Dera Sira News: ਬਠਿੰਡਾ ਅਦਾਲਤ (Bathinda Court Summons Dera) ਵੱਲੋਂ ਡੇਰਾ ਸਿਰਸਾ ਵਿਖੇ ਦਿਲਜੋੜ ਮਾਲਾ ਪਾ ਕੇ ਹੋਏ ਵਿਆਹ ਦੀ ਮਾਨਤਾ ਨੂੰ ਲੈ ਕੇ ਡੇਰਾ ਸੱਚਾ ਸੌਦਾ ਸਿਰਸਾ (Dera Sacha Sauda Sirsa) ਦੇ ਪ੍ਰਬੰਧਕਾਂ ਅਤੇ ਬਠਿੰਡਾ ਦੇ ਰਜਿਸਟਰਾਰ ਕਮ ਡਿਪਟੀ ਕਮਿਸ਼ਨਰ ਨੂੰ ਸੰਮਨ ਜਾਰੀ ਕੀਤੇ ਜਾ ਰਹੇ ਹਨ ਕਿ ਸਾਨੂੰ ਇਹ ਦੱਸਿਆ ਜਾਵੇ, ਜੋ ਡੇਰਾ ਸਿਰਸਾ ਸੱਚਾ ਸੌਦਾ ਵਿੱਚ ਦਿਲ ਜੋੜ ਮਾਲਾ (Dil jod Mala Marriage in Dera) ਪਾ ਕੇ ਹੋਏ ਵਿਆਹ ਨੂੰ ਮਾਨਤਾ ਕਿਹੜੇ ਰੀਤੀ ਰਿਵਾਜ ਅਨੁਸਾਰ ਜਾਂ ਕਿਹੜੇ ਧਰਮ ਅਨੁਸਾਰ ਦਿੱਤੀ ਜਾਂਦੀ ਹੈ ਕਿਉਂਕਿ ਸਿੱਖ ਧਰਮ ਅਨੁਸਾਰ ਚਾਰ ਲਾਵਾਂ ਲਈਆਂ ਜਾਂਦੀਆਂ ਹਨ ਅਤੇ ਹਿੰਦੂ ਧਰਮ ਅਨੁਸਾਰ ਸੱਤ ਫੇਰੇ ਲਏ ਜਾਂਦੇ ਹਨ।
ਬਠਿੰਡਾ ਤੋਂ ਐਡਵੋਕੇਟ ਰਣਬੀਰ ਸਿੰਘ ਬਰਾੜ ਨੇ ਦੱਸਿਆ ਕਿ ਮੇਰੇ ਕੋਲ ਇਕ ਲੜਕੇ ਵੱਲੋਂ ਆਪਣੇ ਘਰਵਾਲੀ ਦੇ ਖ਼ਿਲਾਫ਼ ਘਰੇਲੂ ਡਿਸਪਿਊਟ ਨੂੰ ਲੈ ਕੇ ਸਿਵਲ ਕੋਰਟ 'ਚ ਸਿਵਲ ਸੂਟ ਦਾਇਰ ਹੋਇਆ, ਜਿਸ ਵਿੱਚ ਉਸ ਦੇ ਘਰਵਾਲੀ ਨੇ ਲੜਕੇ ਉੱਪਰ ਇਹ ਇਲਜ਼ਾਮ ਲਾਇਆ ਹੈ ਕਿ ਇਸ ਨੇ ਦੂਸਰੀ ਮੈਰਿਜ ਕਰਵਾਈ ਹੋਈ ਹੈ ਜਿਸ ਨੂੰ ਲੈ ਕੇ ਅਸੀਂ ਉਨ੍ਹਾਂ ਦੀ ਡੇਰੇ ਵਿੱਚ ਹੋਈ ਪਹਿਲੇ ਵਿਆਹ ਨੂੰ ਲੈ ਕੇ ਡੇਰਾ ਸੱਚਾ ਸੌਦਾ ਸਿਰਸਾ ਦੇ ਪ੍ਰਬੰਧਕ ਅਤੇ ਬਠਿੰਡਾ ਦੇ ਰਜਿਸਟਰਾਰ ਡਿਪਟੀ ਕਮਿਸ਼ਨਰ ਨੂੰ ਪਾਰਟੀ ਬਣਾ ਕੇ ਇਹ ਪੁੱਛਿਆ ਗਿਆ ਹੈ ਜੋ ਡੇਰਾ ਸੱਚਾ ਸੌਦਾ ਸਿਰਸਾ ਵਿਚ ਦਿਲ ਜੋੜ ਮਾਲਾ ਪਾ ਕੇ ਹੋਏ ਵਿਆਹ ਨੂੰ ਕਿਸ ਧਰਮ ਅਨੁਸਾਰ ਮਾਨਤਾ ਮਿਲਦੀ ਹੈ ਕਿਉਂਕਿ ਕਿ ਕੋਈ ਵੀ ਵਿਆਹ ਧਰਮ ਅਨੁਸਾਰ ਰੀਤੀ ਰਿਵਾਜ ਨਾਲ ਹੁੰਦੇ ਹਨ।
ਇਹ ਵੀ ਪੁੱਛਿਆ ਗਿਆ ਕਿ ਸਿੱਖ ਧਰਮ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੁਆਲੇ ਚਾਰ ਲਾਵਾਂ ਲਈਆਂ ਜਾਂਦੀਆਂ ਹਨ ਅਤੇ ਹਿੰਦੂ ਧਰਮ ਅਨੁਸਾਰ ਸੱਤ ਫੇਰੇ ਲਏ ਜਾਂਦੇ ਹਨ ਅਤੇ ਫਿਰ ਉਸ ਨੂੰ ਮਾਨਤਾ ਦਿੱਤੀ ਜਾਂਦੀ ਹੈ ਪ੍ਰੰਤੂ ਡੇਰਾ ਸਿਰਸਾ ਵਿੱਚ ਦਿਲ ਜੋੜ ਮਾਲਾ ਪਾ ਕੇ ਹੋਏ ਵਿਆਹਾਂ ਨੂੰ ਮਾਨਤਾ ਕਿਸ ਕਾਨੂੰਨ ਅਧੀਨ ਦਿੱਤੀ ਜਾਂਦੀ ਹੈ। ਅਸੀਂ ਇਹ ਵੀ ਪੁੱਛਿਆ ਹੈ ਕਿ ਕੀ ਡੇਰੇ ਦੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜਾਂ ਹੋਰ ਕਿਸੇ ਧਰਮ ਦਾ ਗ੍ਰੰਥ ਹੈ ਇਸ ਲਈ ਅਸੀਂ ਡੇਰੇ ਤੋਂ ਪੁੱਛਿਆ ਹੈ।
ਉਨ੍ਹਾਂ ਕਿਹਾ ਕਿ ਅਸੀਂ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਵੀ ਪੁੱਛਿਆ ਹੈ ਕਿ ਕੀ ਦਿਲ ਜੋੜ ਮਾਲਾ ਅਨੁਸਾਰ ਹੋਏ ਵਿਆਹ ਨੂੰ ਮਾਨਤਾ ਦਿੱਤੀ ਜਾਂਦੀ ਹੈ ਤਾਂ ਕਿਸ ਕਾਨੂੰਨ ਅਨੁਸਾਰ ਅਤੇ ਕੀ ਅਸੀਂ ਇਸ ਅਧੀਨ ਮੈਰਿਜ ਰਜਿਸਟਰ ਕਰਵਾ ਸਕਦੇ ਹਾਂ ਜਾਂ ਨਹੀਂ, ਇਸ ਲਈ ਅਸੀਂ ਹਾਂ ਸੂਟ ਦਾਇਰ ਕੀਤਾ ਹੈ ਅਤੇ 2/8/2022 ਲਈ ਸੰਮਨ ਹੋਏ ਹਨ।ਇਹ ਇਸ ਤਰ੍ਹਾਂ ਦਾ ਪਹਿਲਾ ਕੇਸ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।