ਲੁਧਿਆਣਾ : ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕਰੋਨਾ ਪਾਜ਼ੀਟਿਵ(Parkash Singh badal Corona Positive) ਹੋ ਗਏ ਹਨ। ਉਨ੍ਹਾਂ ਨੂੰ ਲੁਧਿਆਣਾ ਦੇ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ (DMCH) ਦੇ ਹੀਰੋ ਹਾਰਟ ਇੰਸਟੀਚਿਊਟ ਵਿੱਚ ਦਾਖਲ ਕਰਵਾਇਆ ਗਿਆ ਸੀ। ਉੱਥੇ ਕੀਤੇ ਟੈਸਟ ਵਿੱਚ ਪਹਿਲੀ ਰਿਪੋਰਟ 'ਚ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ ਜਦਕਿ ਦੂਜੀ ਰਿਪੋਰਟ ਦਾ ਨਤੀਜਾ ਆਉਣਾ ਬਾਕੀ ਹੈ। ਉਹ ਪਿਛਲੇ ਸਮੇਂ ਵਿੱਚ
ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਸੰਦਰਭ ਵਿੱਚ ਲੰਬੀ ਹਲਕੇ ਵਿੱਚ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਹਨ।
ਇੰਸਟੀਚਿਊਟ ਦੇ ਮੈਡੀਕਲ ਸੁਪਰਡੈਂਟ ਡਾਕਟਰ ਬਿਸ਼ਵ ਮੋਹਨ ਨੇ ਕਿਹਾ ਕਿ ਬਾਦਲ ਦਾ ਰੈਪਿਡ ਐਂਟੀਜੇਨ ਟੈਸਟ ਵਿੱਚ ਪਾਜ਼ੀਟਿਵ ਟੈਸਟ ਆਇਆ ਹੈ, ਜਦੋਂ ਕਿ ਉਨ੍ਹਾਂ ਦੀ ਆਰਟੀਪੀਸੀਆਰ ਰਿਪੋਰਟ ਦੀ ਉਡੀਕ ਹੈ। ਸੀਨੀਅਰ ਅਕਾਲੀ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਖਾਂਸੀ, ਜ਼ੁਕਾਮ ਅਤੇ ਬੁਖਾਰ ਤੋਂ ਪੀੜਤ ਹੋਣ ਕਾਰ ਪ੍ਰਕਾਸ਼ ਬਾਦਲ ਨੂੰ ਲੁਧਿਆਣਾ ਦੇ ਹਸਪਤਾਲ ਲਿਜਾਇਆ ਗਿਆ ਸੀ। ਦਾਖਲ ਹੋਣ ਦੇ ਖ਼ਬਰ ਫੈਲਣ ਤੋਂ ਬਾਅਦ ਹਸਪਤਾਲ ਦੇ ਬਾਹਰ ਸਮਰਥਕਾਂ ਦੀ ਭੀੜ ਜਮਾਂ ਹੋਣ ਲੱਗੀ ਹੈ।
ਜਿਵੇਂ ਹੀ ਬਾਦਲ ਦੇ ਹਸਪਤਾਲ ਵਿਚ ਦਾਖਲ ਹੋਣ ਦੀ ਖਬਰ ਫੈਲੀ, ਅਕਾਲੀ ਵਰਕਰ ਹਾਰਟ ਇੰਸਟੀਚਿਊਟ ਵਿਚ ਇਕੱਠੇ ਹੋਣੇ ਸ਼ੁਰੂ ਹੋ ਗਏ।
94 ਸਾਲਾ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਬਾਦਲ ਨੇ ਆਪਣੇ ਹਲਕੇ ਲੰਬੀ ਵਿੱਚ ਬਿਨਾਂ ਮੂੰਹ 'ਤੇ ਮਾਸਕ ਪਾਏ ਘਰ-ਘਰ ਚੋਣ ਪ੍ਰਚਾਰ ਕਰਦੇ ਨਜ਼ਰ ਆ ਰਹੇ ਸਨ। ਉਹ ਹਾਲ ਹੀ ਵਿੱਚ ਪਾਰਟੀ ਦੇ ਕਈ ਨੇਤਾਵਾਂ, ਆਮ ਲੋਕਾਂ, ਪੱਤਰਕਾਰਾਂ ਅਤੇ ਇਨੈਲੋ ਦੇ ਸਕੱਤਰ ਜਨਰਲ-ਕਮ-ਵਿਧਾਇਕ ਏਲਨਾਬਾਦ ਅਭੈ ਚੌਟਾਲਾ ਨੂੰ ਮਿਲੇ ਸਨ।
ਬਜੁਰਗ ਬਾਦਲ ਨੇ ਆਖਰੀ ਵਾਰ ਸੋਮਵਾਰ ਨੂੰ ਆਪਣੇ ਗ੍ਰਹਿ ਮੈਦਾਨ ਦਾ ਦੌਰਾ ਕੀਤਾ ਸੀ ਅਤੇ ਪਿੱਠ ਦਰਦ ਕਾਰਨ ਮੰਗਲਵਾਰ ਦੇ ਨਿਰਧਾਰਤ ਪ੍ਰੋਗਰਾਮਾਂ ਨੂੰ ਰੱਦ ਕਰ ਦਿੱਤਾ ਸੀ।
ਖ਼ਬਰ ਅੱਪ਼ਡੇਟ ਹੋ ਰਹੀ ਹੈ...
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।