ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਮਲਕਾਣਾ `ਚ ਪਰਿਵਾਰ ਆਪਣੇ ਹੀ ਬੱਚੇ ਨੂੰ ਜ਼ੰਜੀਰਾਂ ਨਾਲ ਬੰਨ੍ਹ ਕੇ ਰੱਖਣ ਲਈ ਮਜਬੂਰ ਹੈ। ਕਾਰਨ ਪੁੱਛੋ ਤਾਂ ਮਾਂ ਬੁਰੀ ਤਰ੍ਹਾਂ ਰੋਂਦੀ ਹੈ। ਦਰਅਸਲ ਇਹ ਬੱਚਾ ਦਿਮਾਗ਼ੀ ਤੌਰ `ਤੇ ਬੀਮਾਰ ਹੈ। ਜਿਸ ਕਰਕੇ ਉਹ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਤੰਗ ਪਰੇਸ਼ਾਨ ਕਰਦਾ ਹੈ। ਕਦੇ ਇਹ ਬੱਚਾ ਲੋਕਾਂ ਨੂੰ ਪੱਥਰ ਚੁੱਕ ਕੇ ਮਾਰਨ ਲੱਗ ਪੈਂਦਾ ਹੈ, ਤਾਂ ਕਦੇ ਪਿੰਡ ਵਿੱਚ ਨੰਗਾ ਘੁੰਮਦਾ ਹੈ।
ਆਖ਼ਰ ਉਸ ਦੀਆਂ ਇਨ੍ਹਾਂ ਹਰਕਤਾਂ ਤੋਂ ਤੰਗ ਆ ਕੇ ਪਰਿਵਾਰ ਨੇ ਉਸ ਨੂੰ ਜ਼ੰਜੀਰਾਂ ਨਾਲ ਬੰਨ੍ਹ ਕੇ ਰੱਖ ਲਿਆ। ਗ਼ਰੀਬ ਪਰਿਵਾਰ ਤੋਂ ਹੋਣ ਕਰਕੇ ਇਹ ਬੱਚਾ ਸਹੀ ਇਲਾਜ ਤੋਂ ਵੀ ਵਾਂਝਾ ਰਹਿ ਗਿਆ। ਤੇ ਪਰਵਿਾਰ ਦੀ ਜਿੰਨੀ ਸਮੱਰਥਾ ਸੀ, ਉਸ ਮੁਤਾਬਕ ਇਲਾਜ ਕਰਾਉਣ `ਤੇ ਉਸ ਨੂੰ ਕੋਈ ਵੀ ਫ਼ਰਕ ਨਾ ਪਿਆ।
ਗੱਲ ਕਰੀਏ ਇਸ ਬੱਚੇ ਦੇ ਪਰਿਵਾਰ ਬਾਰੇ ਤਾਂ ਇਹ ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਮਲਕਾਣਾ ਦੀ ਅਨਾਜ ਮੰਡੀ ਦਾ ਵਸਨੀਕ ਹੈ। ਇਹ ਬੱਚਾ ਤਿੰਨ ਭਰਾਵਾਂ `ਚੋਂ ਵਿਚਾਲੜਾ ਭਰਾ ਹੈ, ਜਿਸ ਨੂੰ ਕਿ ਦਿਮਾਗ਼ੀ ਤੌਰ `ਤੇ ਪਰੇਸ਼ਾਨ ਹੋਣ ਕਾਰਨ ਇਕਾਂਤਵਸ ਕਰ ਦਿਤਾ ਗਿਆ ਹੈ।ਬੱਚੇ ਦੀ ਮਾਂ ਆਪਣੇ ਪੁੱਤਰ ਦੀ ਹਾਲਤ ਦੇਖ ਦੇਖ ਸਾਰਾ ਦਿਨ ਰੋਂਦੀ ਰਹਿੰਦੀ ਹੈ। ਇਸ ਦੇ ਨਾਲ ਹੀ ਪੀੜਤ ਪਰਿਵਾਰ ਨੇ ਸਰਕਾਰ ਤੋਂ ਉਨ੍ਹਾਂ ਦੇ ਬੱਚੇ ਦਾ ਇਲਾਜ ਕਰਾਉਣ ਦੀ ਗੁਹਾਰ ਵੀ ਲਗਾਈ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bathinda, Mental health