Home /News /punjab /

ਬਠਿੰਡਾ 'ਚ ਮੋਰਚੇ ਦੇ 7ਵੇਂ ਦਿਨ ਕਿਸਾਨਾਂ ਨੇ ਸ਼ਹੀਦ ਊਧਮ ਸਿੰਘ ਦਾ ਜਨਮ ਦਿਹਾੜਾ ਮਨਾਇਆ

ਬਠਿੰਡਾ 'ਚ ਮੋਰਚੇ ਦੇ 7ਵੇਂ ਦਿਨ ਕਿਸਾਨਾਂ ਨੇ ਸ਼ਹੀਦ ਊਧਮ ਸਿੰਘ ਦਾ ਜਨਮ ਦਿਹਾੜਾ ਮਨਾਇਆ

Bathinda Kisan Morcha: ਮਿੰਨੀ ਸੈਕਟਰੀਏਟ ਅੱਗੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ (BKU Ekta Ugrahan) ਵੱਲੋਂ ਚੱਲ ਰਹੇ ਕਿਸਾਨ ਮੋਰਚੇ (Kisan Morcha in Bathinda) ਦੇ ਅੱਜ ਸੱਤਵੇਂ ਦਿਨ ਮੋਰਚੇ ਵਿੱਚ ਸ਼ਹੀਦ ਊਧਮ ਸਿੰਘ (Shaheed Udham Singh's Birthday) (ਰਾਮ ਮੁਹੰਮਦ ਸਿੰਘ ਆਜ਼ਾਦ) ਦਾ ਜਨਮ ਦਿਹਾੜਾ ਮਨਾਇਆ ਗਿਆ।

ਹੋਰ ਪੜ੍ਹੋ ...
  • Share this:

ਬਠਿੰਡਾ: Bathinda Kisan Morcha: ਮਿੰਨੀ ਸੈਕਟਰੀਏਟ ਅੱਗੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ (BKU Ekta Ugrahan) ਵੱਲੋਂ ਚੱਲ ਰਹੇ ਕਿਸਾਨ ਮੋਰਚੇ (Kisan Morcha in Bathinda) ਦੇ ਅੱਜ ਸੱਤਵੇਂ ਦਿਨ ਮੋਰਚੇ ਵਿੱਚ ਸ਼ਹੀਦ ਊਧਮ ਸਿੰਘ (Shaheed Udham Singh's Birthday) (ਰਾਮ ਮੁਹੰਮਦ ਸਿੰਘ ਆਜ਼ਾਦ) ਦਾ ਜਨਮ ਦਿਹਾੜਾ ਮਨਾਇਆ ਗਿਆ।

ਐਤਵਾਰ ਸਟੇਜ ਤੋਂ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਅਤੇ ਮੀਤ ਪ੍ਰਧਾਨ ਬਸੰਤ ਸਿੰਘ ਕੋਠਾ ਗੁਰੂ ਨੇ ਕਿਹਾ ਕਿ 13 ਅਪ੍ਰੈਲ 1919 ਵਿਚ ਅੰਗਰੇਜ਼ ਹਕੂਮਤ ਦੇ ਅਫ਼ਸਰ ਜਨਰਲ ਡਾਇਰ ਵੱਲੋਂ ਨਿਹੱਥੇ ਲੋਕਾਂ ਨੂੰ  ਅੰਨ੍ਹੇਵਾਹ ਗੋਲੀਆਂ ਨਾਲ ਭੁੰਨ ਦਿੱਤਾ ਸੀ। ਇਸ ਕਤਲੇਆਮ ਨੂੰ ਦੇਖ ਕੇ ਊਧਮ ਸਿੰਘ ਦੇ ਅੰਦਰ ਗਹਿਰਾ ਦੁੱਖ ਹੋਇਆ ਤੇ ਉਸ ਨੇ ਅੰਗਰੇਜ਼ ਅਫ਼ਸਰ ਤੋਂ ਬਦਲਾ ਲੈਣ ਦਾ ਪ੍ਰਣ ਕੀਤਾ, ਜਿਸ ਦੀ ਉਡੀਕ ਵਿੱਚ ਉਹ 21 ਸਾਲ ਤੱਕ ਲੰਮੇ ਸਬਰ ਨਾਲ  ਆਪਣੇ ਅੰਦਰ ਉਸ ਅਫ਼ਸਰ ਖ਼ਿਲਾਫ਼ ਨਫ਼ਰਤ ਦੀ ਭਾਵਨਾ ਨਾਲ ਭਾਲ ਕਰਦਾ ਰਿਹਾ । ਅਖੀਰ 13 ਮਾਰਚ  1940 ਨੂੰ ਲੰਡਨ ਦੇ ਕੈਕਸਟਨ ਹਾਲ਼ ਵਿੱਚ ਜਾ ਕੇ ਜਨਰਲ ਡਾਇਰ ਨੂੰ ਗੋਲੀਆਂ ਨਾਲ ਕਤਲ ਕਰ ਕੇ ਜਲ੍ਹਿਆਂਵਾਲੇ ਬਾਗ ਦਾ ਬਦਲਾ ਲੈ ਕੇ ਆਪਣਾ ਪ੍ਰਣ ਪੂਰਾ ਕੀਤਾ।

ਬੁਲਾਰਿਆਂ ਨੇ ਖੇਤੀ ਕਾਨੂੰਨਾਂ ਨੂੰ ਵਾਪਸ ਕਰਨ ਦੀ ਜਿੱਤ ਪ੍ਰਾਪਤ ਤੋਂ ਬਾਅਦ ਫਿਰ ਕੇਂਦਰ ਸਰਕਾਰ ਵੱਲੋਂ ਦੁਬਾਰਾ ਕਾਨੂੰਨ ਲਿਆਉਣ ਦੇ ਦਿੱਤੇ ਬਿਆਨ ਬਾਰੇ ਕਿਹਾ ਕਿ ਸਾਡੇ ਪਿਛਲੇ ਸੰਘਰਸ਼ੀ ਸ਼ਹੀਦਾਂ ਦੇ ਇਤਿਹਾਸਕ ਘੋਲਾਂ ਦਾ ਇਤਿਹਾਸ ਹੈ ਕਿ ਜਦੋਂ ਵੀ ਜਾਬਰਾਂ ਨੇ ਦੁਬਾਰਾ ਹਮਲੇ ਕੀਤੇ ਹਨ ਤਾਂ ਉਨ੍ਹਾਂ ਨੂੰ ਮੂੰਹ ਦੀ ਖਾਣੀ ਪਈ ਹੈ। ਇਹ ਲੋਕ ਵਿਰੋਧੀ ਕਾਨੂੰਨ ਸਭਨਾਂ ਸੰਘਰਸ਼ੀ ਲੋਕਾਂ ਦੇ ਏਕੇ ਦੇ ਜ਼ੋਰ ਦੁਬਾਰਾ ਲਿਆਉਣ ਨਹੀਂ ਦਿੱਤੇ ਜਾਣਗੇ। ਕੱਲ 27 ਦਸੰਬਰ ਨੂੰ  ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਉਨ੍ਹਾਂ ਦਾ ਸ਼ਹੀਦੀ ਦਿਹਾੜਾ ਪੋਹ ਦੀ ਠੰਢ ਵਿੱਚ ਚੱਲ ਰਹੇ ਮੋਰਚਿਆਂ ਵਿੱਚ ਹੀ ਮਨਾਇਆ ਜਾਵੇਗਾ।

ਕਿਸਾਨ ਆਗੂਆਂ ਨੇ ਸਭਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੱਲ੍ਹ ਨੂੰ ਉਹ ਇਸ ਦਿਹਾੜੇ ਮੌਕੇ ਮੋਰਚੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ। ਪਰਮਜੀਤ ਕੌਰ ਪਿੱਥੋ ਅਤੇ ਕਰਮਜੀਤ ਕੌਰ ਲਹਿਰਾ ਖਾਨਾ ਨੇ ਕਿਹਾ ਕਿ ਸਾਡੇ ਸ਼ਹੀਦਾਂ ਨੇ ਸਾਨੂੰ ਰਾਹ ਦਰਸਾਇਆ ਹੈ ਕਿ  ਜਾਬਰ ਹਾਕਮਾਂ ਦੇ ਹੱਲੇ ਮੋੜਨ ਅਤੇ ਰਾਜ ਪ੍ਰਬੰਧ ਨੂੰ ਲੋਕਾਂ ਦੇ ਪੱਖ ਦਾ ਬਣਾਉਣ ਲਈ ਇੱਕੋ ਇੱਕ ਰਾਹ ਸੰਘਰਸ਼ਾਂ ਦਾ ਰਾਹ ਹੀ ਹੈ। ਉਨ੍ਹਾਂ ਕਿਹਾ ਕਿ ਅੱਜ ਤੱਕ ਜੋ ਵੀ ਕਿਸਾਨੀ ਮਸਲੇ ਹੱਲ ਕਰਵਾਏ ਹਨ ਉਹ ਸੰਘਰਸ਼ਾਂ ਦੇ ਜ਼ੋਰ 'ਤੇ ਹੀ ਕਰਵਾਏ ਹਨ। ਅੱਜ ਤੱਕ ਕਿਸੇ ਵੀ ਵੋਟ ਪਾਰਟੀ ਨੇ ਕਿਸਾਨਾਂ ਦੀਆਂ ਬੁਨਿਆਦੀ ਮੰਗਾਂ ਵੱਲ ਧਿਆਨ ਨਹੀਂ ਦਿੱਤਾ।

Published by:Krishan Sharma
First published:

Tags: Bathinda, Bharti Kisan Union, Farmers, Kisan