Home /News /punjab /

ਗੈਰ-ਕਾਨੂੰਨੀ ਠੇਕੇ ਦਾ ਪਰਦਾਫਾਸ, ਮੁਲਜ਼ਮਾਂ ਨੂੰ ਕਾਬੂ ਕਰਕੇ 590 ਬੋਤਲਾਂ ਸ਼ਰਾਬ ਬਰਾਮਦ

ਗੈਰ-ਕਾਨੂੰਨੀ ਠੇਕੇ ਦਾ ਪਰਦਾਫਾਸ, ਮੁਲਜ਼ਮਾਂ ਨੂੰ ਕਾਬੂ ਕਰਕੇ 590 ਬੋਤਲਾਂ ਸ਼ਰਾਬ ਬਰਾਮਦ

ਮਾਨਸਾ ਪੁਲਿਸ ਨੇ ਗੈਰ—ਕਾਨੂੰਨੀ ਠੇਕੇ ਦਾ ਪਰਦਾਫਾਸ ਕਰਦਿਆਂ ਮੁਲਜਿਮ ਨੂੰ ਕਾਬੂ ਕਰਕੇ 590 ਬੋਤਲਾਂ ਸ਼ਰਾਬ ਠੇਕਾ ਕੀਤੀ ਬਰਾਮਦ

ਮਾਨਸਾ ਪੁਲਿਸ ਨੇ ਗੈਰ—ਕਾਨੂੰਨੀ ਠੇਕੇ ਦਾ ਪਰਦਾਫਾਸ ਕਰਦਿਆਂ ਮੁਲਜਿਮ ਨੂੰ ਕਾਬੂ ਕਰਕੇ 590 ਬੋਤਲਾਂ ਸ਼ਰਾਬ ਠੇਕਾ ਕੀਤੀ ਬਰਾਮਦ

ਮਾਨਸਾ ਪੁਲਿਸ ਵੱਲੋਂ ਗੈਰ-ਕਾਨੂੰਨੀ ਨਸਿ਼ਆਂ ਦਾ ਧੰਦਾ ਕਰਨ ਵਾਲਿਆ ਅਤੇ ਹਰਿਆਣਾ ਮਾਰਕਾ ਸ਼ਰਾਬ ਦੀ ਸਮੱਗਲਿੰਗ ਵਿਰੁੱਧ ਵਿਸੇਸ਼ ਮੁਹਿੰਮ ਚਲਾਈ ਹੋੋਈ ਹੈ।

  • Share this:
    ਮਾਨਸਾ : ਮਾਨਸਾ ਪੁਲਿਸ ਵੱਲੋੋਂ ਨਸਿ਼ਆਂ ਦਾ ਧੰਦਾ ਕਰਨ ਵਾਲਿਆ ਵਿਰੁੱਧ ਨਕੇਲ ਕਸਦਿਆਂ ਅਸਰਦਾਰ ਢੰਗ ਨਾਲ ਗਸ਼ਤਾ ਕੱਢੀਆ ਜਾ ਰਹੀਆ ਹਨ ਅਤੇ ਦਿਨ/ਰਾਤ ਦੇ ਨਾਕੇ ਲਗਾ ਕੇ ਸਖਤ ਨਿਗਰਾਨੀ ਰੱਖੀ ਜਾ ਰਹੀ ਹੈ। ਇਸੇ ਮੁਹਿੰਮ ਤਹਿਤ ਜਿਲਾ ਦੇ ਵੱਖ ਵੱਖ ਥਾਣਿਆਂ ਵੱਲੋੋਂ ਆਬਕਾਰੀ ਐਕਟ ਦੇ 2 ਮੁਕੱਦਮੇ ਦਰਜ਼ ਕਰਕੇ 3 ਮੁਲਜਿਮਾਂ ਨੂੰ ਕਾਬੂ ਕਰਕੇ ਸ਼ਰਾਬ ਦੀ ਵੱਡੇ ਪੱਧਰ ਤੇ ਬਰਾਮਦਗੀ ਕੀਤੀ ਗਈ ਹੈ।

    ਥਾਣਾ ਭੀਖੀ ਦੀ ਪੁਲਿਸ ਪਾਰਟੀ ਵੱਲੋੋਂ ਆਬਕਾਰੀ ਐਕਟ ਤਹਿਤ ਵੱਡੀ ਕਾਰਵਾਈ ਕਰਦਿਆ ਹਮੀਰਗੜ ਢੈਪਈ ਵਿਖੇ ਬਿਨਾ ਪਰਮਿਟ/ਲਾਇਸੰਸ ਤੋਂ ਗੈਰ-ਕਾਨੂੰਨੀ ਠੇਕਾ ਚਲਾਉਣ ਵਾਲੇ ਠੇਕੇ ਦੇ ਕਰਿੰਦੇ ਮੁਲਜਿਮ ਧਨੀ ਰਾਮ ਪੁੱਤਰ ਅਭੈ ਰਾਮ ਵਾਸੀ ਖਸੀਪੁਰਾ, ਜਿਲਾ  ਮਨੀਪੁਰੀ (ਯੂ.ਪੀ.) ਨੂੰ ਕਾਬੂ ਕੀਤਾ ਗਿਆ ਹੈ, ਜਿਸਦੇ ਕਬਜਾਂ ਵਿੱਚੋਂ ਵੱਖ ਵੱਖ ਮਾਰਕੇ ਦੀਆ 590 ਬੋਤਲਾਂ ਸ਼ਰਾਬ ਠੇਕਾ (ਅੰਗਰੇਜੀ/ਦੇਸੀ ਸ਼ਰਾਬ ਦੀਆ 506 ਬੋਤਲਾਂ O 84 ਬੋਤਲਾਂ ਬੀਅਰ) ਬਰਾਮਦ ਕੀਤੀਆ ਗਈਆ ਹਨ। ਜਿਸਦੇ ਵਿਰੁੱਧ ਥਾਣਾ ਭੀਖੀ ਵਿਖੇ ਆਬਕਾਰੀ ਐਕਟ ਦਾ ਮੁਕੱਦਮਾ ਦਰਜ਼ ਕਰਵਾ ਕੇ ਬਰਾਮਦ ਮਾਲ ਨੂੰ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ।

    ਮੁਲਜਮ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਅਤੇ ਮੁਕੱਦਮਾ ਵਿੱਚ ਹੋੋਰ ਮੁਲਜਿਮਾਂ ਨੂੰ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਜਾਵੇਗਾ। ਮੁਕੱਦਮਾ ਦੀ ਤਫਤੀਸ ਜਾਰੀ ਹੈ।  ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ, ਆਈ.ਪੀ.ਐਸ. ਵੱਲੋੋਂ ਦੱਸਿਆ ਗਿਆ ਕਿ ਨਸਿ਼ਆਂ ਅਤੇ ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾ ਰਿਹਾ ਹੈ।

    ਡਾ. ਨਰਿੰਦਰ ਭਾਰਗਵ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਗੈਰ—ਕਾਨੂੰਨੀ ਨਸਿ਼ਆਂ ਦਾ ਧੰਦਾ ਕਰਨ ਵਾਲਿਆ ਅਤੇ ਹਰਿਆਣਾ ਮਾਰਕਾ ਸ਼ਰਾਬ ਦੀ ਸਮੱਗਲਿੰਗ ਵਿਰੁੱਧ ਵਿਸੇਸ਼ ਮੁਹਿੰਮ ਚਲਾਈ ਹੋੋਈ ਹੈ।

    ਮਾਨਸਾ ਤੋਂ ਬਲਦੇਵ ਸ਼ਰਮਾ ਦੀ ਰਿਪੋਰਟ।
    Published by:Sukhwinder Singh
    First published:

    Tags: Alcohol, Mansa

    ਅਗਲੀ ਖਬਰ