Home /News /punjab /

Bhawanigarh - ਛੋਟੇ ਪਿੰਡ ਦੀ ਕੁੜੀ ਨੇ ਕੀਤਾ ਵੱਡਾ ਮੁਕਾਮ ਹਾਸਿਲ

Bhawanigarh - ਛੋਟੇ ਪਿੰਡ ਦੀ ਕੁੜੀ ਨੇ ਕੀਤਾ ਵੱਡਾ ਮੁਕਾਮ ਹਾਸਿਲ

ਬਬੀਤਾ ਰਾਣੀ ਆਪਣਾ ਸਰਟੀਫਿਕੇਟ ਵਿਖਾਉਂਦੀ ਹੋਈ।

ਬਬੀਤਾ ਰਾਣੀ ਆਪਣਾ ਸਰਟੀਫਿਕੇਟ ਵਿਖਾਉਂਦੀ ਹੋਈ।

ਭਵਾਨੀਗੜ ਸਬ ਡਿਵੀਜ਼ਨ ਦੇ ਇੱਕ ਛੋਟੇ ਜਿਹੇ ਪਿੰਡ ਬਖਤੜੀ ਦੀ ਬਬੀਤਾ ਰਾਣਾ ਨੇ ਜੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਹੁਣ ਵਕੀਲ ਬਣ ਕੇ  ਅਤੇ ਉਸ ਤੋਂ ਬਾਅਦ ਅੱਗੇ ਜੱਜ ਬਣ ਕੇ ਆਮ ਲੋਕਾਂ ਦੇ ਹੱਕਾਂ ਲਈ ਲੜਨ ਦੀ ਗੱਲ ਕਰੇਗੀ।

 • Share this:

  Ravi Azad


  ਅਕਸਰ ਕਿਹਾ ਜਾਂਦਾ ਹੈ ਕਿ ਧੀਆਂ - ਮੁੰਡਿਆਂ ਤੋਂ ਘੱਟ ਨਹੀਂ ਹਨ ਅਤੇ ਉਹ ਕਿਸੇ ਵੀ ਖੇਤਰ ਦੇ ਵਿੱਚ ਲੜਕਿਆਂ ਦੇ ਬਰਾਬਰ ਹੀ ਕੰਮ ਕਰਕੇ ਆਪਣਾ ਅਤੇ ਆਪਣੇ ਮਾਂ ਬਾਪ ਦਾ ਨਾਮ ਰੌਸ਼ਨ ਕਰਦੀਆਂ ਹਨ। ਇਹ ਇੱਕ ਵਾਰ ਫੇਰ ਸਾਬਤ ਕੀਤਾ ਹੈ ਭਵਾਨੀਗੜ ਸਬ ਡਿਵੀਜ਼ਨ ਦੇ ਇੱਕ ਛੋਟੇ ਜਿਹੇ ਪਿੰਡ ਬਖਤੜੀ ਦੀ ਬਬੀਤਾ ਰਾਣਾ ਨੇ ਜੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਹੁਣ ਵਕੀਲ ਬਣ ਕੇ  ਅਤੇ ਉਸ ਤੋਂ ਬਾਅਦ ਅੱਗੇ ਜੱਜ ਬਣ ਕੇ ਆਮ ਲੋਕਾਂ ਦੇ ਹੱਕਾਂ ਲਈ ਲੜਨ ਦੀ ਗੱਲ ਕਰੇਗੀ।

  ਬਬੀਤਾ ਰਾਣੀ ਬਬੀਤਾ ਰਾਣੀ  ਰਾਣਾ ਬਖਤੜੀ ਪਿੰਡ ਦੇ ਰਾਮਵੀਰ ਰਾਡਾਂ ਦੀ ਬੇਟੀ ਹੈ ਅਤੇ ਉਹ ਸ਼ੁਰੂ ਤੋਂ ਹੀ ਪੜ੍ਹਾਈ ਕਰਕੇ  ਆਪਣੇ ਦੇਸ਼ ਦੇ ਵਿੱਚ ਹੀ ਕਿਸੇ ਚੰਗੀ ਪੋਸਟ ਦੇ ਉੱਪਰ ਕੰਮ ਕਰਨਾ ਚਾਹੁੰਦੀ ਸੀ। ਉਸ ਨੇ ਪਹਿਲਾਂ ਆਪਣੀ ਸਕੂਲ ਦੀ ਪੜ੍ਹਾਈ ਅਤੇ ਉਸ ਤੋਂ ਬਾਅਦ ਵਕੀਲ ਬਣਨ ਦੇ ਲਈ ਲਾਅ ਦੀ ਪੜ੍ਹਾਈ  ਚੰਡੀਗੜ੍ਹ ਜਾ ਕੇ ਕੀਤੀ ਇਕ ਲੜਕੀ ਹੋਣ ਦੇ ਨਾਤੇ ਅਤੇ ਇਕ ਪਿੰਡ ਦੀ ਵਸਨੀਕ ਹੋਣ ਦੇ ਨਾਤੇ ਉਸ ਦੇ ਰਸਤੇ ਦੇ ਵਿੱਚ ਬਹੁਤ ਮੁਸ਼ਕਲ ਆਈਆਂ।  ਇੱਥੋਂ ਤੱਕ ਕਿ ਉਸ ਦੇ ਪਰਿਵਾਰ ਨੂੰ ਵੀ ਪਿੰਡ ਦੇ ਲੋਕਾਂ ਨੇ ਕਿਹਾ ਕਿ ਕਿਸੇ ਕੁੜੀ ਨੂੰ ਜ਼ਿਆਦਾ ਪੜ੍ਹਾਉਣਾ ਚੰਗਾ ਨਹੀਂ ਹੁੰਦਾ ਪਰ ਬਬੀਤਾ ਰਾਣਾ ਦੀ ਜ਼ਿੱਦ ਦੇ ਅੱਗੇ ਉਸ ਦੇ ਮਾਤਾ ਪਿਤਾ ਤੇ ਲੋਕਾਂ ਨੂੰ ਝੁਕਣਾ ਪਿਆ ਅਤੇ ਬਬੀਤਾ ਆਪਣੀ ਮਿਹਨਤ ਦੇ ਨਾਲ ਇਕੱਲੀ ਹੀ ਚੰਡੀਗੜ ਦੇ ਵਿੱਚ ਲਾਅ ਦੀ ਪੜ੍ਹਾਈ  ਕਰਨ ਲੱਗੀ ਅਤੇ ਹੁਣ ਉਸ ਨੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਪ੍ਰੈਕਟਿਸ ਕਰਨ ਦੇ ਲਈ ਬਕਾਇਦਾ ਸਰਟੀਫਿਕੇਟ ਮਿਲ ਗਿਆ ਹੈ।

  ਆਪਣੀ ਇਸ ਉਪਲਬਧੀ ਤੋਂ ਉਪਰੰਤ ਜਦੋਂ ਉਹ ਆਪਣੇ  ਪਿੰਡ ਬਖਤੜੀ ਵਿੱਚ ਵਿਖੇ ਪਹੁੰਚੀ ਤਾਂ ਸਾਰੇ ਪਿੰਡ ਅਤੇ ਇਲਾਕੇ ਦੇ ਲੋਕਾਂ ਦੇ ਵੱਲੋਂ ਢੋਲ ਵਜਾ ਕੇ ਅਤੇ ਹਾਰ ਪਾ ਕੇ ਉਸ ਦਾ ਸਵਾਗਤ ਕੀਤਾ ਗਿਆ ਅਤੇ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ  ਹਾਜ਼ਰ ਸੀ । ਇਸ ਮੌਕੇ ਬਬੀਤਾ ਨੇ ਕਿਹਾ ਕਿ ਉਸ ਨੂੰ ਪੜ੍ਹਾਈ ਦੇ ਵਿੱਚ ਵੀ ਮੁਸ਼ਕਿਲ ਆਈਆਂ ਅਤੇ ਅੱਗੇ ਪੜ੍ਹਾਈ ਨੂੰ ਜਾਰੀ ਰੱਖਣ ਦੇ ਲਈ ਵੀ ਪਰ ਉਸਨੇ ਹਿੰਮਤ ਨਹੀਂ ਹਾਰੀ ਅਤੇ ਉਸ ਦੇ ਮਾਤਾ ਪਿਤਾ ਦਾ ਵੀ ਇਸ ਦੇ ਵਿੱਚ ਬਹੁਤ ਸਹਿਯੋਗ ਰਿਹਾ ।

  ਪਿੰਡ ਦੇ  ਲੋਕਾਂ ਦਾ ਵੀ ਕਹਿਣਾ ਹੈ ਕਿ ਬਬੀਤਾ ਰਾਣੀ ਨੇ ਇਸ ਇਲਾਕੇ ਦੇ ਵਿੱਚੋਂ ਇਹ ਉਪਲੱਬਧੀ ਹਾਸਲ ਕਰਕੇ ਹੋਰ ਧੀਆਂ ਨੂੰ ਵੀ ਪੜ੍ਹਾਈ ਦੇ ਵਿੱਚ ਅੱਗੇ ਵਧਣ ਦੀ ਅਤੇ ਖਾਸ ਤੌਰ ਤੇ ਉਨ੍ਹਾਂ ਲੋਕਾਂ ਨੂੰ ਵੀ ਸੰਦੇਸ਼ ਦਿੱਤਾ ਹੈ ਜੋ  ਵਿਦੇਸ਼ ਜਾਣ ਦੇ ਲਈ ਕਾਹਲੇ ਹੁੰਦੇਹਨ। ਬਬੀਤਾ ਰਾਣੀ ਦੇ ਵੱਲੋਂ ਇਹ ਉਪਲੱਬਧੀ ਬੇਸ਼ੱਕ ਆਮ ਲੋਕਾਂ ਦੇ ਲਈ ਛੋਟੀ ਹੋਵੇ ਪਰ ਇਕ ਛੋਟੇ ਜਿਹੇ ਪੱਛੜੇ ਹੋਏ ਇਲਾਕੇ ਦੇ ਵਿਚੋਂ ਆਪਣੀ ਮੇਡ  ਮਿਹਨਤ ਦੇ ਬਲਬੂਤੇ ਤੇ ਇਹ ਪ੍ਰਾਪਤੀ ਕਰਨਾ ਹੋਰ ਲੋਕਾਂ ਤੇ ਖਾਸ ਤੌਰ ਤੇ ਧੀਆਂ ਦੇ ਲਈ ਇਕ ਬੜਾ ਹੀ ਚੰਗਾ ਸੰਦੇਸ਼ ਹੈ ਜੋ ਜ਼ਿੰਦਗੀ ਦੇ ਵਿਚ ਕੁਝ ਬਣਨਾ ਚਾਹੁੰਦੀਆਂ ਨੇ ਪਰ ਸਮਾਜਿਕ ਹਾਲਾਤ ਉਨ੍ਹਾਂ ਦੇ ਰਾਹ ਵਿੱਚ ਰੋੜਾ ਬਣ ਜਾਂਦੇ ਹਨ। ਹੁਣ ਬਦਲੇ ਹੋਏ ਸਮੇਂ ਨੇ ਦਿਖਾ ਦਿੱਤਾ ਹੈ ਕਿ ਭਵਿੱਖ ਦੇ ਵਿਚ ਬਬੀਤਾ ਵਰਗੀਆਂ ਕੁੜੀਆਂ  ਕੋਈ ਵੀ ਮੰਜ਼ਿਲ ਨੂੰ ਹਾਸਲ ਕਰਨਾ ਹੁਣ ਔਖਾ ਨਹੀਂ ਰਹੇਗਾ।

  Published by:Ashish Sharma
  First published:

  Tags: Sangrur