Manoj Rathi
ਚੰਡੀਗੜ - ਚੰਡੀਗੜ ਪੁਲਿਸ ਨੇ ਬੰਟੀ-ਬਬਲੀ ਗੈਂਗ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਚੰਡੀਗੜ੍ਹ ਦੀ ਕਰਾਈਮ ਪੁਲਿਸ ਨੇ ਇਕ ਨੌਜਵਾਨ ਅਤੇ ਕੁੜੀ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾ ਕੋਲੋਂ ਮੋਬਾਈਲ ਸਿੱਮ ਅਤੇ ਡਾਇਰੀ ਬਰਾਮਦ ਕੀਤੀ ਹੈ।
ਚੰਡੀਗੜ੍ਹ ਪੁਲਿਸ ਦੇ ਸਾਇਬਰ ਸੈਲ ਦੇ ਇੰਚਾਰਜ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਬੀਤੇ ਦਿਨੀਂ ਚੰਡੀਗੜ੍ਹ ਸੈਕਟਰ -7 ਦੇ ਪੀੜਤ ਨੇ ਸ਼ਿਕਾਇਤ ਕੀਤੀ ਸੀ। ਪੀੜਤ ਨਾਲ ਇੰਨਾਂ ਨੇ ਬੈਂਕ ਕਰਮਚਾਰੀ ਬਣ ਕੇ ਕਰੈਡਿਟ ਕਾਰਡ ਬਣਵਾਉਣ ਬਾਰੇ ਗੱਲ ਕੀਤੀ। ਉਸ ਤੋਂ ਬਾਅਦ ਪੀੜਤ ਤੋਂ ਓਟੀਪੀ ਅਤੇ ਹੋਰ ਵੇਰਵੇ ਮੰਗੇ। ਪੀੜਤ ਦੇ ਬੈਂਕ ਖਾਤੇ ਵਿੱਚੋਂ 3 ਲੱਖ ਤੋਂ ਜ਼ਿਆਦਾ ਰਕਮ ਕਢਵਾ ਲਈ, ਜਿਸ ਬਾਰੇ ਪੀੜਤ ਨੂੰ ਉਸ ਸਮੇਂ ਪਤਾ ਲੱਗਾ ਜਦੋਂ ਉਸਦੇ ਮੋਬਾਈਲ ਮੈਸਿਜ ਆਇਆ। ਪੀੜਤ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ। ਪੁੁਲਿਸ ਨੇ ਇਸ ਮਾਮਲੇ ਵਿੱਚ ਟੈਕਨੀਕਲ ਟੀਮ ਦੀ ਮਦਦ ਨਾਲ ਇਨ੍ਹਾਂ ਦੋਵੇਂ ਬੰਟੀ-ਬਬਲੀ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Chandigarh News, Fraud, Police