Home /News /punjab /

ਪੰਜਾਬ ਸਰਕਾਰ ਮੁਤਾਬਕ ਸੁਖਬੀਰ ਬਾਦਲ ਅਜੇ ਵੀ ਮੌਜੂਦਾ MLA

ਪੰਜਾਬ ਸਰਕਾਰ ਮੁਤਾਬਕ ਸੁਖਬੀਰ ਬਾਦਲ ਅਜੇ ਵੀ ਮੌਜੂਦਾ MLA

  • Share this:
ਅਮਨ ਬਰਾੜ

ਪੰਜਾਬ ਸਰਕਾਰ ਦੇ ਮੁਤਾਬਕ ਅਜੇ ਵੀ ਸੁਖਬੀਰ ਸਿੰਘ ਬਾਦਲ ਜਲਾਲਾਬਾਦ ਤੋਂ ਮੌਜੂਦਾ ਵਿਧਾਇਕ ਹਨ। ਅਸਲ ਵਿੱਚ ਪੰਜਾਬ ਦੀਆਂ 4 ਸੀਟਾਂ ਉੱਤੇ ਜਿਮਨੀ ਚੋਣ ਹੋ ਚੁੱਕੀ ਹੈ ਪਰ ਅਜੇ ਤੱਕ ਪੰਜਾਬ ਸਰਕਾਰ ਵੱਲੋਂ ਆਪਣੀ ਆਧਿਕਾਰਤ ਵੈੱਬਸਾਈਟ ਨੂੰ ਅਪਡੇਟ ਨਹੀਂ ਕੀਤਾ ਗਿਆ ਹੈ। ਜੇ ਤੁਸੀਂ ਸਰਕਾਰੀ ਵੈੱਬਸਾਈਟ ਵੇਖੋਗੇ ਤਾਂ ਵਿਧਾਇਕਾਂ ਦੀ ਲਿਸਟ ਪੁਰਾਣੀ ਹੀ ਮਿਲੇਗੀ।

ਜਲਾਲਾਬਾਦ ਤੋਂ ਸੁਖਬੀਰ ਬਾਦਲ ਤੇ ਦਾਖਾ ਤੋਂ ਆਪ ਦੇ ਹਰਵਿੰਦਰ ਫੂਲਕਾ ਅਜੇ ਵੀ ਵਿਧਇਕ ਹਨ। ਫਗਵਾੜਾ ਤੋਂ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਤੇ ਮੁਕੇਰਿਆਂ ਤੋਂ ਮਰਹੂਮ ਰਜਨੀਸ ਕੁਮਾਰ ਬੱਬੀ ਅਜੇ ਵੀ ਵਿਧਾਇਕ ਹਨ। ਜਦਕਿ ਲੋਕ ਸਭਾ ਚੋਣਾਂ ਤੋਂ ਬਾਅਦ ਇਨ੍ਹਾਂ ਚਾਰ ਸੀਟਾਂ ਉੱਤੇ ਜਿਮਨੀ ਚੋਣ ਹੋ ਚੁੱਕੀ ਹੈ ਤੇ ਦਾਖਾ ਤੋਂ ਆਪ ਦੀ ਥਾਂ ਹੁਣ ਅਕਾਲੀ ਦਲ ਦਾ ਵਿਧਾਇਕ ਹੈ ਜਦੋਂ ਕਿ ਜਲਾਲਾਬਾਦ ਤੋਂ ਕਾਂਗਰਸੀ ਉਮੀਦਵਾਰ ਰਮਿੰਦਰ ਆਵਲਾ ਨੇ ਜਿੱਤ ਹਾਸਲ ਕੀਤੀ ਸੀ।

ਹੋ ਸਕਦਾ ਹੈ ਕਿ ਵੈੱਬਸਾਈਟ ਅਪਡੇਟ ਕਰਨ ਵੇਲੇ ਵਿਧਾਇਕਾਂ ਦੀ ਲਿਸਟ ਵੱਲ ਧਿਆਨ ਨਾ ਦਿੱਤਾ ਗਿਆ ਹੋਵੇ। ਪਰ ਜੇ ਕੋਈ ਵੀ ਸਰਕਾਰੀ ਵੈੱਬਸਾਈਟ ਚੈੱਕ ਕਰਦਾ ਹੈ ਤਾਂ ਉਸ ਨੂੰ ਭੁਲੇਖਾ ਲੱਗ ਸਕਦਾ ਹੈ ਕਿ ਸੁਖਬੀਰ ਬਾਦਲ ਅਜੇ ਵੀ ਵਿਧਾਇਕ ਕਿਵੇਂ ਹੋ ਸਕਦੇ ਹਨ।

Published by:Gurwinder Singh
First published:

Tags: Shiromani Akali Dal, Sukhbir Badal

ਅਗਲੀ ਖਬਰ