Bathinda Crime News: ਬਠਿੰਡਾ ਕਾਊਂਟਰ ਇੰਟੈਲੀਜੈਂਸ ਵਿਭਾਗ ਵਿੱਚ ਤਾਇਨਾਤ ਆਈਆਰਬੀ ਦੇ ਮੁਲਾਜ਼ਮ ਸਿਪਾਹੀ ਸੁਰਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਰਾਜੀਵ ਗਾਂਧੀ ਨਗਰ ਬਠਿੰਡਾ ਵੱਲੋਂ ਅੱਜ ਆਪਣੇ ਘਰ ਵਿੱਚ ਫਾਹਾ ਲਾ ਕੇ ਮੌਤ ਗਲੇ (Police Suicide) ਲਾ ਲਈ। ਇਸ ਘਟਨਾ ਦਾ ਜ਼ਿੰਮੇਵਾਰ ਮ੍ਰਿਤਕ ਸੁਰਿੰਦਰ ਸਿੰਘ ਵੱਲੋਂ ਬਾਂਸਲ ਸੀਮਿੰਟ ਸਟੋਰ ਗੁਰੂਕੁਲ ਰੋਡ ਬਠਿੰਡਾ ਦੇ ਮਾਲਕ ਰਾਜ ਕੁਮਾਰ ਬਾਂਸਲ ਨੂੰ ਦੱਸਿਆ ਹੈ।
ਸੁਰਿੰਦਰ ਸਿੰਘ ਵੱਲੋਂ ਫਾਹਾ ਲੈਣ ਦੀ ਸੂਚਨਾ ਪਰਿਵਾਰਕ ਮੈਂਬਰਾਂ ਵੱਲੋਂ ਥਾਣਾ ਕੈਨਾਲ ਅਤੇ ਨੌਜਵਾਨ ਵੈੱਲਫੇਅਰ ਸੋਸਾਇਟੀ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੇ ਸੁਸਾਇਟੀ ਦੇ ਵਰਕਰਾਂ ਨੇ ਲਾਸ਼ ਥਾਣਾ ਕੈਨਾਲ ਪੁਲਿਸ ਦੇ ਮੁਲਾਜ਼ਮਾਂ ਦੇ ਸਹਿਯੋਗ ਨਾਲ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਈ।
ਇਸ ਪੂਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਥਾਣਾ ਕੈਨਾਲ ਦੇ ਐਸਐਚਓ ਸੰਦੀਪ ਭਾਟੀ ਨੇ ਦੱਸਿਆ ਕਿ ਸੁਰਿੰਦਰ ਸਿੰਘ ਵੱਲੋਂ ਬਾਂਸਲ ਸੀਮਿੰਟ ਸਟੋਰ ਤੋਂ ਸਾਮਾਨ ਲਿਆ ਸੀ, ਜਿਸ ਦਾ ਉਸ ਨੇ ਬਣਦੀ ਰਕਮ 97 ਹਜਾਰ 500 ਰੁਪਏ ਅਦਾ ਵੀ ਕਰ ਦਿੱਤੇ ਸਨ, ਪਰ ਪਤਾ ਚੱਲਿਆ ਹੈ ਕਿ ਦੁਕਾਨ ਮਾਲਕ ਵੱਲੋਂ ਪੈਸੇ ਲੈਣ ਦੇ ਬਾਵਜੂਦ ਅਦਾਲਤ ਵਿਚ ਚੈੱਕ ਲਾ ਦਿੱਤਾ ਅਤੇ ਚੈੱਕ ਬਾਊਂਸ ਹੋਣ 'ਤੇ ਸੁਰਿੰਦਰ ਸਿੰਘ ਨੂੰ ਅਦਾਲਤ ਵੱਲੋਂ ਸਜ਼ਾ ਵੀ ਸੁਣਾਈ ਗਈ, ਉਸੇ ਕਰਕੇ ਸੁਰਿੰਦਰ ਸਿੰਘ ਮਾਨਸਿਕ ਪ੍ਰੇਸ਼ਾਨ ਰਹਿੰਦਾ ਸੀ, ਜਿਸ ਕਰਕੇ ਅੱਜ ਉਸ ਨੇ ਮੌਤ ਗਲੇ ਲਾ ਲਈ।
ਐਸਐਚਓ ਸੰਦੀਪ ਭਾਟੀ ਨੇ ਦੱਸਿਆ ਕਿ ਮ੍ਰਿਤਕ ਸੁਰਿੰਦਰ ਸਿੰਘ ਦੀ ਪਤਨੀ ਗੁਰਦੀਪ ਕੌਰ ਦੇ ਬਿਆਨ 'ਤੇ ਬਾਂਸਲ ਸੀਮਿੰਟ ਸਟੋਰ ਦੇ ਮਾਲਕ ਰਾਜ ਕੁਮਾਰ ਬਾਂਸਲ ਖਿਲਾਫ਼ ਮਰਨ ਲਈ ਮਜਬੂਰ ਕਰਨ ਦੀ ਧਾਰਾ 306 ਆਈਪੀਸੀ ਤਹਿਤ ਪਰਚਾ ਦਰਜ ਕਰਕੇ ਗ੍ਰਿਫਤਾਰੀ ਲਈ ਭਾਲ ਸ਼ੁਰੂ ਕਰ ਦਿੱਤੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bathinda, Crime news, Punjab Police