Home /News /punjab /

ਬਠਿੰਡਾ ਵਿੱਚ ਕਿਸਾਨਾਂ ਨੇ ਮੁੱਖ ਮੰਤਰੀ ਦੇ ਫਲੈਕਸਾਂ 'ਤੇ ਕਾਲਖ ਫੇਰੀ ਤੇ ਫਾੜੇ ਹੋਲਡਿੰਗ  

ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ  ਕਿਸਾਨਾਂ ਨੂੰ ਖਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਨਹੀਂ ਦਿੱਤਾ ਗਿਆ  ਉਲਟਾ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ  ਕਿਸਾਨਾਂ ਦੇ ਨਾਲ ਹੋਰਡਿੰਗ ਲਗਾ ਕੇ ਸਾਡੇ ਜ਼ਖਮਾਂ ਤੇ ਲੂਣ ਛਿੜਕ ਰਹੇ ਹਨ, ਜਿਸ ਕਰਕੇ ਅਸੀਂ ਹੁਣ ਸਰਕਾਰ ਨੂੰ ਕਿਸਾਨਾਂ ਦੇ ਨਾਂ ਤੇ ਫੋਕੀ ਰਾਜਨੀਤੀ ਨਹੀਂ ਕਰਨ ਦਿਆਂਗੇ।

ਹੋਰ ਪੜ੍ਹੋ ...
  • Share this:
ਬਠਿੰਡਾ ਵਿੱਚ ਅੱਜ ਕਿਸਾਨਾਂ ਵੱਲੋਂ ਸੰਘਰਸ਼ ਤੀਸਰੇ ਦਿਨ ਵਿੱਚ ਸ਼ੁਰੂ ਹੋ ਗਿਆ ਹੈ  ਉਥੇ ਹੀ  ਵੱਡੀ ਗਿਣਤੀ ਵਿੱਚ ਇਕੱਠੇ ਹੋਏ ਕਿਸਾਨਾਂ ਨੇ ਪੰਜਾਬ ਸਰਕਾਰ ਦੇ ਮਸ਼ਹੂਰੀ ਵਾਲੇ ਲੱਗੇ ਹੋਰਡਿੰਗਾਂ ਤੇ  ਕਾਲਖ਼ ਮਲਣੀ ਸ਼ੁਰੂ ਕਰ ਦਿੱਤੀ ਹੈ  ਕਈ ਜਗ੍ਹਾ ਤੇ ਲੱਗੇ ਹੋਰਡਿੰਗਜ਼ ਨੂੰ ਬੁਰੀ ਤਰ੍ਹਾਂ ਫੜਿਆ ਗਿਆ।

ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ  ਕਿਸਾਨਾਂ ਨੂੰ ਖਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਨਹੀਂ ਦਿੱਤਾ ਗਿਆ  ਉਲਟਾ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ  ਕਿਸਾਨਾਂ ਦੇ ਨਾਲ ਹੋਰਡਿੰਗ ਲਗਾ ਕੇ ਸਾਡੇ ਜ਼ਖਮਾਂ ਤੇ ਲੂਣ ਛਿੜਕ ਰਹੇ ਹਨ, ਜਿਸ ਕਰਕੇ ਅਸੀਂ ਹੁਣ ਸਰਕਾਰ ਨੂੰ ਕਿਸਾਨਾਂ ਦੇ ਨਾਂ ਤੇ ਫੋਕੀ ਰਾਜਨੀਤੀ ਨਹੀਂ ਕਰਨ ਦਿਆਂਗੇ।

ਇਸ ਮੌਕੇ 'ਤੇ ਨਿਊਜ਼ 18  ਨਾਲ ਖਾਸ ਗੱਲਬਾਤ ਕਰਦਿਆਂ ਕਿਸਾਨ ਨੇਤਾ  ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ  ਬਠਿੰਡਾ ਤੋਂ ਅੱਜ ਅਸੀਂ ਸ਼ੁਰੂਆਤ ਕਰ ਦਿੱਤੀ ਹੈ ਕਿ ਪੰਜਾਬ ਸਰਕਾਰ ਵੱਲੋਂ ਜਿੰਨੇ ਵੀ ਇਸ਼ਤਿਹਾਰ ਤੇ ਹੋਰਡਿੰਗ ਲਗਾਏ ਗਏ ਹਨ ਉਨ੍ਹਾਂ ਨੂੰ ਉਤਾਰਿਆ ਜਾਵੇਗਾ  ਅਤੇ ਕਾਫ਼ੀ ਜਗ੍ਹਾ ਦੇ ਉਪਰ ਮੁੱਖ ਮੰਤਰੀ ਦੀ ਤਸਵੀਰ ਤੇ ਕਾਲਖ ਲਗਾ ਕੇ ਆਪਣਾ ਗੁੱਸਾ ਵੀ ਜ਼ਾਹਰ ਕੀਤਾ ਹੈ।

ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਨਾਂ ਤੇ ਸਰਕਾਰ ਰਾਜਨੀਤੀ ਕਰ ਰਹੀ ਹੈ ਪਰ ਅੱਜ ਤਕ ਖ਼ਰਾਬ ਹੋਈ ਫ਼ਸਲ ਦਾ  ਇੱਕ ਰੁਪਿਆ ਵੀ ਮੁਆਵਜ਼ਾ ਨਹੀਂ ਦਿੱਤਾ ਉਲਟਾ ਕਿਸਾਨਾਂ ਦੇ ਜਗ੍ਹਾ ਜਗ੍ਹਾ ਤੇ  ਹੋਰਡਿੰਗ ਲਗਾ ਕੇ ਪੰਜਾਬ ਸਰਕਾਰ ਆਪਣੀ ਵਾਹ ਵਾਹ ਕਰਵਾ ਰਹੀ ਹੈ ।

ਕਿਸਾਨ ਆਗੂ ਨੇ ਕਿਹਾ ਕਿ ਅੱਜ ਅਸੀਂ ਐਲਾਨ ਕਰ ਦਿੱਤਾ ਹੈ ਕਿ ਪੰਜਾਬ ਸਰਕਾਰ ਦੇ ਖ਼ਿਲਾਫ਼ ਸਾਡੀ ਆਰ ਪਾਰ ਦੀ ਲਡ਼ਾਈ ਰਹੇਗੀ  ਜਦ ਤਕ ਕਿ ਕਿਸਾਨਾਂ ਨੂੰ ਖ਼ਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਨਹੀਂ ਮਿਲ ਜਾਂਦਾ। ਅੱਜ ਪੂਰੇ ਬਠਿੰਡਾ ਸ਼ਹਿਰ ਵਿੱਚ ਜਨਤਕ ਥਾਂਵਾਂ ਉੱਤੇ ਲੱਗੇ ਪੰਜਾਬ ਸਰਕਾਰ ਵੱਲੋਂ ਸਾਰੇ ਹੋਰਡਿੰਗ ਉਤਾਰ ਦਿੱਤੇ ਗਏ  ਅਤੇ ਕੁਝ ਹੋਲਡਿੰਗ ਦੇ ਉੱਪਰ ਕਾਲਖ ਵੀ ਪੋਥੀ ਗਈ ਹੈ ।
Published by:Sukhwinder Singh
First published:

Tags: Agricultural law, Charanjit Singh Channi, Farmers Protest

ਅਗਲੀ ਖਬਰ