Home /News /punjab /

"ਵਿਸ਼ਵ ਵਾਤਾਵਰਨ ਦਿਵਸ" ਮੌਕੇ ਰਾਊਂਡ ਗਲਾਸ ਫਾਊਂਡੇਸ਼ਨ ਨੇ ਪਿੰਡ 'ਚ ਲਾਇਆ ਮਿੰਨੀ ਜੰਗਲ                

"ਵਿਸ਼ਵ ਵਾਤਾਵਰਨ ਦਿਵਸ" ਮੌਕੇ ਰਾਊਂਡ ਗਲਾਸ ਫਾਊਂਡੇਸ਼ਨ ਨੇ ਪਿੰਡ 'ਚ ਲਾਇਆ ਮਿੰਨੀ ਜੰਗਲ                

"ਵਿਸ਼ਵ ਵਾਤਾਵਰਨ ਦਿਵਸ" ਮੌਕੇ ਰਾਊਂਡ ਗਲਾਸ ਫਾਊਂਡੇਸ਼ਨ ਨੇ ਪਿੰਡ 'ਚ ਲਾਇਆ ਮਿੰਨੀ ਜੰਗਲ    

"ਵਿਸ਼ਵ ਵਾਤਾਵਰਨ ਦਿਵਸ" ਮੌਕੇ ਰਾਊਂਡ ਗਲਾਸ ਫਾਊਂਡੇਸ਼ਨ ਨੇ ਪਿੰਡ 'ਚ ਲਾਇਆ ਮਿੰਨੀ ਜੰਗਲ    

"ਵਿਸ਼ਵ ਵਾਤਾਵਰਨ ਦਿਵਸ" ਮੌਕੇ ਰਾਊਂਡ ਗਲਾਸ ਫਾਊਂਡੇਸ਼ਨ ਨੇ ਪਿੰਡ ਮੰਡੀ ਖੁਰਦ ਵਿਖੇ ਲਾਇਆ ਮਿੰਨੀ ਜੰਗਲ                

  • Share this:

ਵਿਸ਼ਵ ਵਾਤਾਵਰਨ ਦਿਵਸ 2022 ਤੋਂ ਪਹਿਲਾਂ ਰਾਊਂਡਗਲਾਸ ਫ਼ਾਊਂਡੇਸ਼ਨ ਪੰਜਾਬ ਦੇ 15 ਜ਼ਿਲ੍ਹਿਆਂ ਵਿੱਚ 51,000 ਤੋਂ ਵੱਧ ਬੂਟਿਆਂ ਨਾਲ਼ 15 ਮਿੰਨੀ ਜੰਗਲ ਲਗਾਵੇਗੀ। ਜਾਣਕਾਰੀ ਅਨੁਸਾਰ ਵਿਸ਼ਵ ਵਾਤਾਵਰਣ ਦਿਵਸ ਤੋਂ ਪਹਿਲਾਂ, 30 ਮਈ ਤੋਂ 5 ਜੂਨ ਤੱਕ ਪੰਜਾਬ ਵਿੱਚ 50,000 ਬੂਟਿਆਂ ਨਾਲ਼ 15 ਮਿੰਨੀ ਜੰਗਲ ਲਗਾਉਣ ਦੇ ਆਪਣੇ ਮਿਸ਼ਨ ਤਹਿਤ ਅੱਜ ਰਾਊਂਡਗਲਾਸ ਫ਼ਾਊਂਡੇਸ਼ਨ ਨੇ ਪਿੰਡ ਮੰਡੀ ਖੁਰਦ ਜ਼ਿਲ੍ਹਾ ਬਠਿੰਡਾ ਵਿਖੇ ਗੁਰਤੇਜ ਸਿੰਘ ਰਾਹੀ ਦੀ ਨਿੱਜੀ ਡੇਢ ਕਨਾਲ ਵਿੱਚ 1000 ਬੂਟਿਆਂ ਨਾਲ਼ ਮਿੰਨੀ ਜੰਗਲ ਲਗਾਇਆ ਹੈ। ਗ਼ੌਰਤਲਬ ਗੱਲ ਇਹ ਹੈ ਕਿ ਫ਼ਾਊਂਡੇਸ਼ਨ ਵੱਲੋਂ ਤਰ੍ਹਾਂ ਦੇ ਮਿੰਨੀ-ਜੰਗਲ ਰੂਪਨਗਰ, ਮੋਹਾਲੀ, ਪਟਿਆਲਾ, ਫਤਿਹਗੜ੍ਹ ਸਾਹਿਬ, ਲੁਧਿਆਣਾ, ਬਠਿੰਡਾ, ਮੋਗਾ, ਫਾਜ਼ਿਲਕਾ, ਫਰੀਦਕੋਟ, ਫ਼ਿਰੋਜ਼ਪੁਰ, ਮਲੇਰਕੋਟਲਾ, ਬਰਨਾਲਾ, ਸੰਗਰੂਰ, ਮਾਨਸਾ ਅਤੇ ਮੁਕਤਸਰ ਦੇ ਪਿੰਡਾਂ ਵਿੱਚ ਲਗਾਏ ਜਾਣਗੇ। ਇਨ੍ਹਾਂ 15 ਵਿੱਚੋਂ 9 ਮਿੰਨੀ-ਜੰਗਲ ਪੰਚਾਇਤੀ ਜ਼ਮੀਨ ਉੱਤੇ ਲਗਾਏ ਜਾਣਗੇ ਜਦਕਿ 6 ਮਿੰਨੀ ਜੰਗਲਾਂ ਲਈ ਮਲੇਰਕੋਟਲਾ, ਬਰਨਾਲਾ, ਫ਼ਿਰੋਜ਼ਪੁਰ, ਫਰੀਦਕੋਟ, ਬਠਿੰਡਾ, ਮੋਗਾ ਦੇ ਵਾਸੀ ਆਪਣੀ ਨਿੱਜੀ ਜ਼ਮੀਨ ਦੇਣ ਲਈ ਤਿਆਰ ਹੋਏ ਹਨ।

ਅੱਜ ਵਿਸ਼ਵ ਵਾਤਾਵਰਣ ਹਫ਼ਤਾ ਮਨਾਉਂਦਿਆਂ ਹੋਇਆਂ ਰਾਊਂਡਗਲਾਸ ਫਾਊਂਡੇਸ਼ਨ ਨੇ ਇਹ ਜੰਗਲ ਪਿੰਡ ਵਾਸੀ ਗੁਰਤੇਜ ਸਿੰਘ ਦੀ ਜ਼ਮੀਨ 'ਤੇ ਲਗਾਇਆ। ਗੁਰਤੇਜ ਸਿੰਘ ਦਾ ਕਿਸਾਨੀ ਸੰਘਰਸ਼ 'ਚ ਇੱਕ ਅਹਿਮ ਰੋਲ ਰਿਹਾ ਹੈ। ਗੁਰਤੇਜ ਸਿੰਘੂ ਨੇ ਬਾਰਡਰ ਵਿਖੇ ਲਗਾਈ ਆਪਣੀ ਛੰਨ ਉੱਥੇ ਨਹੀਂ ਛੱਡੀ ਬਲਕਿ ਆਪਣੇ ਨਾਲ਼ ਪਿੰਡ ਲੈ ਕੇ ਆਏ ਹਨ। ਉਨ੍ਹਾਂ ਨੇ ਆਪਣੇ ਕੁੱਲ 4 ਕਿੱਲਿਆਂ ਵਿੱਚੋਂ 2 ਕਿੱਲੇ ਮਿੰਨੀ ਸਿੰਘੂ ਬਾਰਡਰ ਬਣਾਉਣ ਲਈ ਰਾਖਵੇਂ ਰੱਖੇ ਹੋਏ ਹਨ। ਅੱਜ ਵਿਸ਼ਵ ਵਾਤਾਵਰਣ ਹਫ਼ਤਾ ਮਨਾਉਂਦਿਆਂ ਹੋਇਆਂ ਰਾਊਂਡਗਲਾਸ ਫਾਊਂਡੇਸ਼ਨ ਵੱਲੋਂ ਇਨ੍ਹਾਂ 2 ਕਿੱਲਿਆਂ ਵਿੱਚੋਂ ਡੇਢ ਕਨਾਲ ਵਿੱਚ ਵਣ, ਰਹੂੜਾ, ਢੱਕ, ਪੀਲੂ ਆਦਿ ਵਰਗੇ 1000 ਬੂਟਿਆਂ ਨਾਲ ਮਿੰਨੀ-ਜੰਗਲ ਲਗਾਇਆ ਗਿਆ ਹੈ। ਇਹ ਮਿੰਨੀ-ਜੰਗਲ ਬਹੁਤ ਸਾਰੇ ਜਾਨਵਰਾਂ ਅਤੇ ਪੰਛੀਆਂ ਦਾ ਰਹਿਣ ਬਸੇਰਾ ਤਾਂ ਬਣੇਗਾ ਹੀ ਨਾਲ਼ ਹੀ ਪਿੰਡ ਨੂੰ ਸ਼ੁੱਧ ਅਤੇ ਸ਼ੀਤ ਹਵਾ ਨਾਲ਼ ਲਬਰੇਜ਼ ਵੀ ਰੱਖਿਆ ਕਰੇਗਾ।

ਮਿੰਨੀ ਸਿੰਘੂ ਬਾਰਡਰ ਦੇ ਇਨ੍ਹਾਂ ਦੋ ਕਿੱਲਿਆਂ ਵਿੱਚ ਉਨ੍ਹਾਂ ਨੇ ਇੱਕ ਪਾਰਕ ਅਤੇ ਲਾਇਬ੍ਰੇਰੀ ਪਹਿਲਾਂ ਹੀ ਬਣਾਈ ਹੋਈ ਹੈ। ਮੁੜ-ਜੰਗਲਾਤ ਮੁਹਿੰਮ ਬਾਰੇ ਰਾਊਂਡਗਲਾਸ ਫਾਊਂਡੇਸ਼ਨ ਦੇ ਲੀਡਰ ਵਿਸ਼ਾਲ ਚਾਵਲਾ ਨੇ ਕਿਹਾ ਕਿ, “ਅਸੀਂ ਪੰਜਾਬ ਵਿੱਚ ਇੱਕ ਅਰਬ ਰੁੱਖ ਲਗਾਉਣ ਦੇ ਮਿਸ਼ਨ ’ਤੇ ਹਾਂ। ਅੱਜ ਤੱਕ ਅਸੀਂ 700 ਤੋਂ ਵੱਧ ਪਿੰਡਾਂ ਵਿੱਚ 6 ਲੱਖ ਤੋਂ ਵੱਧ ਬੂਟਿਆਂ ਨਾਲ਼ 500 ਤੋਂ ਵੱਧ ਮਿੰਨੀ-ਜੰਗਲ ਲਗਾ ਚੁੱਕੇ ਹਾਂ। ਬੂਟੇ ਲਗਾਉਣ ਦੀ ਇਸ ਮੁਹਿੰਮ ਦੇ ਜ਼ਰੀਏ, ਸਾਡਾ ਉਦੇਸ਼ ਪੰਜਾਬ ਦੇ ਰਿਵਾਇਤੀ ਰੁੱਖਾਂ ਨੂੰ ਮੁੜ-ਸੁਰਜੀਤ ਕਰਨਾ, ਪੰਛੀਆਂ ਅਤੇ ਜਾਨਵਰਾਂ ਨੂੰ ਰਹਿਣ ਬਸੇਰੇ ਦੇਣਾ, ਮਿੱਟੀ ਦੀ ਗੁਣਵੱਤਾ ਅਤੇ ਜਲਵਾਯੂ ਵਿੱਚ ਸੁਧਾਰ ਕਰਨਾ ਹੈ। ਇਹ ਪ੍ਰੋਗਰਾਮ ਨੌਜਵਾਨਾਂ ਅਤੇ ਹੋਰ ਭਾਈਚਾਰਿਆਂ ਨੂੰ ਉਤਸ਼ਾਹਿਤ ਕਰਦਾ ਹੈ ਕਿ ਪੰਜਾਬ ਵਿੱਚ ਜੰਗਲਾਤ ਖੇਤਰ ਨੂੰ ਵਧਾ ਇੱਥੋਂ ਦੇ ਵਾਤਾਵਰਣ ਦਾ ਸੰਤੁਲਨ ਕਾਇਮ ਰੱਖਿਆ ਜਾਵੇ। ਅਸੀਂ ਗ੍ਰਾਮ ਪੰਚਾਇਤਾਂ ਅਤੇ ਈਕੋ-ਕਲੱਬਾਂ ਨਾਲ਼ ਮਿਲ ਕੇ ਇਸ ਕਾਰਜ ਲਈ ਭਾਈਚਾਰਕ ਸਹਾਇਤਾ ਜੁਟਾ ਰਹੇ ਹਾਂ। ਅਸੀਂ ਮਨਰੇਗਾ ਸਕੀਮ ਨਾਲ਼ ਵੀ ਕੰਮ ਕਰ ਰਹੇ ਹਾਂ, ਜਿਸ ਵਿੱਚ ਇੱਕ ਕਰਮਚਾਰੀ ਵਣ ਮਿੱਤਰ ਸਕੀਮ ਦੇ ਤਹਿਤ 200 ਬੂਟਿਆਂ ਦੀ ਸੰਭਾਲ ਕਰਦਾ ਹੈ। ਰਾਊਂਡਗਲਾਸ ਫਾਊਂਡੇਸ਼ਨ ਪੰਜਾਬ ਨੂੰ ਮੁੜ ਤੋਂ ਹਰਿਆ-ਭਰਿਆ ਪੰਜਾਬ ਬਣਾਉਣ ਦੇ ਸਫ਼ਰ ਉੱਤੇ ਹੈ।”

ਮੁੜ-ਜੰਗਲਾਤ ਮੁਹਿੰਮ ਰਾਊਂਡਗਲਾਸ ਫਾਊਂਡੇਸ਼ਨ ਦੇ ਇੱਕ ਵੱਡੇ ਟੀਚੇ ਦਾ ਇੱਕ ਹਿੱਸਾ ਹੈ ਕਿਉਂਕਿ ਪੰਜਾਬ ਭਾਰਤ ਦੇ ਸਭ ਤੋਂ ਘੱਟ ਜੰਗਲੀ ਖੇਤਰਾਂ ਵਾਲੇ ਰਾਜਾਂ ਵਿੱਚੋਂ ਇੱਕ ਹੈ। ਪੰਜਾਬ ਦਾ ਜੰਗਲੀ ਖੇਤਰ 4 ਪ੍ਰਤੀਸ਼ਤ ਤੋਂ ਵੀ ਘੱਟ ਹੈ ਅਤੇ ਮੁੜ-ਜੰਗਲਾਤ ਗਤੀਵਿਧੀਆਂ ਨੂੰ ਲਾਗੂ ਕਰਕੇ ਫਾਊਂਡੇਸ਼ਨ ਇੱਕ ਹਰੇ-ਭਰੇ ਅਤੇ ਵਧੇਰੇ ਜੀਵੰਤ ਪੰਜਾਬ ਦੀ ਉਸਾਰੀ ਕਰਨ ਲਈ ਕੰਮ ਕਰ ਰਹੀ ਹੈ। ਇਸ ਮੁਹਿੰਮ ਲਈ ਵੱਧ ਤੋਂ ਵੱਧ ਲੋਕਾਂ ਦਾ ਸਮਰਥਨ ਹਾਸਲ ਕਰਨ ਲਈ, ਰਾਊਂਡਗਲਾਸ ਫਾਊਂਡੇਸ਼ਨ ਨੇ ਸੋਸ਼ਲ ਮੀਡੀਆ ਉੱਤੇ #EveryDayIsEnvironmentDay ਨਾਮ ਨਾਲ਼ ਇੱਕ ਮੁਹਿੰਮ ਸ਼ੁਰੂ ਕੀਤੀ ਹੈ। ਇਸ ਮੁਹਿੰਮ ਵਿੱਚ ਲੋਕਾਂ ਨੂੰ ਵਾਤਾਵਰਣ ਦੀ ਸੰਭਾਲ ਕਰਨ ਵਾਲੀ ਉਹਨਾਂ ਦੀ ਇੱਕ ਆਦਤ ਸਾਂਝੀ ਕਰਨ ਲਈ ਆਖਿਆ ਗਿਆ ਹੈ ਜਿਵੇਂ ਕਿ ਕਮਰੇ ਤੋਂ ਬਾਹਰ ਜਾਣ ਤੋਂ ਪਹਿਲਾਂ ਲਾਈਟਾਂ ਬੰਦ ਕਰਨੀਆਂ, ਪਾਣੀ ਦੀ ਬੱਚਤ ਕਰਨੀ ਜਾਂ ਪਾਲੀਥੀਨ ਦੀ ਵਰਤੋਂ ਨੂੰ ਘਟਾਉਣਾ ਆਦਿ। ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੇ ਗਏ ਹਰ ਵਿਚਾਰ ਲਈ ਫਾਊਂਡੇਸ਼ਨ ਉਸ ਵਿਅਕਤੀ ਦੇ ਨਾਂ ’ਤੇ ਇਕ ਰੁੱਖ ਲਗਾਏਗੀ।

Published by:Ashish Sharma
First published: