Home /News /punjab /

ਕੇਜਰੀਵਾਲ ਸਾਬ੍ਹ! ਗੁਨਾਹਗਾਰ ਬਾਦਲਾਂ ਨੂੰ ਬਚਾਉਣ ਦੀ ਗਲਤੀ ਨਾ ਕਰੋ: ਜਥੇਦਾਰ ਦਾਦੂਵਾਲ

ਕੇਜਰੀਵਾਲ ਸਾਬ੍ਹ! ਗੁਨਾਹਗਾਰ ਬਾਦਲਾਂ ਨੂੰ ਬਚਾਉਣ ਦੀ ਗਲਤੀ ਨਾ ਕਰੋ: ਜਥੇਦਾਰ ਦਾਦੂਵਾਲ

Jathedar Baljit Singh Daduwal's appeal to Arvind Kejriwal: ਜਥੇਦਾਰ ਦਾਦੂਵਾਲ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਬਾਦਲ ਪਰਿਵਾਰ ਅਤੇ ਕੈਪਟਨ ਦਾ ਹਸ਼ਰ ਯਾਦ ਰੱਖਣਾ ਚਾਹੀਦਾ ਹੈ ਜਿਸ ਨੇ ਵੀ ਬਰਗਾੜੀ ਬੇਅਦਬੀ ਕਾਂਡ 'ਤੇ ਰਾਜਨੀਤੀ ਕਰਨ ਦੀ ਕੋਸ਼ਿਸ਼ ਕੀਤੀ ਉਨ੍ਹਾਂ ਦਾ ਕੀ ਹਸ਼ਰ ਹੋਇਆ ਅਤੇ ਪੰਜਾਬ ਦੇ ਲੋਕ ਸੰਗਰੂਰ ਜ਼ਿਮਨੀ ਪਾਰਲੀਮੈਂਟ ਚੋਣ ਵਿਚ  ਕੇਜਰੀਵਾਲ ਨੂੰ ਇਹ ਸ਼ੀਸ਼ਾ ਵਿਖਾ ਵੀ ਚੁੱਕੇ ਹਨ।

ਹੋਰ ਪੜ੍ਹੋ ...
 • Share this:

  ਮੁਨੀਸ਼ ਗਰਗ

  ਤਲਵੰਡੀ ਸਾਬੋ: Jathedar Baljit Singh Daduwal's appeal to Arvind Kejriwal: ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਉੱਘੇ ਸਿੱਖ ਪ੍ਰਚਾਰਕ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਸੋਮਵਾਰ ਮੀਡੀਆ ਨੂੰ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਬਰਗਾੜੀ ਬੇਅਦਬੀ, ਬਹਿਬਲ ਗੋਲੀਕਾਂਡ ਅਤੇ ਕੋਟਕਪੂਰਾ ਲਾਠੀਚਾਰਜ ਕਾਂਡ ਜਿਸ ਨਾਲ ਕਰੋੜਾਂ ਸ਼ਰਧਾਲੂਆਂ ਦੇ ਹਿਰਦੇ ਵਲੂੰਧਰੇ ਗਏ ਸਨ, ਇਸ ਦਾ ਪੂਰਾ ਇਨਸਾਫ਼ ਸਾਨੂੰ ਹੁਣ ਤੱਕ ਦੀ ਕਿਸੇ ਵੀ ਸਰਕਾਰ ਨੇ ਨਹੀਂ ਦਿੱਤਾ। ਸੰਨ 2015 ਬਾਦਲ ਸਰਕਾਰ ਵੇਲੇ ਵਾਪਰੇ ਇਸ ਵੱਡੇ ਕਾਂਡ ਜਿਸ ਨਾਲ ਸੰਸਾਰ ਵਿਚ ਵੱਸਦੇ ਗੁਰਸਿੱਖਾਂ ਅਤੇ ਧਰਮ ਨਿਰਪੱਖ ਲੋਕਾਂ ਦੀ ਆਸਥਾ ਨੂੰ ਭਾਰੀ ਸੱਟ ਲੱਗੀ ਸੀ।

  ਜਥੇਦਾਰ ਦਾਦੂਵਾਲ ਜੀ ਨੇ ਕਿਹਾ ਕੇ ਇਸ ਕਾਂਡ ਤੋਂ ਬਾਅਦ ਵੱਡਾ ਛੋਟਾ ਬਾਦਲ ਡੇਢ ਸਾਲ ਦਾ ਸਮਾਂ ਸਰਕਾਰ ਵਿਚ ਰਹੇ ਪਰ ਉਨਾਂ ਨੇ ਕਾਤਲ ਤੇ ਕੁਕਰਮੀ ਡੇਰਾ ਸਿਰਸਾ ਮੁਖੀ ਰਾਮ ਰਹੀਮ ਅਤੇ ਉਸ ਦੇ ਪੈਰੋਕਾਰਾਂ ਦਾ ਬੇਅਦਬੀ ਦੀ ਸਾਜ਼ਿਸ਼ ਵਿੱਚ ਨਾਮ ਆਉਣ ਤੇ ਇਸ ਜਾਂਚ ਨੂੰ ਠੱਪ ਕਰ ਦਿੱਤਾ ਸੀ ਡੇਰਾ ਸਿਰਸਾ ਮੁਖੀ ਅਤੇ ਉਸਦੇ  ਦੋਸ਼ੀ ਪੈਰੋਕਾਰਾਂ ਨੂੰ ਪਨਾਹ ਦਿੱਤੀ ਪੁਸ਼ਤ ਪਨਾਹੀ ਕੀਤੀ ਅਤੇ ਛੱਤਰਛਾਇਆ ਦੇ ਕੇ ਉਨਾਂ ਦਾ ਬਚਾਅ ਕੀਤਾ।

  ਉਨ੍ਹਾਂ ਕਿਹਾ ਕਿ ਬੇਅਦਬੀ ਕਾਂਡ 'ਤੇ ਕੇਜਰੀਵਾਲ ਦੇ ਬਾਦਲਾਂ ਨਾਲ ਅੰਦਰਖਾਤੇ ਹੋਏ ਸਮਝੌਤੇ ਕਾਰਣ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵੀ ਗੋਂਗਲੂਆਂ ਤੋਂ ਮਿੱਟੀ ਝਾੜਦੀ ਦਿਖਾਈ ਦੇ ਰਹੀ ਹੈ। ਲਗਦਾ ਹੈ ਇਹ ਵੀ ਇਨਸਾਫ਼ ਨਹੀ ਦੇਣਾ ਚਾਹੁੰਦੀ, ਜਿਸਦਾ ਸਬੂਤ ਵਿਧਾਨ ਸਭਾ ਦੇ ਸੈਸ਼ਨ ਵਿਚ ਇਸ ਬੇਅਦਬੀ ਮੁੱਦੇ ਉੱਪਰ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਬੇਨਤੀ ਕਰਨ ਦੇ ਬਾਵਜ਼ੂਦ 10 ਮਿੰਟ ਬੇਅਦਬੀ ਕੇਸ ਬਾਰੇ ਬੋਲਣ ਦਾ ਸਮਾਂ ਨਹੀਂ ਦਿੱਤਾ ਗਿਆ ਅਤੇ ਨਾ ਹੀ ਉਸਨੂੰ ਗ੍ਰਹਿ ਮੰਤਰੀ ਪੰਜਾਬ ਬਣਾਇਆ ਗਿਆ ਜਿਸਦੀ ਲੋਕ ਉਡੀਕ ਕਰ ਰਹੇ ਸਨ।

  ਉਨ੍ਹਾਂ ਕਿਹਾ ਕਿ ਪੰਜਾਬ ਦੇ ਸੁੱਪਰ ਸੀਐਮ ਅਰਵਿੰਦ ਕੇਜਰੀਵਾਲ ਦਾ ਬਾਦਲ ਪਰਿਵਾਰ ਨਾਲ ਹੋਇਆ ਸਮਝੌਤਾ ਇਸ ਘਟਨਾ ਨਾਲ ਦੁਨੀਆਂ ਦੇ ਸਾਹਮਣੇ ਆ ਚੁੱਕਾ ਹੈ ਤੇ ਕੇਜਰੀਵਾਲ ਦੀ ਬਿੱਲੀ ਥੈਲਿਓਂ ਬਾਹਰ ਹੋ ਚੁੱਕੀ ਹੈ। ਮੰਤਰੀ ਨਾ ਬਣਾਉਣਾ ਅਤੇ ਸਮਾਂ ਨਾ ਦੇਣਾ ਬਾਦਲ ਪਰਿਵਾਰ ਨਾਲ ਕੀਤੀ ਸਾਂਠ-ਗਾਂਠ ਦਾ ਨਤੀਜਾ ਹੈ ਇਸ ਜਾਂਚ ਵਿੱਚ ਬਾਦਲ ਪਰਿਵਾਰ ਨੂੰ ਕਲੀਨ ਚਿੱਟ ਦੇਣ ਦਾ ਯਤਨ ਕੀਤਾ ਜਾ ਰਿਹਾ ਹੈ।

  ਜਥੇਦਾਰ ਦਾਦੂਵਾਲ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਬਾਦਲ ਪਰਿਵਾਰ ਅਤੇ ਕੈਪਟਨ ਦਾ ਹਸ਼ਰ ਯਾਦ ਰੱਖਣਾ ਚਾਹੀਦਾ ਹੈ ਜਿਸ ਨੇ ਵੀ ਬਰਗਾੜੀ ਬੇਅਦਬੀ ਕਾਂਡ 'ਤੇ ਰਾਜਨੀਤੀ ਕਰਨ ਦੀ ਕੋਸ਼ਿਸ਼ ਕੀਤੀ ਉਨ੍ਹਾਂ ਦਾ ਕੀ ਹਸ਼ਰ ਹੋਇਆ ਅਤੇ ਪੰਜਾਬ ਦੇ ਲੋਕ ਸੰਗਰੂਰ ਜ਼ਿਮਨੀ ਪਾਰਲੀਮੈਂਟ ਚੋਣ ਵਿਚ  ਕੇਜਰੀਵਾਲ ਨੂੰ ਇਹ ਸ਼ੀਸ਼ਾ ਵਿਖਾ ਵੀ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਹ ਕੇਜਰੀਵਾਲ ਨੂੰ ਅਪੀਲ ਕਰਦੇ ਹਨ ਕਿ ਬਰਗਾੜੀ ਬੇਅਦਬੀ ਕਾਂਡ ਦੇ ਉੱਤੇ ਰਾਜਨੀਤੀ ਕਰਨ ਤੋਂ ਗੁਰੇਜ਼ ਕੀਤਾ ਜਾਵੇ ਅਤੇ ਕਿਸੇ ਬੇਗੁਨਾਹ ਨੂੰ ਫੜਿਆ ਨਾ ਜਾਵੇ ਅਤੇ ਗੁਨਾਹਗਾਰਾਂ ਨੂੰ ਬਖਸ਼ਿਆ ਨਾ ਜਾਵੇ।

  Published by:Krishan Sharma
  First published:

  Tags: Aam Aadmi Party, Arvind Kejriwal, Behbal Kalan, Bhagwant Mann, Daduwal punjab