Live Results Lok Sabha Polls 2019: ਭਗਵੰਤ ਮਾਨ ਵੱਡੇ ਫਰਕ ਨਾਲ ਜਿੱਤਿਆ...

News18 Punjab
Updated: May 23, 2019, 6:02 PM IST
Live Results Lok Sabha Polls 2019: ਭਗਵੰਤ ਮਾਨ ਵੱਡੇ ਫਰਕ ਨਾਲ ਜਿੱਤਿਆ...
ਭਗਵੰਤ ਮਾਨ ਵੱਡੇ ਫਰਕ ਨਾਲ ਜਿੱਤਿਆ...

  • Share this:
ਸੰਗਰੁਰ ਤੋਂ ਆਪ ਦਾ ਉਮੀਦਵਾਰ ਭਗਵੰਤ ਮਾਨ ਇੱਕ ਲੱਖ ਵੋਟਾਂ ਤੋਂ ਵੱਡੇ ਫਰਕ ਨਾਲ ਜਿੱਤ ਗਏ ਹਨ। ਸੰਗਰੂਰ ਤੋਂ ਆਪ ਦੇ ਭਗਵੰਤ ਮਾਨ ਕੁਲ 1102355 ਵੋਟਾਂ ਵਿੱਚੋਂ 1010578 ਵੋਟਾਂ ਨਾਲ ਭਾਰੀ ਜਿੱਤ ਹਾਸਿਲ ਕੀਤੀ ਹੈ।

 

Loading...
ਸੰਗਰੂਰ ਸੀਟ ਬਾਰੇ-
ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਵੱਲ਼ੋਂ ਇਸ ਵਾਰ ਭਗਵੰਤ ਮਾਨ, ਅਕਾਲੀ ਦਲ ਬਾਦਲ ਵੱਲੋਂ ਪਰਮਿੰਦਰ ਸਿੰਘ ਢੀਂਡਸਾ ਤੇ ਕਾਂਗਰਸ ਵੱਲੋਂ ਕੇਵਲ ਸਿੰਘ ਢਿੱਲੋਂ ਉਮੀਦਵਾਰ ਸਨ।

ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਸੰਗਰੂਰ ਲੋਕ ਸਭਾ ਸੀਟ ਤੋਂ ਅਕਾਲੀ ਉਮੀਦਵਾਰ ਸੁਖਦੇਵ ਸਿੰਘ ਢੀਂਡਸਾ ਨੂੰ 2 ਲੱਖ 11 ਹਜ਼ਾਰ 721 ਵੋਟਾਂ ਨਾਲ ਹਰਾਉਣ ਵਾਲੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਲਈ ਇਹ ਸੀਟ ਚੁਣੌਤੀ ਸੀ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਸੀ ਕਿ ਇਸ ਸੀਟ 'ਤੇ ਸੁਰਜੀਤ ਸਿੰਘ ਬਰਨਾਲਾ ਤੋਂ ਇਲਾਵਾ 2 ਵਾਰ ਲਗਾਤਾਰ ਕੋਈ ਵੀ ਉਮੀਦਵਾਰ ਚੋਣ ਨਹੀਂ ਜਿੱਤਿਆ ਹੈ। ਹਾਲਾਂਕਿ ਸੰਗਰੂਰ ਲੋਕ ਸਭਾ ਹਲਕਾ ਇਤਿਹਾਸਿਕ ਤੌਰ 'ਤੇ ਅਕਾਲੀ ਦਲ ਦੇ ਪ੍ਰਭਾਵ ਵਾਲਾ ਹਲਕਾ ਰਿਹਾ ਹੈ ਅਤੇ ਪਾਰਟੀ ਨੇ 1962 ਤੋਂ ਬਾਅਦ ਇਸ ਸੀਟ 'ਤੇ ਹੋਈਆਂ 14 ਚੋਣਾਂ 'ਚੋਂ 8 ਵਾਰ ਜਿੱਤ ਹਾਸਲ ਕੀਤੀ ਹੈ। 4 ਵਾਰ ਕਾਂਗਰਸ ਦਾ ਉਮੀਦਵਾਰ ਜਿੱਤਿਆ ਹੈ ਜਦਕਿ ਇਕ ਵਾਰ ਇਹ ਸੀਟ ਸੀ. ਪੀ. ਆਈ. ਅਤੇ ਇਕ ਵਾਰ ਆਮ ਆਦਮੀ ਪਾਰਟੀ ਨੇ ਜਿੱਤੀ ਹੈ।
First published: May 23, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...