Home /News /punjab /

ਤਲਵੰਡੀ ਸਾਬੋ ਦੇ ਬੰਗੀ ਦੀਪਾ ਰਜਬਾਹੇ 'ਚ ਮਿਲੀ ਅਣਪਛਾਤੀ ਔਰਤ ਦੀ ਲਾਸ਼, ਲੋਕਾਂ 'ਚ ਦਹਿਸ਼ਤ

ਪਿੰਡ ਬੰਗੀ ਦੀਪਾ ਦੇ ਰਜਵਾਹੇ ਵਿੱਚ 25-30 ਸਾਲਾਂ ਦੀ ਅਣਪਛਾਤੀ ਔਰਤ ਦੀ ਲਾਂਸ ਮਿਲਣ ਨਾਲ ਸਨਸਨੀ

 • Share this:
  ਮੁਨੀਸ਼ ਗਰਗ, ਤਲਵੰਡੀ ਸਾਬੋ

  ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਬੰਗੀ ਦੀਪਾ ਦੇ ਰਜਵਾਹੇ ਵਿਚੋਂ ਇੱਕ ਅਣਪਛਾਤੀ ਔਰਤ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਲਾਸ਼ ਨੂੰ ਸ਼ਨਾਖਤ ਲਈ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਵਿੱਚ ਭੇਜ ਕੇ ਰਾਮਾਂ ਮੰਡੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

  ਜਾਣਕਾਰੀ ਅਨੁਸਾਰ ਅੱਜ ਦੁਪਿਹਰ ਸਮੇਂ ਰਾਮਾਂ ਮੰਡੀ ਦੇ ਨਜਦੀਕ ਪਿੰਡ ਬੰਗੀ ਦੀਪਾ ਦੇ ਰਜਵਾਹੇ ਵਿੱਚੋਂ ਇੱਕ ਔਰਤ ਦੀ ਲਾਸ਼ ਪਈ ਹੋਣ ਦੀ ਸੂਚਨਾ ਮਿਲੀ। ਸੂਚਨਾ ਮਿਲਣ 'ਤੇ ਤੁਰੰਤ ਹੈਲਪਲਾਈਨ ਵੈਲਫੇਅਰ ਸੁਸਾਇਟੀ ਦੀ ਟੀਮ ਅਤੇ ਪਾਇਲਟ ਸ਼ੇਰੂ ਰਾਮਾਂ ਪੁਲਿਸ ਸਮੇਤ ਮੌਕੇ 'ਤੇ ਪਹੁੰਚੇ ਗਏ ਸੁਸਾਇਟੀ ਮੈਂਬਰਾਂ ਨੇ ਰਾਮਾਂ ਮੰਡੀ ਪੁਲਿਸ ਦੀ ਹਾਜ਼ਰੀ ਵਿੱਚ ਰਜਵਾਹੇ ਵਿਚੋਂ ਬਾਹਰ ਕੱਢਿਆ ਗਿਆ।

  ਲਾਸ਼ ਜ਼ਿਆਦਾ ਗਲੀ ਹੋਈ ਸੀ, ਜਿਸ ਕਾਰਨ ਉਸ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਨੇ ਮੁਢਲੀ ਜਾਂਚ ਤੋਂ ਬਾਅਦ ਲਾਸ਼ ਨੂੰ ਸ਼ਨਾਖਤ ਲਈ 72 ਘੰਟੇ ਤਲਵੰਡੀ ਸਾਬੋ ਦੇ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਵਿੱਚ ਰਖਵਾ ਦਿੱਤਾ ਹੈ। ਰਾਮਾਂ ਮੰਡੀ ਥਾਣਾ ਮੁੱਖੀ ਪਰਮਿੰਦਰ ਸਿੰਘ ਸੇਖੋ ਨੇ ਦੱਸਿਆ ਕਿ ਮ੍ਰਿਤਕ ਔਰਤ ਦੀ ਉਮਰ ਕਰੀਬ 25-30 ਸਾਲ ਲੱਗ ਰਹੀ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
  Published by:Krishan Sharma
  First published:

  Tags: Bathinda, Crime, Crime against women, Talwandi Sabo

  ਅਗਲੀ ਖਬਰ