• Home
  • »
  • News
  • »
  • punjab
  • »
  • BIBI JAGIR KAUR PRESIDENT EMERGES FROM BADALS ENVELOPE SIMERJIT BAINS ROHIT GAUR

ਬੀਬੀ ਜਗੀਰ ਕੌਰ ਬਾਦਲਾਂ ਦੇ ਲਿਫਾਫੇ 'ਚੋਂ ਨਿਕਲੀ ਪ੍ਰਧਾਨ- ਸਿਮਰਜੀਤ ਬੈਂਸ

ਬੀਬੀ ਜਗੀਰ ਕੌਰ ਬਾਦਲਾਂ ਦੇ ਲਿਫਾਫੇ 'ਚੋਂ ਨਿਕਲੀ ਪ੍ਰਧਾਨ- ਸਿਮਰਜੀਤ ਬੈਂਸ

  • Share this:

ਸਿਮਰਜੀਤ ਬੈਂਸ ਨੇ ਬੀਬੀ ਜਗੀਰ ਕੌਰ ਨੂੰ ਬਾਦਲਾਂ ਦੇ ਲਿਫਾਫੇ ਚੋਂ ਨਿਕਲੀ ਪ੍ਰਧਾਨ ਦੱਸਿਆ। ਬੈਂਸ ਵੱਲੋਂ ਕਿਸਾਨ ਅੰਦੋਲਨ ਦੌਰਾਨ ਹਰਿਆਣਾ ਦੇ ਵਿੱਚ ਲੱਗੇ ਪਾਕਿਸਤਾਨ ਦੇ ਨਾਹਰਿਆਂ ਨੂੰ ਲੈ ਕੇ ਵੀ ਉਨ੍ਹਾਂ ਸਫਾਈ ਦਿੰਦਿਆਂ ਕਿਹਾ ਕਿ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਇਹ ਕਾਰਵਾਈ ਕੀਤੀ ਗਈ ਜੋ ਕਿ ਮੰਦਭਾਗੀ ਗੱਲ ਹੈ । ਉਨ੍ਹਾਂ ਕਿਹਾ ਕਿ ਉਹ ਦੇਸ਼ ਦੀ ਏਕਤਾ ਨੂੰ ਕਿਸੇ ਵੀ ਕੀਮਤ 'ਤੇ ਟੁੱਟਣ ਨਹੀਂ ਦੇਣਗੇ।


ਉਧਰ ਬੀਬੀ ਜਗੀਰ ਕੌਰ ਨੂੰ ਐਸਜੀਪੀਸੀ ਦਾ ਪ੍ਰਧਾਨ ਬਣਾਏ ਜਾਣ ਨੂੰ ਲੈ ਕੇ ਵੀ ਉਹਨਾਂ ਕਿਹਾ ਕਿ ਬੀਬੀ ਜਗੀਰ ਕੌਰ ਬਾਰੇ ਸਾਰੀ ਦੁਨੀਆ ਜਾਣਦੀ ਹੈ ਜੇਕਰ ਅਜਿਹੇ ਲੋਕਾਂ ਨੂੰ ਪੰਥ ਦੀ ਸਿਰਮੋਰ ਸੰਸਥਾ ਦਾ ਪ੍ਰਧਾਨ ਬਣਾਇਆ ਜਾਵੇਗਾ ਤਾਂ ਪ੍ਰਚਾਰ ਕੀ ਹੋਵੇਗਾ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ। ਉਨ੍ਹਾਂ ਕਿਹਾ  ਕਿ ਉਹ ਜਾਤੀ ਤੌਰ ਤੇ ਬੀਬੀ ਜਗੀਰ ਕੌਰ ਖ਼ਿਲਾਫ਼ ਕੁਝ ਨਹੀਂ ਕਹਿਣਗੇ। ਇਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗ਼ਾਇਬ ਹੋਏ ਸਰੂਪਾਂ ਨੂੰ ਲੈ ਕੇ ਵੀ ਉਹਨਾਂ ਐਸਜੀਪੀਸੀ ਦੀ ਕਾਰਗੁਜ਼ਾਰੀ ਉਤੇ ਸਵਾਲ ਖੜੇ ਕੀਤੇ। ਉਨ੍ਹਾਂ ਕਿਹਾ ਕਿ ਹਰਿਆਣਾ ਦੀ ਭਾਜਪਾ ਸਰਕਾਰ ਨੇ ਕੌਮੀ ਸ਼ਾਹਰਾਹ ਤੇ ਜੋ ਰੁਕਾਵਟਾਂ ਪਾਈਆ ਹਨ, ਉਹ ਮੰਦਭਾਗੀਆਂ ਹਨ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਲੋੜ ਪਈ ਤਾਂ ਉਹ ਇਸ ਦੇ ਖਿਲਾਫ ਅਦਾਲਤ ਵੀ ਜਾਣਗੇ।

Published by:Ashish Sharma
First published:
Advertisement
Advertisement