Death by drug overdose: ਨਸ਼ਿਆਂ ਦੀ ਦਲਦਲ ਵਿੱਚ ਪੰਜਾਬ ਬਰਬਾਦ ਹੁੰਦਾ ਜਾ ਰਿਹਾ ਹੈ। ਬੀਤੇ ਦਿਨ ਬਠਿੰਡਾ (Bathinda Viral News) ਵਿੱਚ ਨਸ਼ੇ ਦੀ ਪੂਰਤੀ ਲਈ ਦੋ ਨੌਜਵਾਨਾਂ ਵੱਲੋਂ ਗੁਪਤ ਅੰਗ ਵਿਚ ਟੀਕਾ ਲਾਉਣ ਦੀ ਵਾਇਰਲ ਹੋਈ ਵੀਡੀਓ (Viral Video) ਤੋਂ ਬਾਅਦ ਹੁਣ ਪਿੰਡ ਬਲਾਹੜ ਵਿੰਝੂ ਵਿਖੇ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਵਾਪਰੀ ਹੈ।
ਜਾਣਕਾਰੀ ਅਨੁਸਾਰ ਇਕ ਨੌਜਵਾਨ ਜਿਸ ਦੀ ਪਹਿਚਾਣ ਬੱਬਲਦੀਪ ਸਿੰਘ ਪੁੱਤਰ ਜਸਕਰਨ ਸਿੰਘ (ਉਮਰ 19 ਸਾਲ) ਵਾਸੀ ਬਲਾਹੜ ਵਿੰਝੂ ਦੇ ਤੌਰ 'ਤੇ ਹੋਈ ਹੈ, ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਹੈਰਾਨਗੀ ਇਸ ਗੱਲ ਦੀ ਹੈ ਕਿ ਉਕਤ ਨੌਜਵਾਨ ਦੇ ਨਾਲ ਦੋ ਹੋਰ ਸਾਥੀ ਨਸ਼ਾ ਕਰ ਰਹੇ ਸਨ, ਜਦੋਂ ਉਕਤ ਨੌਜਵਾਨ ਬੱਬਲਦੀਪ ਦੀ ਮੌਤ ਹੋ ਗਈ ਤਾਂ ਸਾਥੀ ਦੋਨਾਂ ਨੌਜਵਾਨਾਂ ਨੇ ਮ੍ਰਿਤਕ ਦੀ ਲਾਸ਼ ਮੋਟਰਸਾਇਕਲ ਦੇ ਵਿਚਾਲੇ ਰੱਖ ਕੇ ਘਰਾਂ ਦੇ ਨਜ਼ਦੀਕ ਦਰੱਖਤ ਕੋਲ ਸੁੱਟ ਕੇ ਫਰਾਰ ਹੋ ਗਏ, ਪ੍ਰੰਤੂ ਇਸ ਘਟਨਾ ਦੀ ਵੀਡੀਓ ਵਾਇਰਲ ਹੋ ਗਈ, ਜਿਸ ਕਰ ਕੇ ਪੁਲਿਸ (Punjab Police) ਨੇ ਉਕਤ ਦੋਨਾਂ ਨੌਜਵਾਨਾਂ ਦੀ ਪਹਿਚਾਣ ਵੀ ਕਰ ਲਈ ਹੈ।
ਥਾਣਾ ਨੇਹੀਆਂਵਾਲਾ ਦੇ ਐੱਸਐੱਚਓ ਵਰੁਨ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਬੱਬਲਦੀਪ ਦੇ ਪਿਤਾ ਜਸਕਰਨ ਸਿੰਘ ਦੇ ਬਿਆਨ 'ਤੇ ਦੋਨਾਂ ਨੌਜਵਾਨਾਂ ਖਿਲਾਫ਼ ਪਰਚਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ, ਜਿਨ੍ਹਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਉਕਤ ਤਿੰਨੇ ਨੌਜਵਾਨ ਮਿਲ ਕੇ ਨਸ਼ਾ ਕਰ ਰਹੇ ਹੋਣਗੇ, ਜਿਸ ਕਰਕੇ ਨਸ਼ੇ ਦੀ ਓਵਰਡੋਜ਼ ਕਰਕੇ ਬੱਬਲਦੀਪ ਦੀ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਫਿਲਹਾਲ ਪਰਚਾ ਦਰਜ ਕਰ ਲਿਆ ਹੈ ਅਤੇ ਕਥਿਤ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰ ਕੇ ਸਾਰੇ ਮਾਮਲੇ ਨੂੰ ਸਾਹਮਣੇ ਲਿਆਂਦਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਘਟਨਾ ਕੱਲ੍ਹ ਦੁਪਹਿਰ ਵੇਲੇ ਦੀ ਹੈ, ਅੱਜ ਮ੍ਰਿਤਕ ਨੌਜਵਾਨ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪੀ ਜਾ ਰਹੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bathinda, Crime news, Drug deaths in Punjab, Drug Overdose Death, Viral