Home /News /punjab /

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਬਾਲਿਆਂਵਾਲੀ ਵਿਖੇ ਮਿਲੇ ਕੋਰੋਨਾ ਦੇ 3 ਪਾਜੀਟਿਵ ਕੇਸ

 • Share this:
  ਓਮੇਸ਼ ਕੁਮਾਰ ਸਿੰਗਲਾ

  ਰਾਮਪੁਰਾ ਫੂਲ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਬਾਲਿਆਂਵਾਲੀ ਵਿਖੇ ਕੋਰੋਨਾ 3 ਸ਼ੱਕੀ ਕੇਸ ਹੋਣ ਦਾ ਸਮਾਚਾਰ ਹੈ। ਇਕੱਤਰ ਜਾਣਕਾਰੀ ਅਨੁਸਾਰ ਕਮਿਊਨਿਟੀ ਹੈਲਥ ਸੈਂਟਰ ਬਾਲਿਆਂਵਾਲੀ ਦੀ ਟੀਮ ਵੱਲੋਂ ਬਾਲਿਆਂਵਾਲੀ ਦੇ ਦੋਨੋਂ ਸਰਕਾਰੀ ਸੀਨੀਅਰ, ਸੈਕੰਡਰੀ ਸਕੂਲ ਲੜਕੇ ਤੇ ਲੜਕੀਆਂ ਦੇ ਕੋਰੋਨਾ ਟੈਸਟ ਕੀਤੇ ਗਏ।  ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ( ਲੜਕੇ) ਦੇ ਵਿਦਿਆਰਥੀਆਂ ਤੇ ਸਟਾਫ ਦੀ ਰਿਪੋਰਟ ਸਹੀ ਪਾਈ ਗਈ, ਜਦਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵਿਖੇ ਪੜਦੀਆਂ 3 ਵਿਦਿਆਰਥਣਾਂ ਬਾਲਿਆਂਵਾਲੀ, ਭੂੰਦੜ ਤੇ ਕੋਟੜਾ ਕੌੜਾ ਦੇ ਪਿੰਡਾਂ ਨਾਲ ਸਬੰਧਿਤ ਹਨ। ਉਨ੍ਹਾਂ ਦੇ ਰੈਪਿਡ ਟੈਸਟ ਦੀ ਕੋਰੋਨਾ ਰਿਪੋਰਟ ਪਾਜੀਟਿਵ  ਪਾਈ ਗਈ ਤੇ ਕੋਰੋਨਾ ਸਿਮਟਮ ਪਾਏ ਗਏ ਜਿੰਨਾ ਦੇ ਆਰ.ਟੀ.ਪੀ.ਸੀ.ਆਰ ਸੈਂਪਲ ਲਏ ਗਏ ਹਨ ਜਿਸ ਦੀ ਰਿਪੋਰਟ ਪਰਸੋਂ ਆਵੇਗੀ।

  ਇਸ ਸਬੰਧੀ ਐਸ.ਐਮ.ਓ ਬਾਲਿਆਂਵਾਲੀ ਨੇ ਦੱਸਿਆ ਕਿ ਬਾਲਿਆਂਵਾਲੀ ਦੇ ਦੋਨਾਂ ਸਕੂਲਾਂ ਦੇ ਗਿਆਰਵੀਂ ਤੇ ਬਾਰਵੀਂ ਦੇ 125 ਵਿਦਿਆਰਥੀਆਂ ਦੇ ਟੈਸਟ ਕੀਤੇ ਗਏ ਜਿੰਨਾ ਚੋ ਕੰਨਿਆ ਸਕੂਲ ਦੀਆਂ 3 ਵਿਦਿਆਰਥਣਾਂ ਦੇ ਰੈਪਿਡ ਰਿਪੋਰਟ ਪਾਜੀਟਿਵ ਪਾਈ ਗਈ, ਜਿੰਨ੍ਹਾਂ ਦੇ ਆਰ.ਟੀ.ਪੀ.ਸੀ.ਆਰ ਦੇ ਸੈਂਪਲ ਲਏ ਗਏ ਹਨ ਤੇ 14 ਦਿਨਾਂ ਲਈ ਘਰ 'ਚ ਇਕਾਂਤਵਾਸ ਕੀਤਾ ਗਿਆ ਹੈ।  ਜਦਕਿ ਸਾਰੇ ਸਕੂਲ ਨੂੰ 14 ਦਿਨ ਲਈ ਬੰਦ ਕਰਨ ਸਬੰਧੀ ਪੱਤਰ ਜਾਰੀ ਕਰ ਦਿੱਤਾ ਹੈ।  ਇਸ ਸਬੰਧੀ ਸਕੂਲ ਪ੍ਰਿੰਸੀਪਲ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਅਸਫਲ ਰਹੀ।
  Published by:Ashish Sharma
  First published:

  Tags: Bathinda, COVID-19, Government schools

  ਅਗਲੀ ਖਬਰ