ਮੁਨੀਸ਼ ਗਰਗ
ਤਲਵੰਡੀ ਸਾਬੋ : ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਅੰਦਰ ਕਾਂਗਰਸ ਪਾਰਟੀ ਨੂੰ ਉਸ ਸਮੇਂ ਇੱਕ ਹੋਰ ਵੱਡਾ ਝਟਕਾ ਲੱਗਿਆ ਜਦੋਂ ਨੇੜਲੇ ਪਿੰਡ ਨੱਤ ਦੀ ਮੌਜੂਦਾ ਸਰਪੰਚ ਨੇ ਆਪਣੇ ਕਈ ਸਮੱਰਥਕਾਂ ਨੂੰ ਨਾਲ ਲੈ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ। ਪਿੰਡ ਨੱਤ ਵਿੱਚ ਸਰਪੰਚ ਬੀਬੀ ਦੇਵ ਕੌਰ ਦੇ ਘਰ ਰੱਖੇ ਸਮਾਗਮ ਦੌਰਾਨ ਹਲਕੇ ਤੋਂ ਅਕਾਲੀ ਬਸਪਾ ਗਠਜੋੜ ਵੱਲੋਂ ਚੋਣ ਲੜ ਰਹੇ ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਦੀ ਹਾਜ਼ਿਰੀ ਵਿੱਚ ਉਨਾਂ ਖੁਦ ਅਤੇ ਉਨਾਂ ਦੇ ਸਪੁੱਤਰ ਜਗਸੀਰ ਸਿੰਘ ਨੇ ਆਪਣੇ ਸਮੱਰਥਕਾਂ ਸਮੇਤ ਕਾਂਗਰਸ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ। ਉਕਤ ਆਗੂਆਂ ਨੂੰ ਸਿੱਧੂ ਨੇ ਸਿਰੋਪੇ ਦੇ ਕੇ ਪਾਰਟੀ ਵਿੱਚ ਸ਼ਾਮਿਲ ਕਰਦਿਆਂ ਪਾਰਟੀ ਅੰਦਰ ਬਣਦਾ ਮਾਨ ਸਨਮਾਨ ਦੇਣ ਦਾ ਭਰੋਸਾ ਦਿੱਤਾ।
ਪੱਤਰਕਾਰਾਂ ਨਾਲ ਗੱਲ ਕਰਦਿਆਂ ਜੀਤਮਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਹਲਕਾ ਤਲਵੰਡੀ ਸਾਬੋ ਅੰਦਰ ਅਕਾਲੀ ਬਸਪਾ ਗਠਜੋੜ ਦੇ ਹੱਕ ਵਿੱਚ ਪੂਰੀ ਹਵਾ ਚੱਲ ਰਹੀ ਹੈ ਅਤੇ ਇਸੇ ਕਰਕੇ ਮੌਜੂਦਾ ਕਾਂਗਰਸੀ ਪੰਚਾਇਤਾਂ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਰਹੀਆਂ ਹਨ। ਉਨਾਂ ਕਿਹਾ ਕਿ ਇਸ ਤੋਂ ਪਹਿਲਾਂ ਚੱਠੇਵਾਲਾ ਅਤੇ ਗਾਟਵਾਲੀ ਪਿੰਡ ਦੀਆਂ ਪੰਚਾਇਤਾਂ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਚੁੱਕੀਆਂ ਹਨ।
ਉਨਾਂ ਕਿਹਾ ਕਿ ਹਲਕੇ ਦੇ ਕਾਂਗਰਸੀ ਉਮੀਦਵਾਰ ਕੋਲ ਤਾਂ ਕਹਿਣ ਨੂੰ ਹੈ ਹੀ ਕੁਝ ਨਹੀ ਤੇ ‘ਆਪ’ ਦੀ ਉਮੀਦਵਾਰ ਵੋਟ ਹੀ ਕੇਜਰੀਵਾਲ ਦੇ ਨਾਂ ਤੇ ਮੰਗ ਰਹੀ ਹੈ ਕਿਉਂਕਿ ਉਸਨੇ ਪਿਛਲੇ ਪੰਜ ਸਾਲ ਹਲਕੇ ਦੇ ਲੋਕਾਂ ਦੀ ਸਾਰ ਹੀ ਨਹੀ ਲਈ ਇਸਲਈ ਵੋਟਾਂ ਮੰਗਣ ਵਾਸਤੇ ਉਸਨੂੰ ਹੋਰ ਆਗੂਆਂ ਦਾ ਸਹਾਰਾ ਲੈਣਾ ਪੈ ਰਿਹੈ।ਇਸ ਮੌਕੇ ਕਈ ਅਕਾਲੀ ਬਸਪਾ ਆਗੂ ਵੀ ਮੌਜੂਦ ਸਨ।
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Goa-assembly-elections-2022, Punjab Congress, Punjab Election 2022, Shiromani Akali Dal