Home /News /punjab /

RTI: ਪੰਜਾਬ ਦੇ ਮੁੱਖ ਮੰਤਰੀਆਂ ਨੇ 5 ਸਾਲਾਂ 'ਚ ਇਲੈਕਟ੍ਰਾਨਿਕ ਮੀਡੀਆ 'ਤੇ ਖਰਚੇ 83 ਕਰੋੜ 64 ਲੱਖ ਰੁਪਏ

RTI: ਪੰਜਾਬ ਦੇ ਮੁੱਖ ਮੰਤਰੀਆਂ ਨੇ 5 ਸਾਲਾਂ 'ਚ ਇਲੈਕਟ੍ਰਾਨਿਕ ਮੀਡੀਆ 'ਤੇ ਖਰਚੇ 83 ਕਰੋੜ 64 ਲੱਖ ਰੁਪਏ

ਪੰਜਾਬ ਰਾਜਨੀਤੀ: ਸਾਲ 2016 ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਨ, ਜਦੋਂਕਿ 2017 ਸਾਲ ਤੋਂ ਲੈ ਕੇ ਹੁਣ ਤੱਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਹੇ ਹਨ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਜਾਰੀ ਇਸ਼ਤਿਹਾਰਾਂ ਦਾ ਹਾਲੇ ਖ਼ਰਚ ਆਰ.ਟੀ.ਆਈ ਰਾਹੀਂ ਸਾਹਮਣੇ ਨਹੀਂ ਆਇਆ।

ਹੋਰ ਪੜ੍ਹੋ ...
  • Share this:
ਬਠਿੰਡਾ: ਪੰਜਾਬ ਦੇ ਮੁੱਖ ਮੰਤਰੀਆਂ ਲਈ ਆਪਣੀ ਮਸ਼ਹੂਰੀ ਕਰਨਾ ਬਹੁਤ ਜ਼ਰੂਰੀ ਹੈ ਨਾ ਕਿ ਬੇਰੁਜ਼ਗਾਰਾਂ ਲਈ ਰੁਜ਼ਗਾਰ ਕਿਉਂਕਿ ਇਸ਼ਤਿਹਾਰਾਂ ਨਾਲ ਹੀ ਮੁੱਖ ਮੰਤਰੀਆਂ ਦੀ ਟੌਹਰ ਹੈ? ਇਹ ਖੁਲਾਸਾ ਆਰ.ਟੀ.ਆਈ. ਰਾਹੀਂ ਹੋਇਆ ਹੈ। ਆਰ.ਟੀ.ਆਈ. ਮਾਹਰ ਸੰਜੀਵ ਗੋਇਲ ਪੁੱਤਰ ਅਸ਼ੋਕ ਕੁਮਾਰ ਵਾਸੀ ਮਾਡਲ ਟਾਊਨ ਬਠਿੰਡਾ ਵੱਲੋਂ ਡਾਇਰੈਕਟਰ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਪੰਜਾਬ ਤੋਂ ਆਰਟੀਆਈ ਲਈ ਜਾਣਕਾਰੀ ਰਾਹੀਂ ਅਹਿਮ ਖੁਲਾਸਾ ਹੋਇਆ ਹੈ ਕਿ ਪੰਜਾਬ ਦੇ ਮੁੱਖ ਮੰਤਰੀਆਂ ਨੇ 5 ਸਾਲ ਵਿੱਚ ਇਲੈਕਟ੍ਰੌਨਿਕ ਮੀਡੀਆ 'ਤੇ 83 ਕਰੋੜ 64 ਲੱਖ ਰੁਪਏ ਖਰਚ  ਕੀਤੇ ਹਨ, ਜਦੋਂ ਕਿ ਅਖ਼ਬਾਰਾਂ ਦੇ ਇਸ਼ਤਿਹਾਰਾਂ ਦਾ ਖ਼ਰਚ ਹਾਲੇ ਵੱਖਰਾ ਹੈ।

ਪੰਜਾਬ ਦੇ ਮੁੱਖ ਮੰਤਰੀਆਂ ਨੇ ਇਲੈਕਟ੍ਰੌਨਿਕ ਮੀਡੀਆ ਤੇ 5 ਸਾਲ ਵਿੱਚ ਖ਼ਰਚੇ 83 ਕਰੋੜ 64 ਲੱਖ ਰੁਪਏ

ਡਾਇਰੈਕਟਰ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਪੰਜਾਬ ਵੱਲੋਂ ਪੱਤਰ ਨੰਬਰ 1/281328/2021,ਮਿਤੀ 23/11/21  ਰਾਹੀਂ, ਜੋ ਸੂਚਨਾ ਦਿੱਤੀ ਗਈ ਹੈ ਉਸ ਅਨੁਸਾਰ ਸਾਲ 2016-17 ਵਿੱਚ ਕਰੀਬ ਛਿਆਲੀ ਕਰੋੜ ਉਨੱਤਰ ਲੱਖ ਚੌਂਤੀ ਹਜ਼ਾਰ ਸਾਲ ਵਿੱਚ ਇੱਕ ਕਰੋੜ ਪੈਂਤੀ ਲੱਖ ਉਨੱਤਰ ਹਜ਼ਾਰ ਸਾਲ ਵਿੱਚ ਤਿੰਨ ਕਰੋੜ ਪੱਚੀ ਲੱਖ ਇਕੱਤਰ ਹਜ਼ਾਰ ਸਾਲ ਵਿੱਚ ਚੌਦਾਂ ਕਰੋੜ ਬਿਆਲੀ ਲੱਖ ਤਰੇਂਹਠ ਹਜ਼ਾਰ ਸਾਲ ਵਿੱਚ ਸਤਾਰਾਂ ਕਰੋੜ ਇਕੱਨਵੇ ਲੱਖ ਤਰਵੰਜਾ ਹਜ਼ਾਰ ਕੁਝ ਰੁਪਏ ਕੁੱਲ ਤਿਰਾਸੀ ਕਰੋੜ ਚੌਂਹਠ ਲੱਖ ਤਰੱਨਵੇ ਹਜਾਰ ਪੰਜ  ਸੌ ਬਵੰਜਾ ਰੁਪਏ ਖ਼ਰਚ ਕੀਤੇ ਹਨ।

ਆਰਟੀਆਈ ਪੱਤਰ ਦੀ ਕਾਪੀ।

ਸਾਲ 2016 ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਨ, ਜਦੋਂਕਿ 2017 ਸਾਲ ਤੋਂ ਲੈ ਕੇ ਹੁਣ ਤੱਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਹੇ ਹਨ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਜਾਰੀ ਇਸ਼ਤਿਹਾਰਾਂ ਦਾ ਹਾਲੇ ਖ਼ਰਚ ਆਰ.ਟੀ.ਆਈ ਰਾਹੀਂ ਸਾਹਮਣੇ ਨਹੀਂ ਆਇਆ।

ਹੈਰਾਨਗੀ ਇਸ ਗੱਲ ਦੀ ਹੈ ਕਿ ਪੰਜਾਬ ਵਿੱਚ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਖ਼ਜ਼ਾਨਾ ਖਾਲੀ ਹੋਣ ਦੀ ਦੁਹਾਈ ਪਾਉਂਦੇ ਰਹੇ ਪਰ ਮੁੱਖ ਮੰਤਰੀ ਧੜਾ-ਧੜ ਕਰੋੜਾਂ ਰੁਪਏ ਦੇ ਇਸ਼ਤਿਹਾਰ ਜਾਰੀ ਕਰਦੇ ਰਹੇ, ਜਦੋਂਕਿ ਬੇਰੁਜ਼ਗਾਰ ਸੜਕਾਂ ਤੇ ਰੁਜ਼ਗਾਰ ਲਈ ਡਾਂਗਾਂ ਖਾਣ ਲਈ ਮਜਬੂਰ ਹਨ ਤੇ ਲੋਕ ਮੁੱਢਲੀਆਂ ਸਹੂਲਤਾਂ ਨੂੰ ਵੀ ਤਰਸ ਰਹੇ ਹਨ।

ਆਰਟੀਆਈ ਪੱਤਰ ਦੀ ਕਾਪੀ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਆਰਟੀਆਈ ਮਾਹਿਰ ਸੰਜੀਵ ਕੁਮਾਰ ਵੱਲੋਂ ਮੁੱਖ ਮੰਤਰੀਆਂ ਵੱਲੋਂ ਹੈਲੀਕਾਪਟਰਾਂ 'ਤੇ 23 ਕਰੋੜ ਰੁਪਏ ਖਰਚਣ ਦਾ ਵੀ ਖੁਲਾਸਾ ਕੀਤਾ ਗਿਆ ਸੀ ਤੇ ਹੁਣ ਇਲੈਕਟ੍ਰਾਨਿਕ ਮੀਡੀਆ 'ਤੇ ਕੀਤੇ ਕਰੋੜਾਂ ਰੁਪਏ ਦੇ ਖ਼ਰਚ ਨੇ ਪੰਜਾਬ ਦੀ ਸਿਆਸਤ ਵਿੱਚ ਕਈ ਸਵਾਲ ਖੜੇ ਕਰ ਦਿੱਤੇ ਹਨ।

ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਸਾਬਕਾ ਮੰਤਰੀ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਸ਼ਤਿਹਾਰਾਂ 'ਤੇ ਕਰੋੜਾਂ ਰੁਪਏ ਖ਼ਰਚ ਕਰਨਾ ਵਾਜਬ ਨਹੀਂ, ਸ਼੍ਰੋਮਣੀ ਅਕਾਲੀ ਦਲ ਦੀ ਆਉਣ ਵਾਲੀ ਸਰਕਾਰ ਵਿੱਚ ਇਸ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਕਿ ਨਾਜਾਇਜ਼ ਖਰਚ ਨਾ ਕੀਤੇ ਜਾਣ।
Published by:Krishan Sharma
First published:

Tags: ADVERTISEMENT, Bathinda, Captain Amarinder Singh, Punjab government, Punjab politics, RTI query

ਅਗਲੀ ਖਬਰ