Punjab News: ਸ੍ਰੀ ਮੁਕਤਸਰ ਸਾਹਿਬ ਦੀ ਖ਼ੁਸ਼ਰੂਪ ਕੌਰ ਸੰਧੂ ਨੂੰ ਰਾਇਲ ਆਸਟ੍ਰੇਲੀਅਨ ਏਅਰ ਫੋਰਸ (RAAF) ਵਿਚ ਬਤੌਰ ਅਧਿਕਾਰੀ ਭਰਤੀ ਹੋਈ ਹੈ। ਸ੍ਰੀ ਮੁਕਤਸਰ ਸਾਹਿਬ (Muktsar News) ਦੇ ਵਾਸੀ ਰੂਪ ਸਿੰਘ ਸੰਧੂ ਦੀ ਧੀ ਦੀ ਇਹ ਮਾਣਮੱਤੀ ਪ੍ਰਾਪਤੀ ਹੈ।
ਦੱਸ ਦੇਈਏ ਕਿ ਖੁਸ਼ਰੂਪ ਦੀ ਮਾਤਾ ਮਨਜੀਤ ਕੌਰ ਪਤਨੀ ਰੂਪ ਸਿੰਘ ਵੀ ਆਸਟ੍ਰੇਲੀਆਈ ਏਅਰ ਫੋਰਸ (Australian Air Force) ਵਿਚ ਅਧਿਕਾਰੀ ਵਜੋਂ ਕੰਮ ਕਰ ਰਹੀ ਹੈ। ਪੰਜਾਬ ਦੀਆਂ ਇਹ ਪਹਿਲੀਆਂ ਮਾਂ ਤੇ ਧੀ ਹੋਣਗੀਆਂ, ਜਿਨ੍ਹਾਂ ਨੂੰ ਆਸਟ੍ਰੇਲੀਆ ਦੀ ਏਅਰ ਫੋਰਸ ਵਿਚ ਅਧਿਕਾਰੀ ਵਜੋਂ ਸੇਵਾ ਕਰਨ ਦਾ ਮਾਣ ਮਿਲਿਆ ਹੈ। ਖ਼ੁਸ਼ਰੂਪ ਕੌਰ ਸੰਧੂ ਦੇ ਮਾਮਾ ਗੁਰਸਾਹਬ ਸਿੰਘ ਸੰਧੂ ਪੁੱਤਰ ਸਵ: ਜਸਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਮੇਰੀ ਭੈਣ ਮਨਜੀਤ ਕੌਰ ਪਤਨੀ ਰੂਪ ਸਿੰਘ ਵਾਸੀ ਸ੍ਰੀ ਮੁਕਤਸਰ ਸਾਹਿਬ 2009 ਵਿਚ ਆਸਟ੍ਰੇਲੀਆ ਗਏ ਸਨ ਅਤੇ ਦਸੰਬਰ 2017 ਵਿਚ ਉਨ੍ਹਾਂ ਦੀ ਰਾਇਲ ਆਸਟ੍ਰੇਲੀਅਨ ਏਅਰ ਫੋਰਸ (ਰਾਫ਼) ਵਿਚ ਅਧਿਕਾਰੀ ਵਜੋਂ ਨਿਯੁਕਤੀ ਹੋਈ ਸੀ।

ਖੁਸ਼ਰੂਪ ਕੌਰ ਸੰਧੀ ਤੇ ਨਵਰੂਪ ਕੌਰ ਸੰਧੂ ਇੱਕ ਤਸਵੀਰ 'ਚ।
ਉਨ੍ਹਾਂ ਦੱਸਿਆ ਕਿ ਮਨਜੀਤ ਕੌਰ ਦੀਆਂ ਧੀਆਂ ਖ਼ੁਸ਼ਰੂਪ ਕੌਰ ਸੰਧੂ ਤੇ ਨਵਰੂਪ ਕੌਰ ਸੰਧੂ ਨੂੰ ਆਸਟ੍ਰੇਲੀਆ ਵਿਖੇ ਪੀ.ਆਰ. ਵਜੋਂ ਜਾਣ ਦਾ ਮੌਕਾ ਮਿਲਿਆ। ਉਨ੍ਹਾਂ ਦੱਸਿਆ ਕਿ ਖ਼ੁਸ਼ਰੂਪ ਕੌਰ ਦੀ ਉਥੇ 10+2 ਦੀ ਪੜ੍ਹਾਈ ਕਰਨ ਮਗਰੋਂ ਰਾਇਲ ਆਸਟ੍ਰੇਲੀਅਨ ਏਅਰ ਫੋਰਸ (ਰਾਫ਼) ਦੇ ਸਾਈਬਰ ਕ੍ਰਾਈਮ ਵਿਚ ਬਤੌਰ ਅਧਿਕਾਰੀ ਵਜੋਂ ਨਿਯੁਕਤੀ ਹੋਈ ਹੈ।
ਅੱਜ ਧੀ ਤੋਂ ਬਾਅਦ ਦੋਹਤੀ ਦੀ ਇਸ ਪ੍ਰਾਪਤੀ ਤੇ ਪੇਕਾ ਪਰਿਵਾਰ ਵਿਚ ਖੁਸ਼ੀ ਦਾ ਮਾਹੌਲ ਹੈ ਉਥੇ ਹੀ ਇਸ ਮਾਹੌਲ ਦੌਰਾਨ ਖੁਸ਼ਰੂਪ ਕੌਰ ਦੇ ਦਾਦੀ ਵੀ ਪਹੁੰਚੇ। ਖ਼ੁਸ਼ਰੂਪ ਦੀ ਛੋਟੀ ਭੈਣ ਨਵਰੂਪ ਕੌਰ ਵੀ ਆਸਟ੍ਰੇਲੀਆ 'ਚ ਮੈਡੀਕਲ ਦੀ ਪੜ੍ਹਾਈ ਕਰ ਰਹੀ ਹੈ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।