Home /News /punjab /

ਅਕਾਲੀ ਰਾਜ ਦੇ 10 ਸਾਲਾਂ 'ਚ ਕਦੇ ਬਿਜਲੀ ਕੱਟ ਨਹੀਂ ਲੱਗੇ, ਕਾਂਗਰਸ ਨੂੰ 2022 ਚੋਣਾਂ 'ਚ ਮਿਲੇਗੀ ਸਜ਼ਾ : ਹਰਸਿਮਰਤ ਬਾਦਲ

ਅਕਾਲੀ ਰਾਜ ਦੇ 10 ਸਾਲਾਂ 'ਚ ਕਦੇ ਬਿਜਲੀ ਕੱਟ ਨਹੀਂ ਲੱਗੇ, ਕਾਂਗਰਸ ਨੂੰ 2022 ਚੋਣਾਂ 'ਚ ਮਿਲੇਗੀ ਸਜ਼ਾ : ਹਰਸਿਮਰਤ ਬਾਦਲ

ਬਠਿੰਡਾ ਬਿਜਲੀ ਦਫ਼ਤਰ ਦੇ ਬਾਹਰ ਲੱਗੇ ਰੋਸ ਧਰਨੇ ਵਿੱਚ ਬੀਬਾ ਬਾਦਲ ਦਾ ਸਿਰੋਪਾ ਪਾ ਸਨਮਾਨ ਕਰਦੇ ਹੋਏ ਵਰਕਰ। (ਫੋਟੋ-ਟਵਿੱਟਰ)

ਬਠਿੰਡਾ ਬਿਜਲੀ ਦਫ਼ਤਰ ਦੇ ਬਾਹਰ ਲੱਗੇ ਰੋਸ ਧਰਨੇ ਵਿੱਚ ਬੀਬਾ ਬਾਦਲ ਦਾ ਸਿਰੋਪਾ ਪਾ ਸਨਮਾਨ ਕਰਦੇ ਹੋਏ ਵਰਕਰ। (ਫੋਟੋ-ਟਵਿੱਟਰ)

ਬੀਬਾ ਬਾਦਲ ਨੇ ਬਠਿੰਡਾ ਬਿਜਲੀ ਦਫ਼ਤਰ ਦੇ ਬਾਹਰ ਲੱਗੇ ਰੋਸ ਧਰਨੇ ਨੂੰ ਸੰਬੋਧਨ ਕਰਦੇ ਸੰਗਤ ਨੂੰ ਕਿਹਾ ਕਿ ਪੰਜਾਬ 'ਤੇ ਛਾਏ ਬਿਜਲੀ ਸੰਕਟ ਦੀ ਜ਼ਿੰਮੇਵਾਰ ਕਾਂਗਰਸ ਸਰਕਾਰ ਹੈ ਅਤੇ 2022 ਦੀਆਂ ਚੋਣਾਂ 'ਚ ਕਿਸਾਨ, ਉਦਯੋਗ ਨਾਲ ਜੁੜੇ ਲੋਕ ਤੇ ਆਮ ਪੰਜਾਬੀ ਸਰਕਾਰ ਨੂੰ ਇਸ ਦੀ ਸਜ਼ਾ ਦੇਣਗੇ।

 • Share this:
  ਚੰਡੀਗੜ੍ਹ : ਪੰਜਾਬ ਵਿੱਚ ਬਿਜਲੀ ਸੰਕਟ(Power crisis )  ਅਤੇ ਬਿਜਲੀ ਕੱਟਾਂ(Power cuts )  ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ (SAD)  ਅਤੇ ਬਹੁਜਨ ਸਮਾਜ ਪਾਰਟੀ(BSP ) ਵੱਲੋਂ ਸੂਬੇ ਭਰ ‘ਚ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਦੇਵੋਂ ਪਾਰਟੀਆਂ ਵੱਲੋਂ ਸਾਂਝ ਤੋਰ ਉੱਤੇ ਗਰਿੱਡਾਂ ਅੱਗੇ ਧਰਨੇ ਦੇ ਕੇ ਪੰਜਾਬ ਸਰਕਾਰ(Congress Government ) ਖੇਤੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਇਸੇ ਕੜੀ ਵੀ ਸੰਸਦ ਮੈਂਬਰ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੱਖ-ਵੱਖ ਥਾਵਾਂ ਉੱਤੇ ਧਰਨਿਆਂ ਨੂੰ ਸੰਬੋਧਨ ਕੀਤਾ।

  ਬੀਬਾ ਬਾਦਲ ਨੇ ਬਠਿੰਡਾ ਬਿਜਲੀ ਦਫ਼ਤਰ ਦੇ ਬਾਹਰ ਲੱਗੇ ਰੋਸ ਧਰਨੇ ਨੂੰ ਸੰਬੋਧਨ ਕਰਦੇ ਸੰਗਤ ਨੂੰ ਕਿਹਾ ਕਿ ਪੰਜਾਬ 'ਤੇ ਛਾਏ ਬਿਜਲੀ ਸੰਕਟ ਦੀ ਜ਼ਿੰਮੇਵਾਰ ਕਾਂਗਰਸ ਸਰਕਾਰ ਹੈ ਅਤੇ 2022 ਦੀਆਂ ਚੋਣਾਂ 'ਚ ਕਿਸਾਨ, ਉਦਯੋਗ ਨਾਲ ਜੁੜੇ ਲੋਕ ਤੇ ਆਮ ਪੰਜਾਬੀ ਸਰਕਾਰ ਨੂੰ ਇਸ ਦੀ ਸਜ਼ਾ ਦੇਣਗੇ।

  ਉਨ੍ਹਾਂ ਆਪਣੇ ਟਵਿੱਟਰ ਅਕਾਉਂਟ ਉੱਤੇ ਟਵੀਟ ਕਰਦਿਆਂ ਕਿਹਾ ਕਿ ਕੈਪਟਨ ਦੀ ਸਰਕਾਰ ਨੇ ਪੰਜਾਬ ਨੂੰ ਹਨੇਰੇ ਵਿਚ ਡੁੱਬਿਆ ਅਤੇ ਇਸ ਦਾ ਦੋਸ਼ ਕਿਸਾਨਾਂ 'ਤੇ ਲਗਾ ਰਹੇ ਹਨ।  ਬਿਜਲੀ ਦੀ ਕਟੌਤੀ ਲਈ ਕਿਸਾਨਾਂ ਦੀਆਂ ਪਾਣੀ ਦੀਆਂ ਫਸਲਾਂ ਲਈ ਦੋਸ਼ ਲਗਾਉਣ ਦੇ ਮਾਮਲੇ ਵਿੱਚ ਪੀਐਸਪੀਸੀਐਲ ਦੇ ਚੇਅਰਮੈਨ ਦੀ ਤਰਫੋਂ ਮੁਆਫੀ ਮੰਗਣੀ ਚਾਹੀਦੀ ਹੈ। ਉਹੀ ਪੰਜਾਬ, ਉਹੀ ਕਿਸਾਨ, ਉਹੀ ਝੋਨੇ ਦਾ ਰਕਬਾ, ਫਿਰ ਵੀ ਅਕਾਲੀ ਰਾਜ ਦੇ 10 ਸਾਲਾਂ ਵਿਚ ਇਕ ਵੀ ਬਿਜਲੀ ਕੱਟ ਨਹੀਂ ਲੱਗਿਆ ਸੀ!  ਸੰਗਤ ਮੰਡੀ ਵਿਖੇ ਰੋਸ ਧਰਨੇ ਨੂੰ ਸੰਬੋਧਨ ਕਰਦੇ ਬਾਬੀ ਬਾਦਲ ਨੇ  ਕਿਹਾ ਕਿ ਪੰਜਾਬ ਦੇ ਭਰੋਸੇ ਦਾ ਝੂਠ ਬੋਲਣ ਵਾਲਿਆਂ ਨੇ ਮਜ਼ਾਕ ਉਡਾਇਆ ਅਤੇ ਪੰਜਾਬ ਨੂੰ ਬਿਜਲੀ ਸੰਕਟ 'ਚ ਪਹੁੰਚਾਉਣ ਵਾਲੀ ਕਾਂਗਰਸ ਸਰਕਾਰ ਨੂੰ ਇਸ ਦੀ ਸਜ਼ਾ ਮਿਲੇਗੀ।

  ਉਨ੍ਹਾਂ ਨੇ ਆਪਣੀ ਫੇਸਬੁਕ ਪੋਸਟ ਵਿੱਚ ਕਿਹਾ ਕਿ ਇਤਿਹਾਸਕ ਤੇ ਨਵੇਂ ਨਿਘਾਰ 'ਤੇ ਪਹੁੰਚਿਆ ਪੰਜਾਬ! ਇੱਕ ਨਾਕਾਬਿਲ ਮੁੱਖ ਮੰਤਰੀ ਦੇ ਰਾਜ ਦੌਰਾਨ, ਬਿਜਲੀ ਮੁਹੱਈਆ ਕਰਵਾਉਣ ਵਿੱਚ ਨਾਕਾਮ ਹੋਏ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐੱਸਪੀਸੀਐੱਲ) ਨੇ ਅੱਜ ਸਾਰੇ ਉਦਯੋਗਾਂ 'ਤੇ 2 ਦਿਨਾਂ ਲਾਜ਼ਮੀ ਬੰਦ ਥੋਪ ਦਿੱਤਾ ਹੈ। ਸ਼ਰਮਨਾਕ ਤੇ ਨਾਮਨਜ਼ੂਰਯੋਗ! ਪੰਜਾਬ ਦੀ ਇਹ ਹਾਲਤ ਬਣਾਉਣ ਦੀ ਜ਼ਿੰਮੇਵਾਰੀ ਚੁੱਕਦੇ ਹੋਏ ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।


  ਪੰਜਾਬ ਨੂੰ ਬਿਜਲੀ ਸਰਪਲੱਸ ਬਣਾਉਣ ਦੇ ਸਾਡੇ ਵਾਅਦੇ ਨੂੰ ਪੂਰਾ ਕਰਦਿਆਂ, 2017 ਤੱਕ ਸ਼੍ਰੋਮਣੀ ਅਕਾਲੀ ਦਲ ਨੇ ਲੋਕਾਂ ਨੂੰ ਭੁਲਾ ਦਿੱਤਾ ਸੀ ਕਿ ਬਿਜਲੀ ਦੇ ਕੱਟ ਕੀ ਹੁੰਦੇ ਸੀ। 4 ਹੀ ਸਾਲਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਨੂੰ ਮੁੜ ਪੁਰਾਣੇ ਹਾਲਾਤਾਂ ਵਿੱਚ ਪਹੁੰਚਾ ਦਿੱਤਾ ਹੈ। ਉਦਯੋਗ, ਦੁਕਾਨਾਂ, ਕਿਸਾਨ - ਸਾਰਾ ਸੂਬਾ ਭਾਰੀ ਬਿਜਲੀ ਕੱਟਾਂ ਵਿੱਚ ਘਿਰ ਗਿਆ ਹੈ ਅਤੇ ਅਤੇ ਲੋਕ ਸੜਕਾਂ 'ਤੇ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹਨ।

  ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਬਿਲਕੁਲ ਤੀਜੇ ਦਰਜੇ ਦੇ ਪ੍ਰਬੰਧਾਂ ਕਾਰਨ ਲੱਗ ਰਹੇ ਬਿਜਲੀ ਕੱਟਾਂ ਨੇ ਝੋਨੇ ਦੀ ਬਿਜਾਈ ਦੇ ਲੋੜੀਂਦੇ ਵੇਲੇ ਕਿਸਾਨਾਂ ਨੂੰ ਅਪੰਗ ਕਰ ਦਿੱਤਾ ਹੈ। ਇਹ ਗੱਲ ਵਿਰੋਧੀ ਧਿਰਾਂ ਵੀ ਮੰਨਦੀਆਂ ਹਨ ਕਿ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਨੂੰ ਬਿਜਲੀ ਕੱਟਾਂ ਦੇ ਦੌਰ ਤੋਂ ਬਾਹਰ ਕੱਢਿਆ ਅਤੇ ਇਸ ਨੂੰ ਦੇਸ਼ ਦਾ ਪਹਿਲਾ ਬਿਜਲੀ ਸਰਪਲੱਸ ਸੂਬਾ ਬਣਾਇਆ। ਇਸ ਜਾਣਬੁੱਝ ਕੇ ਦਿੱਤੇ ਜਾ ਰਹੇ ਦਰਦ ਲਈ ਪੰਜਾਬੀ ਕਾਂਗਰਸ ਨੂੰ ਕਦੇ ਮਾਫ਼ ਨਹੀਂ ਕਰਨਗੇ।

  ਫ਼ਾਜ਼ਿਲਕਾ ਧਰਨੇ ਨੂੰ ਸੰਬੋਧਨ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ।


  ਰੋਸ ਧਰਨਿਆਂ ਦੀ ਲੜੀ 'ਚ ਫ਼ਾਜ਼ਿਲਕਾ ਧਰਨੇ ਨੂੰ ਸੰਬੋਧਨ ਕਰਦੇ ਹੋਏ ਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਯਾਦ ਕਰਵਾਇਆ ਕਿ ਕਿਵੇਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਪੰਜਾਬ ਨੂੰ ਦੇਸ਼ ਦਾ ਪਹਿਲਾ ਬਿਜਲੀ ਸਰਪਲੱਸ ਸੂਬਾ ਬਣਾਇਆ ਸੀ, ਅਤੇ ਸਰਕਾਰ ਬਣਨ 'ਤੇ ਮੁੜ ਪੰਜਾਬ ਨੂੰ ਵਿਕਾਸ ਦਾ ਪ੍ਰਤੀਕ ਚਿੰਨ੍ਹ ਬਣਾਉਣ ਲਈ ਅਸੀਂ ਵਚਨਬੱਧ ਹਾਂ।

  ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਨੂੰ ਬਿਜਲੀ ਸਰਪਲੱਸ ਬਣਾਉਣ ਲਈ ਅਸੀਂ ਜਿਹੜੇ ਥਰਮਲ ਪਲਾਂਟ, ਸੋਲਰ ਪਾਵਰ ਪਲਾਂਟ ਤੇ ਬਾਇਓ ਮਾਸ ਪਾਵਰ ਪਲਾਂਟ ਲਗਾਏ ਸੀ, ਕਾਂਗਰਸ ਸਰਕਾਰ ਨੇ ਪਿਛਲੇ 4.5 ਸਾਲਾਂ 'ਚ ਉਨ੍ਹਾਂ ਦੇ ਰੱਖ-ਰਖਾਓ ਦੀ ਵੀ ਜ਼ਿੰਮੇਵਾਰੀ ਨਹੀਂ ਚੁੱਕੀ, ਅਤੇ ਇਸੇ ਅਣਗਹਿਲੀ ਨੇ ਪੰਜਾਬ ਨੂੰ ਬਿਜਲੀ ਪੱਖੋਂ ਕੰਗਾਲ ਕਰ ਦਿੱਤਾ ਹੈ।

  ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਦੇ ਵੱਲੋਂ ਰੂਪਨਗਰ ਵਿਖੇ ਜਨਤਾ ਨੂੰ ਮੁਫ਼ਤ ਪੱਖੀਆਂ ਵੀ ਵੰਡੀਆਂ।


  ਅਕਾਲੀ ਦਲ ਦੇ ਸੀਨੀਅਰ ਵਿਧਾਇਕ ਦਲਜੀਤ ਸਿੰਘ ਚੀਮਾ ਦੇ ਵੱਲੋਂ ਰੂਪਨਗਰ ਵਿਖੇ ਪਾਰਟੀ ਵਰਕਰਾਂ ਦੇ ਨਾਲ ਪਹੁੰਚੇ ਅਤੇ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ. ਨਾਲ ਹੀ ਉਨ੍ਹਾਂ ਨੇ ਆਮ ਜਨਤਾ ਨੂੰ ਮੁਫ਼ਤ ਪੱਖੀਆਂ ਵੀ ਵੰਡੀਆਂ. ਉਨ੍ਹਾਂ ਨੇ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪੰਜਾਬ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਿਜਲੀ ਸਰਪਲੱਸ ਸੂਬਾ ਬਣਾਇਆ ਗਿਆ ਸੀ। ਕਾਂਗਰਸ ਸਰਕਾਰ ਨੇ ਨਾ ਤਾਂ ਪੰਜਾਬ ਨੂੰ ਸਰਪਲੱਸ ਰਹਿਣ ਦਿੱਤਾ ਅਤੇ ਨਾ ਹੀ ਇੱਥੇ ਬਿਜਲੀ ਛੱਡੀ ਅੱਜ ਪਾਵਰ ਕੱਟ ਦੇ ਨਾਲ ਲੋਕ ਪਰੇਸ਼ਾਨ  ਹਨ. ਜਿਸ ਕਰਕੇ ਅਸੀਂ ਇੱਥੇ ਲੋਕਾਂ ਨੂੰ ਮੁਫ਼ਤ ਪੱਖੀਆਂ ਵੰਡਣ ਆਇਆ. ਕਿਉਂਕਿ ਸਰਕਾਰ ਲਾਈਟ ਤਾਂ ਦੇ ਨਹੀਂ ਸਕਦੀ ਘੱਟੋ ਘੱਟ ਲੋਕ ਇਸ ਗਰਮੀ ਦੇ ਵਿੱਚ ਪੱਖੀਆਂ ਝੱਲ ਕੇ ਤਪਦੀ ਗਰਮੀ ਦੂਰ ਕਰ ਲੈਣਗੇ।
  Published by:Sukhwinder Singh
  First published:

  Tags: Harsimrat kaur badal, Powercom, Protest, Shiromani Akali Dal

  ਅਗਲੀ ਖਬਰ