ਬਠਿੰਡਾ: ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਸ਼ੁੱਕਰਵਾਰ ਬਠਿੰਡਾ ਦੌਰੇ 'ਤੇ ਆਏ ਪ੍ਰੰਤੂ ਉਨ੍ਹਾਂ ਨੂੰ ਉਸ ਸਮੇਂ ਕਿਸਾਨਾਂ ਦੇ ਜ਼ਬਰਦਸਤ ਵਿਰੋਧ ਦਾ ਸਾਹਮਣਾ ਕਰਨਾ ਪਿਆ, ਜਦੋਂ ਕਿਸਾਨਾਂ ਨੇ ਮੀਟਿੰਗ ਵਾਲੀ ਜਗ੍ਹਾ ਨੂੰ ਜਾਂਦੀ ਮੁੱਖ ਸੜਕ 'ਤੇ ਚੱਕਾ ਜਾਮ ਕਰ ਦਿੱਤਾ ਅਤੇ ਮੋਦੀ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਤੇ ਕਿਸਾਨ ਵਿਰੋਧੀ ਬਣਾਏ ਸਾਰੇ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ।
ਕਿਸਾਨਾਂ ਦੇ ਵਿਰੋਧ ਤੋਂ ਭੜਕੇ ਭਾਜਪਾ ਦੇ ਪ੍ਰਧਾਨ ਸਾਹਿਬ ਪ੍ਰਸ਼ਾਸਨ ਦੇ ਦਰਬਾਰ ਪਹੁੰਚ ਗਏ ਅਤੇ ਸੁਖਾਵੇਂ ਮਾਹੌਲ ਵਿਚ ਮੀਟਿੰਗ ਕਰਾਉਣ ਦੀ ਮੰਗ ਕੀਤੀ। ਇਸ ਮੌਕੇ ਡੀਐੱਸਪੀ ਗੁਰਜੀਤ ਸਿੰਘ ਰੋਮਾਣਾ (ਜਿਨ੍ਹਾਂ ਦੇ ਰਿਟਾਇਰਮੈਂਟ ਆਰਡਰ ਵੀ ਹੋ ਚੁੱਕੇ ਹਨ ਪਰ ਡਿਊਟੀ 'ਤੇ ਤੈਨਾਤ ਹਨ) ਨੇ ਭਾਜਪਾ ਲੀਡਰਸ਼ਿਪ ਨੂੰ ਸਲਾਹ ਦਿੱਤੀ ਕਿ ਉਹ ਇੱਕ ਥਾਂ ਮੀਟਿੰਗ ਕਰ ਲੈਣ, ਜਗ੍ਹਾ-ਜਗ੍ਹਾ ਵਿਰੋਧ ਹੋਣ ਨਾਲ ਲੋਕਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਨੂੰ ਰੱਦ ਕਰ ਦਿੱਤੇ ਹਨ ਤਾਂ ਫਿਰ ਹੁਣ ਲੀਡਰਸ਼ਿਪ ਦਾ ਵਿਰੋਧ ਕਿਉਂ? ਇਸ ਤੋਂ ਸਾਬਤ ਹੁੰਦਾ ਹੈ ਕਿ ਇਹ ਉਹ ਕਿਸਾਨ ਨਹੀਂ, ਜੋ ਕਿਸਾਨੀ ਕਰਦੇ ਹਨ ਇਹ ਵਿਰੋਧੀਆਂ ਵੱਲੋਂ ਭੇਜੇ ਹੋਏ ਲੋਕ ਹਨ, ਜਿਸ ਕਰਕੇ ਹੁਣ ਵੀ ਸਾਡਾ ਵਿਰੋਧ ਕਰ ਰਹੇ ਹਨ ਪਰ ਹੁਣ ਅਸੀਂ ਚੁੱਪ ਨਹੀਂ ਬੈਠਾਂਗੇ, ਹਰ ਕਿਸੇ ਦੇ ਸਵਾਲਾਂ ਦਾ ਜਵਾਬ ਦੇਵਾਂਗੇ, ਬਾਕੀ ਸਾਡੀ ਪਾਰਟੀ ਕਿਸਾਨਾਂ ਦੇ ਵਿਰੋਧ ਵਿੱਚ ਨਹੀਂ ਹੈ, ਸਗੋਂ ਕਿਸਾਨਾਂ ਦੇ ਨਾਲ ਹੈ ਭਾਜਪਾ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਵਿਨੋਦ ਕੁਮਾਰ ਬਿੰਟਾ ਦੀ ਅਗਵਾਈ ਵਿਚ ਭਾਜਪਾ ਲੀਡਰਸ਼ਿਪ ਨੇ ਪੰਜਾਬ ਪ੍ਰਧਾਨ ਦਾ ਬਠਿੰਡਾ ਆਉਣ 'ਤੇ ਸਵਾਗਤ ਕੀਤਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: BJP, Kisan, Protest, Punjab BJP, Punjab Election 2022, Punjab farmers