ਸੂਰਜ ਭਾਨ/ਉਮੇਸ਼ ਕੁਮਾਰ
ਬਠਿੰਡਾ/ਬਾਲਿਆਂਵਾਲੀ: ਪੁਲਿਸ ਥਾਣਾ ਬਾਲਿਆਂਵਾਲੀ ਅਧੀਨ ਪੈਂਦੇ ਪਿੰਡ ਮੰਡੀ ਕਲਾਂ ਵਿਖੇ ਇੱਕ ਬੇਰਹਿਮ ਔਰਤ ਨੇ ਆਪਣੇ ਇੱਕ ਸਾਲ ਦੇ ਬੱਚੇ ਅਤੇ 5 ਸਾਲ ਦੀ ਧੀ ਨੂੰ ਜ਼ਹਿਰ ਦੇ ਕੇ ਖੁਦ ਵੀ ਸਪਰੇਅ ਪੀਣ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਹਿਰ ਕਾਰਨ ਬੱਚੇ ਗੁਰਪ੍ਰੀਤ ਸਿੰਘ ਦੀ ਮੌਤ ਹੋ ਗਈ ਹੈ, ਜਦਕਿ ਬੱਚੀ ਮਾਂ-ਧੀ ਬਠਿੰਡਾ ਹਸਪਤਾਲ ਵਿਖੇ ਜ਼ੇਰੇ ਇਲਾਜ ਹਨ।
ਪੁਲਿਸ ਨੇ ਮਨਪ੍ਰੀਤ ਕੌਰ ਦੇ ਪਤੀ ਅਤੇ ਬੱਚਿਆਂ ਦੇ ਪਿਤਾ ਜਗਤਾਰ ਸਿੰਘ ਵਾਸੀ ਮੰਡੀਕਲਾਂ ਦੇ ਬਿਆਨਾਂ 'ਤੇ ਮਾਮਲਾ ਦਰਜ ਕੀਤਾ ਹੈ। ਜਗਤਾਰ ਸਿੰਘ ਨੇ ਦੱਸਿਆ ਕਿ ਉਹ ਡਰਾਈਵਰੀ ਕਰਕੇ ਪਰਿਵਾਰ ਪਾਲਦਾ ਹੈ। ਉਸ ਨੇ ਦੱਸਿਆ ਕਿ ਬੀਤੇ ਦਿਨ ਜਦੋਂ ਉਹ ਘਰ ਵਾਪਸ ਘਰ ਆਇਆ ਤਾਂ ਉਸਦੀ ਪਤਨੀ ਮਨਪ੍ਰੀਤ ਕੌਰ ਬੇਟੀ ਹੁਸਨਪ੍ਰੀਤ ਕੌਰ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਰਹੀ ਸੀ, ਤਾਂ ਉਸਨੇ ਗੁੱਸੇ ‘ਚ ਆਪਣੀ ਪਤਨੀ ਨੂੰ ਬੇਟੀ ਦੀ ਕੁੱਟਮਾਰ ਨਾ ਕਰਨ ਤੋਂ ਝਿੜਕ ਦਿੱਤਾ, ਜਿਸ ਕਾਰਨ ਗੁੱਸੇ ਵਿੱਚ ਮਨਪ੍ਰੀਤ ਕੌਰ ਨੇ ਰੋਟੀ ਵੀ ਨਹੀਂ ਪਕਾਈ।
ਉਸ ਨੇ ਕਿਹਾ ਕਿ ਅਗਲੇ ਦਿਨ ਉਹ ਬਿਨਾਂ ਕੁੱਝ ਖਾਧੇ-ਪੀਤੇ ਕੰਮ 'ਤੇ ਚਲਾ ਗਿਆ, ਜਿਸ ਪਿਛੋਂ ਉਸਦੀ ਪਤਨੀ ਨੇ ਗੁੱਸੇ ਬੱਚੇ ਗੁਰਪ੍ਰੀਤ ਸਿੰਘ (1) ਤੇ ਬੇਟੀ ਹੁਸਨਪ੍ਰੀਤ ਕੌਰ (5) ਨੂੰ ਜ਼ਹਿਰੀ ਖੁਆ ਦਿੱਤਾ ਤੇ ਖੁਦ ਵੀ ਸਪਰੇਅ ਪੀ ਲਈ। ਜਦੋਂ ਉਸ ਨੇ ਤੁਰੰਤ ਪੁੱਜ ਕੇ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਗੰਭੀਰ ਹਾਲਤ ਕਾਰਨ ਰਸਤੇ ਵਿੱਚ ਉਸਦੇ ਬੱਚੇ ਦੀ ਮੌਤ ਹੋ ਗਈ, ਜਦਕਿ ਉਸਦੀ ਪਤਨੀ ਤੇ ਬੱਚੀ ਬਠਿੰਡਾ ਵਿਖੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਅਧੀਨ ਹਨ ਅਤੇ ਖਤਰੇ ਤੋਂ ਬਾਹਰ ਹਨ।
ਪੁਲਿਸ ਥਾਣਾ ਬਾਲਿਆਂਵਾਲੀ ਦੇ ਐਸ.ਐਚ.ਓ ਦਰਸਨ ਸਿੰਘ ਨੇ ਦੱਸਿਆ ਕਿ ਜਗਤਾਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਉਸਦੀ ਪਤਨੀ ਮਨਪ੍ਰੀਤ ਕੌਰ ਖਿਲਾਫ ਅ/ਧ 302, 307, 309 ਆਈ.ਪੀ.ਸੀ ਐਕਟ ਤਹਿਤ ਮਾਮਲਾ ਦਰਜ ਕਰਕੇ, ਕੇਸ ਦੀ ਛਾਣਬੀਣ ਸ਼ੁਰੂ ਕਰ ਦਿੱਤੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bathinda, Children, Crime, Death, Poison, Punjab, Punjab Police, Rampura