Home /News /punjab /

ਬਠਿੰਡਾ ਕੇਂਦਰੀ ਜੇਲ੍ਹ ਵਿਚੋਂ ਹਵਾਲਾਤੀ ਕੋਲੋਂ ਮਿਲਿਆ ਮੋਬਾਈਲ, ਜੇਲ ਮੰਤਰੀ ਦੇ ਹੁਕਮ ਹੋ ਰਹੇ ਖੋਖਲੇ ਸਾਬਤ!

ਬਠਿੰਡਾ ਕੇਂਦਰੀ ਜੇਲ੍ਹ ਵਿਚੋਂ ਹਵਾਲਾਤੀ ਕੋਲੋਂ ਮਿਲਿਆ ਮੋਬਾਈਲ, ਜੇਲ ਮੰਤਰੀ ਦੇ ਹੁਕਮ ਹੋ ਰਹੇ ਖੋਖਲੇ ਸਾਬਤ!

Punjab Police: ਕੇਂਦਰੀ ਜੇਲ੍ਹ ਬਠਿੰਡਾ (Central Jail Bathinda) ਇੱਕ ਵਾਰ ਫੇਰ ਸੁਰਖੀਆਂ ਵਿੱਚ ਆਉਂਦੀ ਹੋਈ ਨਜ਼ਰ ਆ ਰਹੀ ਹੈ। ਕਾਰਨ ਬਣ ਰਹੇ ਹਨ ਜੇਲ ਵਿੱਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਕੋਲ ਮੋਬਾਇਲ ਦੀ ਬਰਾਮਦਗੀ। ਅੱਜ ਫਿਰ ਇਕ ਹੋਰ ਹਵਾਲਾਤੀ ਤੋਂ ਸੈਮਸੰਗ ਕੰਪਨੀ ਦਾ ਮੋਬਾਈਲ ਬਰਾਮਦ ਹੋਇਆ ਹੈ।

ਹੋਰ ਪੜ੍ਹੋ ...
  • Share this:
Punjab Police: ਕੇਂਦਰੀ ਜੇਲ੍ਹ ਬਠਿੰਡਾ (Central Jail Bathinda) ਇੱਕ ਵਾਰ ਫੇਰ ਸੁਰਖੀਆਂ ਵਿੱਚ ਆਉਂਦੀ ਹੋਈ ਨਜ਼ਰ ਆ ਰਹੀ ਹੈ। ਕਾਰਨ ਬਣ ਰਹੇ ਹਨ ਜੇਲ ਵਿੱਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਕੋਲ ਮੋਬਾਇਲ ਦੀ ਬਰਾਮਦਗੀ। ਅੱਜ ਫਿਰ ਇਕ ਹੋਰ ਹਵਾਲਾਤੀ ਤੋਂ ਸੈਮਸੰਗ ਕੰਪਨੀ ਦਾ ਮੋਬਾਈਲ ਬਰਾਮਦ ਹੋਇਆ ਹੈ। ਹੁਣ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਕੁਝ ਦਿਨ ਪਹਿਲਾਂ ਹੀ ਜ਼ਿਲ੍ਹਾ ਪੁਲਿਸ ਮੁਖੀ ਜੇ ਇਲੇਚਨਜੀਅਨ ਵੱਲੋਂ ਟੀਮਾਂ ਬਣਾ ਕੇ ਕੇਂਦਰੀ ਜੇਲ੍ਹ ਬਠਿੰਡਾ (Bathinda Police)  ਦੀ ਤਲਾਸ਼ੀ ਲਈ ਗਈ ਸੀ ਤੇ ਉਸ ਸਮੇਂ ਕਿਸੇ ਵੀ ਤਰ੍ਹਾਂ ਦੀ ਬਰਾਮਦਗੀ ਨਹੀਂ ਦਿਖਾਈ ਗਈ, ਪਰ ਅੱਜ ਹਵਾਲਾਤੀ ਕੋਲ ਮੋਬਾਇਲ (Mobile in Jail) ਕਿਵੇਂ ਪਹੁੰਚ ਗਿਆ? ਦੱਸ ਦੇਈਏ ਕਿ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਹਾਲ ਹੀ ਵਿਚ ਇਹ ਬਿਆਨ ਦਿੱਤਾ ਸੀ ਕਿ ਜੇਲ੍ਹਾਂ ਵਿੱਚ ਕੈਦੀਆਂ ਅਤੇ ਹਵਾਲਾਤੀਆਂ ਤੋਂ ਮੋਬਾਇਲ ਬਰਾਮਦਗੀ ਲਈ ਜੇਲ੍ਹ ਪ੍ਰਬੰਧਕਾਂ ਖਿਲਾਫ਼ ਕਾਰਵਾਈ ਕਰਾਂਗੇ।

ਜਾਣਕਾਰੀ ਅਨੁਸਾਰ ਕੇਂਦਰੀ ਜੇਲ੍ਹ ਬਠਿੰਡਾ ਦੇ ਸਹਾਇਕ ਸੁਪਰੀਡੈਂਟ ਮਲਕੀਤ ਸਿੰਘ ਵੱਲੋਂ ਥਾਣਾ ਕੈਂਟ ਕੋਲ ਬਿਆਨ ਦਰਜ ਕਰਵਾਏ ਹਨ ਕਿ 2 ਮਈ ਨੂੰ ਕੇਂਦਰੀ ਜੇਲ੍ਹ ਬਠਿੰਡਾ ਵਿੱਚ ਤਲਾਸ਼ੀ ਦੌਰਾਨ ਹਵਾਲਾਤੀ ਗੁਰਬਖਸ਼ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਬਾਬਾ ਫਰੀਦ ਨਗਰ ਬਠਿੰਡਾ ਤੋਂ ਮੋਬਾਇਲ ਦੀ ਬਰਾਮਦਗੀ ਹੋਈ ਹੈ।

ਉਕਤ ਹਵਾਲਾਤੀ ਖ਼ਿਲਾਫ਼ ਥਾਣਾ ਕੈਂਟ ਵਿੱਚ ਸਹਾਇਕ ਥਾਣੇਦਾਰ ਗੁਰਵਿੰਦਰ ਸਿੰਘ ਵੱਲੋਂ ਸਹਾਇਕ ਸੁਪਰੀਡੈਂਟ ਦੇ ਬਿਆਨਾਂ ਦੇ ਆਧਾਰ ਤੇ ਉਕਤ ਹਵਾਲਾਤੀ ਖ਼ਿਲਾਫ਼ ਸੈਕਸ਼ਨ 52 ਏ ਪ੍ਰੋਵਿਜ਼ਨ ਐਕਟ1894 ਤਹਿਤ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ ।

ਕੇਂਦਰੀ ਜੇਲ੍ਹ ਬਠਿੰਡਾ ਦੀ ਤਲਾਸ਼ੀ ਅਭਿਆਨ ਤੋਂ ਕੁਝ ਦਿਨਾਂ ਬਾਅਦ ਹੀ ਹਵਾਲਾਤੀ ਤੋਂ ਮੋਬਾਇਲ ਦੀ ਬਰਾਮਦਗੀ ਸਬੰਧੀ ਜਦੋਂ ਜ਼ਿਲ੍ਹਾ ਪੁਲਿਸ ਮੁਖੀ ਨਾਲ ਸੰਪਰਕ ਕਰਨਾ ਚਾਹਿਆ ਤਾਂ ਵਾਰ-ਵਾਰ ਘੰਟੀ ਜਾਣ ਦੇ ਬਾਵਜੂਦ ਫੋਨ ਰਸੀਵ ਨਾ ਹੋਇਆ। ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਸੰਪਰਕ ਕਰਨਾ ਚਾਹਿਆ ਤਾਂ ਉਨ੍ਹਾਂ ਨੇ ਵੀ ਫੋਨ ਰਸੀਵ ਕੀਤਾ। ਹੁਣ ਦੇਖਣਾ ਹੋਵੇਗਾ ਕਿ ਆਖ਼ਰ ਮਾਨ ਸਰਕਾਰ ਜੇਲ੍ਹ ਵਿਚ ਕੈਦੀਆਂ ਅਤੇ ਹਵਾਲਾਤੀਆਂ ਨੂੰ ਮਿਲਦੀਆਂ ਵੀਵੀਆਈਪੀ ਸਹੂਲਤਾਂ ਅਤੇ ਮੋਬਾਈਲਾਂ ਦੀ ਬਰਾਮਦਗੀ ਨੂੰ ਕਦੋਂ ਲਗਾਮ ਲਵਾਉਂਦੀ ਹੈ?
Published by:Krishan Sharma
First published:

Tags: Bathinda Central Jail, Crime news, Punjab Police

ਅਗਲੀ ਖਬਰ