Home /News /punjab /

ਜੇਲ੍ਹ ਮੰਤਰੀ ਦੇ ਦੌਰੇ ਦੇ 3 ਦਿਨਾਂ ਪਿੱਛੋਂ ਹੀ ਕੇਂਦਰੀ ਜੇਲ੍ਹ ਬਠਿੰਡਾ 'ਚੋਂ ਫਿਰ ਮਿਲੇ ਮੋਬਾਈਲ ਤੇ ਸਿਮ

ਜੇਲ੍ਹ ਮੰਤਰੀ ਦੇ ਦੌਰੇ ਦੇ 3 ਦਿਨਾਂ ਪਿੱਛੋਂ ਹੀ ਕੇਂਦਰੀ ਜੇਲ੍ਹ ਬਠਿੰਡਾ 'ਚੋਂ ਫਿਰ ਮਿਲੇ ਮੋਬਾਈਲ ਤੇ ਸਿਮ

ਸਹਾਇਕ ਸੁਪਰੀਡੈਂਟ ਜਸਪਾਲ ਸਿੰਘ ਦੀ ਸ਼ਿਕਾਇਤ 'ਤੇ ਕੈਦੀ ਦਵਿੰਦਰ ਸਿੰਘ ਵਾਸੀ ਸ਼ੇਰਗੜ੍ਹ, ਹਵਾਲਾਤੀ ਗੁਰਪ੍ਰੀਤ ਸਿੰਘ ਵਾਸੀ ਮੰਡੀ ਕਲਾਂ ਖ਼ਿਲਾਫ਼ 26 ਮਈ ਅਤੇ 30 ਮਈ ਨੂੰ ਤਲਾਸ਼ੀ ਦੌਰਾਨ 2 ਜਰਦੇ ਦੀਆਂ ਪੁੜੀਆਂ ਅਤੇ ਹੈੱਡਫੋਨ ਬਰਾਮਦਗੀ ਦਾ ਵੀ ਪਰਚਾ ਦਰਜ ਕੀਤਾ ਗਿਆ ਹੈ। ਹੁਣ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਜੇਕਰ ਬਰਾਮਦਗੀ 26/30 ਅਤੇ 31 ਮਈ ਨੂੰ ਹੋਈ ਹੈ ਤਾਂ ਫਿਰ 6-7 ਦਿਨਾਂ ਬਾਅਦ ਪਰਚਾ ਦਰਜ ਕਿਉਂ?

ਹੋਰ ਪੜ੍ਹੋ ...
  • Share this:

Punjab Crime News: ਕੇਂਦਰੀ ਜੇਲ੍ਹ ਬਠਿੰਡਾ (Bathinda Central Jail) ਵਿੱਚ ਕੋਈ ਵੀ ਘਟਨਾ ਵਾਪਰ ਸਕਦੀ ਹੈ, ਕਿਉਂਕਿ ਜੇਲ੍ਹ ਵਿੱਚ ਬੰਦ ਹਵਾਲਾਤੀਆਂ ਤੇ ਕੈਦੀਆਂ ਕੋਲ ਮੋਬਾਇਲ (Mobile in Jail) ਧੜੱਲੇ ਨਾਲ ਚਲਦੇ ਹਨ। ਇਹ ਹੈਰਾਨਗੀ ਇਸ ਲਈ ਹੁੰਦੀ ਹੈ ਕਿ 4 ਜੂਨ ਨੂੰ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ (Harjot Singh Bains) ਵੱਲੋਂ ਕੇਂਦਰੀ ਜੇਲ੍ਹ ਬਠਿੰਡਾ (Central Jail Bathinda) ਦਾ ਦੌਰਾ ਕੀਤਾ ਗਿਆ, ਬੈਰਕਾਂ ਵਿੱਚ ਜਾ ਕੇ ਹਵਾਲਾਤੀਆਂ ਤੇ ਕੈਦੀਆਂ ਨਾਲ ਮੁਲਾਕਾਤ ਵੀ ਕੀਤੀ ਤੇ ਜੇਲ੍ਹਾਂ ਵਿੱਚ ਵਧੀਆ ਸਿਸਟਮ ਮੁਹੱਈਆ ਕਰਵਾਉਣ ਦੇ ਦਾਅਵੇ ਕੀਤੇ, ਪਰ ਜੇਲ੍ਹ ਪ੍ਰਬੰਧਕਾਂ ਨੂੰ ਜੇਲ੍ਹ ਮੰਤਰੀ ਦੇ ਦਾਅਵੇ ਮਨਜ਼ੂਰ ਨਹੀਂ ਕਿਉਂਕਿ ਜੇਲ੍ਹ ਵਿਚੋਂ ਮੋਬਾਇਲ ਬਰਾਮਦਗੀ ਦਾ ਸਿਲਸਿਲਾ ਲਗਾਤਾਰ ਜਾਰੀ ਹੈ।

ਕੇਂਦਰੀ ਜੇਲ੍ਹ ਬਠਿੰਡਾ ਦੇ ਸਹਾਇਕ ਸੁਪਰੀਡੈਂਟ ਹਾਕਮ ਸਿੰਘ ਦੀ ਸ਼ਿਕਾਇਤ ਤੇ ਥਾਣਾ ਕੈਂਟ ਵਿਚ ਸਹਾਇਕ ਥਾਣੇਦਾਰ ਬਲਜੀਤ ਸਿੰਘ ਵੱਲੋਂ ਜੇਲ੍ਹ ਵਿੱਚ ਬੰਦ ਕਰਨਵੀਰ ਸਿੰਘ ਪੁੱਤਰ ਗੁਰਬੰਸ ਸਿੰਘ ਵਾਸੀ ਅੰਮ੍ਰਿਤਸਰ ਖ਼ਿਲਾਫ਼ 31 ਮਈ ਨੂੰ ਕੇਂਦਰੀ ਜੇਲ੍ਹ ਬਠਿੰਡਾ ਦੀ ਤਲਾਸ਼ੀ ਦੌਰਾਨ ਬਰਾਮਦ ਹੋਏ ਕੀ-ਪੈਡ ਵਾਲਾ ਸੈਮਸੰਗ ਕੰਪਨੀ ਦਾ ਮੋਬਾਈਲ, ਬੈਟਰੀ, ਸਿਮ ਅਤੇ ਚਾਰਜਰ ਬਰਾਮਦਗੀ ਦਾ 6 ਜੂਨ ਨੂੰ ਪਰਚਾ ਦਰਜ ਕੀਤਾ ਹੈ।

ਅੱਜ ਹੀ ਇਕ ਹੋਰ ਪਰਚਾ ਸਹਾਇਕ ਸੁਪਰੀਡੈਂਟ ਜਸਪਾਲ ਸਿੰਘ ਦੀ ਸ਼ਿਕਾਇਤ ਤੇ ਕੈਦੀ ਦਵਿੰਦਰ ਸਿੰਘ ਪੁੱਤਰ ਨਾਹਰ ਸਿੰਘ ਵਾਸੀ ਸ਼ੇਰਗੜ੍ਹ,ਹਵਾਲਾਤੀ ਗੁਰਪ੍ਰੀਤ ਸਿੰਘ ਪੁੱਤਰ ਬਲਜਿੰਦਰ ਸਿੰਘ ਵਾਸੀ ਮੰਡੀ ਕਲਾਂ ਖ਼ਿਲਾਫ਼ 26 ਮਈ ਅਤੇ 30 ਮਈ ਨੂੰ ਤਲਾਸ਼ੀ ਦੌਰਾਨ ਉਕਤ ਵਿਅਕਤੀਆਂ ਤੋਂ 2 ਜਰਦੇ ਦੀਆਂ ਪੁੜੀਆਂ ਅਤੇ ਹੈੱਡਫੋਨ ਬਰਾਮਦਗੀ ਦਾ ਵੀ ਪਰਚਾ ਦਰਜ ਕੀਤਾ ਗਿਆ ਹੈ। ਹੁਣ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਜੇਕਰ ਬਰਾਮਦਗੀ 26/30 ਅਤੇ 31 ਮਈ ਨੂੰ ਹੋਈ ਹੈ ਤਾਂ ਫਿਰ 6-7 ਦਿਨਾਂ ਬਾਅਦ ਪਰਚਾ ਦਰਜ ਕਿਉਂ?

ਕੀ ਇਹ ਜਾਣਕਾਰੀ ਜੇਲ੍ਹ ਮੰਤਰੀ ਦੇ ਕੇਂਦਰੀ ਜੇਲ੍ਹ ਬਠਿੰਡਾ ਦੇ ਦੌਰੇ ਦੌਰਾਨ ਉਨ੍ਹਾਂ ਨੂੰ ਦਿੱਤੀ ਗਈ। ਕੇਂਦਰੀ ਜੇਲ੍ਹ ਬਠਿੰਡਾ ਵਿਚੋਂ ਮੋਬਾਇਲ ਬਰਾਮਦਗੀ ਸਬੰਧੀ ਜਦੋਂ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਦੇ ਪੀਏ ਨੇ ਹਰ ਵਾਰ ਦੀ ਤਰ੍ਹਾਂ ਮੰਤਰੀ ਸਾਹਿਬ ਦੇ ਮੀਟਿੰਗ ਵਿੱਚ ਵਿਅਸਤ ਹੋਣ ਦੀ ਗੱਲ ਕਹਿ ਕੇ ਟਾਲ ਦਿੱਤਾ ।ਕੇਂਦਰੀ ਜੇਲ੍ਹ ਬਠਿੰਡਾ ਦੇ ਸੁਪਰੀਡੈਂਟ ਐੱਨਡੀ ਨੇਗੀ ਨਾਲ ਗੱਲ ਕਰਨੀ ਚਾਹੀ ਤਾਂ ਵਾਰ-ਵਾਰ ਘੰਟੀ ਜਾਣ ਦੇ ਬਾਵਜੂਦ ਫੋਨ ਰਸੀਵ ਨਾ ਹੋਇਆ।

Published by:Krishan Sharma
First published:

Tags: Aam Aadmi Party, AAP Punjab, Bathinda Central Jail, Bhagwant Mann, Punjab government, Punjab Police