Home /News /punjab /

ਲਹਿਰਾ ਮੁਹੱਬਤ ਥਰਮਲ 'ਚ ESP ਸਿਸਟਮ ਡਿੱਗਿਆ, ਕਰੋੜਾਂ ਦਾ ਨੁਕਸਾਨ, ਜਾਂਚ ਲਈ 3 ਮੈਂਬਰੀ ਕਮੇਟੀ ਗਠਤ

ਲਹਿਰਾ ਮੁਹੱਬਤ ਥਰਮਲ 'ਚ ESP ਸਿਸਟਮ ਡਿੱਗਿਆ, ਕਰੋੜਾਂ ਦਾ ਨੁਕਸਾਨ, ਜਾਂਚ ਲਈ 3 ਮੈਂਬਰੀ ਕਮੇਟੀ ਗਠਤ

Lehra Mohabbat Thermal Plant: ਥਰਮਲ ਪਲਾਂਟ ਵਿੱਚ ਵਾਪਰੀ ਇਸ ਘਟਨਾ ਦਾ ਜਾਇਜ਼ਾ ਲੈਣ ਲਈ ਪਾਵਰਕਾਮ ਦੇ ਸੀਐਮਡੀ ਚੇਅਰਮੈਨ ਬਲਦੇਵ ਸਿੰਘ ਸਰਾਂ ਵਿਸ਼ੇਸ਼ ਤੌਰ 'ਤੇ ਪਹੁੰਚੇ। ਉਨ੍ਹਾਂ ਸਾਰੀ ਘਟਨਾ ਦਾ ਜਾਇਜ਼ਾ ਲਿਆ ਅਤੇ ਵਾਪਰੀ ਘਟਨਾ ਲਈ ਅਫਸਰਾਂ ਤੋਂ ਵੀ ਰਿਪੋਰਟ ਤਲਬ ਕੀਤੀ। ਇਸ ਮੌਕੇ ਪੱਤਰਕਾਰਵਾਰਤਾ ਦੌਰਾਨ ਉਨ੍ਹਾਂ ਕਿਹਾ ਕਿ ਥਰਮਲ ਪਲਾਂਟ ਵਿੱਚ ਕੋਈ ਬਲਾਸਟ ਨਹੀਂ ਹੋਇਆ ਬਲਕਿ ਰਾਖ ਦੀ ਨਿਕਾਸੀ ਕਰਨ ਵਾਲਾ ਇਲੈਕਟ੍ਰੋ ਸਟੈਟਿਕ ਪ੍ਰੈਸੀਪੀਟੇਟਰ (ESP) ਡਿੱਗਿਆ ਹੈ, ਜਿਸ ਕਰਕੇ ਯੂਨਿਟ ਨੂੰ ਬੰਦ ਕਰਨਾ ਪਿਆ।

ਹੋਰ ਪੜ੍ਹੋ ...
  • Share this:

ਪੰਜਾਬ ਵਿੱਚ ਬਿਜਲੀ ਸੰਕਟ ਡੂੰਘਾ ਹੋ ਰਿਹਾ ਹੈ। ਬੀਤੇ ਦਿਨ ਲਹਿਰਾ ਮੁਹੱਬਤ ਥਰਮਲ ਪਲਾਂਟ (Lehra Mohabbat Thermal Plant) ਵਿੱਚ ਰਾਖ ਦੀ ਨਿਕਾਸੀ ਕਰਨ ਵਾਲਾ ਇਲੈਕਟ੍ਰੋ ਸਟੈਟਿਕ ਪ੍ਰੈਸੀਪੀਟੇਟਰ (ESP) ਸਿਸਟਮ ਭਾਰ ਨਾ ਝੱਲਦੇ ਹੋਏ ਡਿੱਗ ਗਿਆ, ਜਿਸ ਕਰਕੇ ਕਰੋੜਾਂ ਰੁਪਏ ਦੇ ਨੁਕਸਾਨ ਦਾ ਅਨੁਮਾਨ ਹੈ। ਇਸ ਘਟਨਾ ਵਿਚ ਦੋ ਮੁਲਾਜ਼ਮ ਵੀ ਜ਼ਖ਼ਮੀ ਹੋਏ ਅਤੇ ਥਰਮਲ ਪਲਾਂਟ ਦਾ ਯੂਨਿਟ ਨੰਬਰ 2 ਬਿਜਲੀ ਪੈਦਾਵਾਰ ਕਰਨ ਤੋਂ ਬੰਦ ਵੀ ਹੋ ਗਿਆ, ਜਿਸ ਕਰਕੇ ਬਿਜਲੀ ਸੰਕਟ ਹੋਰ ਵੱਡਾ ਹੋਇਆ ਨਜ਼ਰ ਆ ਰਿਹਾ ਹੈ।

ਪਾਵਰਕਾਮ ਦੇ ਚੇਅਰਮੈਨ ਨੇ ਲਿਆ ਜਾਇਜ਼ਾ

ਥਰਮਲ ਪਲਾਂਟ ਵਿੱਚ ਵਾਪਰੀ ਇਸ ਘਟਨਾ ਦਾ ਜਾਇਜ਼ਾ ਲੈਣ ਲਈ ਪਾਵਰਕਾਮ ਦੇ ਸੀਐਮਡੀ ਚੇਅਰਮੈਨ ਬਲਦੇਵ ਸਿੰਘ ਸਰਾਂ ਵਿਸ਼ੇਸ਼ ਤੌਰ 'ਤੇ ਪਹੁੰਚੇ। ਉਨ੍ਹਾਂ ਸਾਰੀ ਘਟਨਾ ਦਾ ਜਾਇਜ਼ਾ ਲਿਆ ਅਤੇ ਵਾਪਰੀ ਘਟਨਾ ਲਈ ਅਫਸਰਾਂ ਤੋਂ ਵੀ ਰਿਪੋਰਟ ਤਲਬ ਕੀਤੀ। ਇਸ ਮੌਕੇ ਪੱਤਰਕਾਰਵਾਰਤਾ ਦੌਰਾਨ ਉਨ੍ਹਾਂ ਕਿਹਾ ਕਿ ਥਰਮਲ ਪਲਾਂਟ ਵਿੱਚ ਕੋਈ ਬਲਾਸਟ ਨਹੀਂ ਹੋਇਆ ਬਲਕਿ ਰਾਖ ਦੀ ਨਿਕਾਸੀ ਕਰਨ ਵਾਲਾ ਇਲੈਕਟ੍ਰੋ ਸਟੈਟਿਕ ਪ੍ਰੈਸੀਪੀਟੇਟਰ (ESP) ਡਿੱਗਿਆ ਹੈ, ਜਿਸ ਕਰਕੇ ਯੂਨਿਟ ਨੂੰ ਬੰਦ ਕਰਨਾ ਪਿਆ, ਪਰ ਇਸ ਨਾਲ ਸਪਲਾਈ ਵਿੱਚ ਕੋਈ ਮੁਸ਼ਕਲ ਨਹੀਂ ਆਵੇਗੀ ਤੇ ਇਸ ਨੂੰ ਜਲਦ ਸ਼ੁਰੂ ਕਰ ਲਿਆ ਜਾਵੇਗਾ।

ਘਟਨਾ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਗਠਤ

ਉਨ੍ਹਾਂ ਦੱਸਿਆ ਕਿ ਇਸ ਘਟਨਾ ਦੀ ਜਾਂਚ ਕਰਨ ਲਈ ਬੀਐਸਐਲ ਸਮੇਤ ਚੰਡੀਗੜ੍ਹ ਤੋਂ ਟੀਮਾਂ ਮੰਗਲਵਾਰ ਤੱਕ ਥਰਮਲ ਪਲਾਂਟ ਵਿਖੇ ਪਹੁੰਚ ਜਾਣਗੀਆਂ, ਜਾਂਚ ਉਪਰੰਤ ਹੀ ਇਸ ਦਾ ਅਗਲਾ ਕੰਮ ਸ਼ੁਰੂ ਕੀਤਾ ਜਾਵੇਗਾ। ਹਾਦਸੇ ਲਈ ਕੌਣ ਜ਼ਿੰਮੇਵਾਰ ਹੈ?, ਦੇ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਘਟਨਾ ਦੀ ਜਾਂਚ ਲਈ 3 ਮੈਂਬਰੀ ਕਮੇਟੀ ਵੀ ਬਣਾਈ ਗਈ ਹੈ, ਜਿਸਦੀ ਰਿਪੋਰਟ ਆਉਣ 'ਤੇ ਲਾਪ੍ਰਵਾਹੀ ਵਰਤਣ ਵਾਲੇ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਹੋ ਸਕਦੀ ਹੈ।

ਬਿਜਲੀ ਦੀ ਮੰਗ ਵਿੱਚ ਹੋਇਆ ਭਾਰੀ ਵਾਧਾ

ਉਨ੍ਹਾਂ ਦੱਸਿਆ ਕਿ ਗਰਮੀ ਵੱਧ ਪੈਣ ਕਰਕੇ ਬਿਜਲੀ ਦੀ ਮੰਗ ਲਗਾਤਾਰ ਵਧ ਰਹੀ ਹੈ ਜਿਸ ਦੀ ਪੂਰਤੀ ਲਈ ਸਮੱਸਿਆ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਅਪ੍ਰੈਲ ਮਹੀਨੇ ਵਿਚ 6000 ਤੋਂ 6400 ਮੈਗਾਵਾਟ ਦੀ ਮੰਗ ਸੀ, ਜਦੋਂਕਿ ਹੁਣ 10900 ਮੈਗਾਵਾਟ ਪਹੁੰਚ ਚੁੱਕੀ ਹੈ ਅਤੇ ਬਿਜਲੀ ਨਾ ਮਿਲਣ ਕਰਕੇ ਵੀ ਸਮੱਸਿਆ ਵਧ ਰਹੀ ਹੈ, ਪ੍ਰੰਤੂ ਪੰਜਾਬ ਸਰਕਾਰ ਅਤੇ ਬਿਜਲੀ ਵਿਭਾਗ ਕਿਸਾਨਾਂ ਨੂੰ ਖੇਤੀ ਪੈਦਾਵਾਰ ਲਈ ਪੂਰੀ ਬਿਜਲੀ ਅਤੇ ਸ਼ਹਿਰ ਵਾਸੀਆਂ ਨੂੰ ਪੂਰੀ ਬਿਜਲੀ ਮੁਹੱਈਆ ਕਰਵਾਉਣ ਲਈ ਵੱਡੇ ਪੱਧਰ ਤੇ ਯਤਨਸ਼ੀਲ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਮਾਸਟਰ ਜਗਸੀਰ ਸਿੰਘ ਵੀ ਹਾਜ਼ਰ ਸਨ।

Published by:Krishan Sharma
First published:

Tags: Bathinda, Bhagwant Mann, Power, Powercom, PSPCL, Punjab government