿੱਚ ਹੱਥ ਵਟਾਉਂਦੀ ਹੈ ਅਤੇ ਇਸ ਉਪਰਾਲੇ ਵਿੱਚ ਉਨ੍ਹਾਂ ਦਾ ਵੀ ਪੂਰਾ ਯੋਗਦਾਨ ਹੈ। ਇਸ ਅਧਿਆਪਕ ਦੇ ਇਸ ਸ਼ਲਾਘਾਯੋਗ ਕਦਮ ਤੋਂ ਬਾਅਦ ਜਿਹੜੇ ਬੱਚੇ ਇਨ੍ਹਾਂ ਨਾਲ ਆਨਲਾਈਨ ਤਾਲੀਮ ਹਾਸਲ ਕਰ ਰਹੇ ਹਨ ਉਹ ਆਪਣੇ ਵੀਡੀਓ ਸੰਦੇਸ਼ ਅਤੇ ਈਮੇਲ ਰਾਹੀਂ ਆਪਣੀ ਭਾਵਨਾਵਾਂ ਦਾ ਪ੍ਰਗਟਾਵਾ ਕਰ ਰਹੇ ਹਨ ਅਤੇ ਟੀਚਰ ਦਿਵਸ 'ਤੇ ਇਸ ਟੀਚਰ ਨੂੰ ਦਿਲੋਂ ਸਲਾਮ ਕਰ ਰਹੇ ਹਨ।
Published by:Krishan Sharma
First published:

Tags: Bathinda, Education, Education Minister, Inspiration, Math, Teachers

ਅਗਲੀ ਖਬਰ