ਡੀਜੀਪੀ ਦੀ ਨਿਯੁਕਤੀ ਨੂੰ ਲੈ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੂੰ ਜ਼ਬਰਦਸਤ ਝਟਕਾ ਲੱਗਾ ਹੈ। ਸਿੱਧੂ ਦੇ ਚਹੇਤੇ ਸਿਧਾਰਥ ਚਟੋਪਾਧਿਆਏ (Siddhartha Chattopadhyay) ਅਤੇ ਚੰਨੀ ਦੇ ਚਹੇਤੇ ਇਕਬਾਲ ਪ੍ਰੀਤ ਸਿੰਘ ਸਹੋਤਾ ਦਾ ਨਾਮ UPSC ਪੈਨਲ ਵਿਚੋਂ ਬਾਹਰ ਹੋ ਗਿਆ ਹੈ।
ਹੁਣ ਪੰਜਾਬ ਦੇ ਮੁੱਖ ਮੰਤਰੀ ਨੂੰ ਪੈਨਲ ਵੱਲੋਂ ਸੁਝਾਏ ਗਏ ਤਿੰਨ ਨਾਵਾਂ ਵਿੱਚੋਂ ਕਿਸੇ ਇੱਕ ਨਾਂ ਦੀ ਚੋਣ ਕਰਨੀ ਪਵੇਗੀ। ਇਸ ਤਰ੍ਹਾਂ ਜਲਦੀ ਹੀ ਇੱਕ ਮਹੀਨੇ ਦੇ ਅੰਦਰ ਤੀਜੀ ਵਾਰ ਪੰਜਾਬ ਵਿੱਚ ਨਵਾਂ ਡੀਜੀਪੀ ਨਿਯੁਕਤ ਕੀਤਾ ਜਾਵੇਗਾ।
ਦਰਅਸਲ, ਮੌਜੂਦਾ ਸਮੇਂ ਵਿੱਚ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (Union Public Service Commission UPSC) (ਯੂਪੀਐਸਸੀ) ਨੇ ਸਿਧਾਰਥ ਚਟੋਪਾਧਿਆਏ ਨੂੰ ਡੀਜੀਪੀ ਬਣਾਉਣ ਦੇ ਪੰਜਾਬ ਸਰਕਾਰ ਦੇ ਫੈਸਲੇ ਨਾਲ ਅਸਹਿਮਤ ਹੁੰਦਿਆਂ ਨਵੇਂ ਨਾਵਾਂ ਦੀ ਸਿਫ਼ਾਰਸ਼ ਕੀਤੀ ਹੈ।
ਯੂਪੀਐਸਸੀ ਨੇ ਰਾਜ ਵਿੱਚ ਚੋਟੀ ਦੇ ਪੁਲਿਸ ਅਹੁਦੇ ਲਈ 1987 ਬੈਚ ਦੇ ਅਫਸਰ ਦਿਨਕਰ ਗੁਪਤਾ (Dinkar Gupta), ਵੀਕੇ ਭਾਵਰਾ ਅਤੇ 1988 ਬੈਚ ਦੇ ਪ੍ਰਬੋਧ ਕੁਮਾਰ (Prabodh Kumar) ਦੇ ਨਾਮ ਸੂਚੀਬੱਧ ਕੀਤੇ ਹਨ। ਸੂਬਾ ਸਰਕਾਰ ਨੂੰ ਹੁਣ ਇਨ੍ਹਾਂ ਤਿੰਨਾਂ ਵਿੱਚੋਂ ਕਿਸੇ ਇੱਕ ਅਧਿਕਾਰੀ ਨੂੰ ਡੀਜੀਪੀ ਵਜੋਂ ਨਿਯੁਕਤ ਕਰਨਾ ਹੋਵੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Channi, Charanjit channi most educated CM, Charanjit Singh Channi, Dgp, DGPs, Navjot singh sidhu, Punjab government