Bhawanigarh- ਖੇਤਾਂ 'ਚ ਬਿਜਲੀ ਠੀਕ ਕਰ ਰਹੇ ਮੁਲਾਜ਼ਮ ਦੀ ਕਰੰਟ ਲੱਗਣ ਨਾਲ ਮੌਕੇ 'ਤੇ ਮੌਤ

News18 Punjabi | News18 Punjab
Updated: June 25, 2021, 3:37 PM IST
share image
Bhawanigarh- ਖੇਤਾਂ 'ਚ ਬਿਜਲੀ ਠੀਕ ਕਰ ਰਹੇ ਮੁਲਾਜ਼ਮ ਦੀ ਕਰੰਟ ਲੱਗਣ ਨਾਲ ਮੌਕੇ 'ਤੇ ਮੌਤ
ਮ੍ਰਿਤਕ ਦੀ ਫਾਇਲ ਫੋਟੋ

ਭਵਾਨੀਗੜ੍ਹ ਦੇ ਪਿੰਡ ਮਾਝੀ ਵਿਖੇ ਖੇਤਾਂ ਵਾਲੀ ਬਿਜਲੀ ਠੀਕ ਕਰ ਰਹੇ ਬਿਜਲੀ ਮੁਲਾਜ਼ਮ ਦੀ ਅਚਾਨਕ ਕਰੰਟ ਆ ਜਾਣ ਕਾਰਨ ਮੌਕੇ ’ਤੇ ਹੋਈ   ਮੌਤ 

  • Share this:
  • Facebook share img
  • Twitter share img
  • Linkedin share img
Ravi Azad

ਭਵਾਨੀਗੜ੍ਹ  ਪਿੰਡ ਮਾਝੀ ਵਿਖੇ ਖੇਤਾਂ ਵਾਲੀ ਬਿਜਲੀ ਠੀਕ ਕਰ ਰਹੇ ਬਿਜਲੀ ਮੁਲਾਜ਼ਮ ਦੀ ਅਚਾਨਕ ਕਰੰਟ ਆ ਜਾਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਬਿਜਲੀ ਮੁਲਾਜਮ ਪਰਮਿੰਦਰ ਸਿੰਘ ਦੇ ਤਾਇਆ ਰਣਜੀਤ ਸਿੰਘ ਨੇ ਦੱਸਿਆ ਕਿ ਪਰਮਿੰਦਰ ਸਿੰਘ ਸਵੇਰੇ ਕਰੀਬ 6 ਵਜੇ ਜੇ.ਈ ਬਲਵੀਰ ਸਿੰਘ ਦੇ ਕਹਿਣ ’ਤੇ ਡਿਊਟੀ ’ਤੇ ਆ ਕੇ ਬਿਜਲੀ ਠੀਕ ਕਰਨ ਲੱਗਿਆ, ਜਿਸ ਦੌਰਾਨ ਜੇ.ਈ ਵਲੋਂ ਪਰਮਿਟ ਨਾ ਲੈਣ ਕਾਰਨ ਅਚਾਨਕ ਬਿਜਲੀ ਆ ਜਾਣ ’ਤੇ ਪਰਮਿੰਦਰ ਸਿੰਘ ਦੇ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੇ ਦੋਸਤ ਹਰਸ਼ਜੋਤ ਸਿੰਘ ਅਤੇ ਪਿੰਡ ਦੇ ਸਰਪੰਚ ਤਰਸੇਮ ਸਿੰਘ ਨੇ  ਮ੍ਰਿਤਕ ਦੇ ਪਰਿਵਾਰ ਦੀ ਆਰਥਿਕ ਮਦਦ ਕਰਨ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦੇਣ ਦੀ ਪੰਜਾਬ ਸਰਕਾਰ ਤੋਂ ਮੰਗ ਕੀਤੀ।

ਇਸ ਸਬੰਧੀ ਗੱਲਬਾਤ ਕਰਦਿਆਂ ਪਾਵਰਕਾਮ ਦੇ ਐਕਸੀਅਨ ਮੁਨੀਸ਼ ਜਿੰਦਲ ਨੇ ਕਿਹਾ ਕਿ ਮ੍ਰਿਤਕ ਪਰਮਿੰਦਰ ਸਿੰਘ ਦੇ ਪਰਿਵਾਰ ਦੀ ਮੱਦਦ ਲਈ ਉੱਚ ਅਧਿਕਾਰੀਆਂ ਨੂੰ ਲਿਖ਼ਤੀ ਪੱਤਰ ਭੇਜ ਕੇ ਆਰਥਿਕ ਮੱਦਦ ਕਰਵਾਈ ਜਾਵੇਗੀ , ਤਫ਼ਤੀਸੀ ਅਫ਼ਸਰ ਅਸ਼ੋਕ ਕੁਮਾਰ ਨੇ ਕਿਹਾ ਕਿ  ਇਸ ਘਟਨਾ ਸਬੰਧੀ ਤਫ਼ਤੀਸ ਕੀਤੀ ਜਾ ਰਹੀ ਹੈ, ਜਿਸ ਦੇ ਅਧਾਰ ’ਤੇ ਕਾਰਵਾਈ ਕੀਤੀ ਜਾਵੇਗੀ।
Published by: Ashish Sharma
First published: June 25, 2021, 3:28 PM IST
ਹੋਰ ਪੜ੍ਹੋ
ਅਗਲੀ ਖ਼ਬਰ