ਬੀਤੇ ਦਿਨ ਹਾਈ ਕੋਰਟ ਵੱਲੋਂ ਫ਼ੈਸਲਾ ਸੁਣਾਇਆ ਗਿਆ ਸੀ ਕਿ ਹੁਣ ਡੀਜੇ ਬਿਨਾਂ ਕਾਪੀਰਾਈਟ ਮਨਜ਼ੂਰੀ ਦੇ ਵਿਆਹ ਜਾਂ ਹੋਰ ਫ਼ੰਕਸ਼ਨਾਂ `ਚ ਗਾਣੇ ਨਹੀਂ ਚਲਾ ਸਕਣਗੇ। ਜਿਸ ਤੋਂ ਬਾਅਦ ਬਠਿੰਡਾ `ਚ ਡੀਜੇ ਦਾ ਕੰਮ ਕਰਨ ਵਾਲਿਆਂ ਦੇ ਚਿਹਰੇ `ਤੇ ਮਾਯੂਸੀ ਨਜ਼ਰ ਆ ਰਹੀ ਹੈ। ਇਨ੍ਹਾਂ ਡੀਜੇਜ਼ ਦਾ ਕਹਿਣੈ ਕਿ ਉਹ ਹਾਈਕੋਰਟ ਦੇ ਹੁਕਮਾਂ ਦਾ ਸਨਮਾਨ ਕਰਦੇ ਹਨ। ਪਰ ਹੁਣ ਉਨ੍ਹਾਂ ਨੂੰ ਇਹ ਸਮਝ ਨਹੀਂ ਆ ਰਿਹਾ ਹੈ ਕਿ ਉਹ ਕਿਹੜੀ ਮਿਊਜ਼ਿਕ ਕੰਪਨੀ ਤੋਂ ਕਾਪੀਰਾਈਟ ਲਾਈਸੰਸ ਲੈਣ। ਕਿਉਂਕਿ ਮਾਰਕਿਟ `ਚ ਅਨੇਕਾਂ ਮਿਊਜ਼ਿਕ ਕੰਪਨੀਆਂ ਆ ਗਈਆਂ ਹਨ।
ਅਜਿਹੇ ਹਾਲਾਤ ਵਿੱਚ ਬਠਿੰਡਾ ਦੇ ਡੀਜੇਜ਼ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਸਰਕਾਰ ਵੱਲੋਂ ਲਾਈਸੰਸ ਜਾਰੀ ਕੀਤੇ ਜਾਣ। ਕਿਉਂਕਿ ਹਾਈਕੋਰਟ ਦੇ ਇਸ ਫ਼ੈਸਲੇ ਨਾਲ ਕਈ ਲੋਕਾਂ ਦੇ ਰੁਜ਼ਗਾਰ ਬੰਦ ਹੋ ਸਕਦੇ ਹਨ। ਕਿਉਂਕਿ ਗੀਤਾਂ ਦੇ ਉੱਪਰ ਹੀ ਉਨ੍ਹਾਂ ਦਾ ਰੋਜ਼ਗਾਰ ਨਿਰਭਰ ਹੈ। ਜੇਕਰ ਇਸ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਜਾਣਗੀਆਂ ਤਾਂ ਉਹ ਕਮਾਈ ਕਿਵੇਂ ਕਰਨਗੇ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਹਾਈਕੋਰਟ `ਚ ਇੱਕ ਪਟੀਸ਼ਨ `ਤੇ ਸੁਣਵਾਈ ਕੀਤੀ ਗਈ। ਜਿਸ ਵਿੱਚ ਇਹ ਫ਼ੈਸਲਾ ਸੁਣਾਇਆ ਗਿਆ ਸੀ ਕਿ ਹੁਣ ਕਾਪੀਰਾਈਟ ਲਾਈਸੰਸ ਤੋਂ ਬਿਨਾਂ ਕੋਈ ਡੀਜੇ ਵਿਆਹ `ਚ ਗਾਣੇ ਨਹੀਂ ਚਲਾ ਸਕੇਗਾ। ਜੇ ਹਾਈਕੋਰਟ ਦੇ ਹੁਕਮਾਂ ਤੋਂ ਬਾਹਰ ਹੋ ਕੇ ਕੋਈ ਡੀਜੇ ਇਸ ਤਰ੍ਹਾਂ ਕਰਦਾ ਹੈ ਅਤੇ ਉਸ ਦੀ ਸ਼ਿਕਾਇਤ ਹੁੰਦੀ ਤਾਂ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bathinda