• Home
 • »
 • News
 • »
 • punjab
 • »
 • BIG NEWS QUOTING POLICE SOURCES IN VIKRAMJIT SINGH MIDDUKHERA MURDER CASE

'ਵਿੱਕੀ ਮਿੱਡੂਖੇੜਾ' ਦੇ ਕਤਲ ਕੇਸ ਵਿੱਚ ਪੁਲਿਸ ਸੂਤਰਾਂ ਦੇ ਹਵਾਲੇ ਨਾਲ ਵੱਡੀ ਖ਼ਬਰ

ਬਦਮਾਸ਼ਾਂ ਨੇ ਓਲਾ ਕੰਪਨੀ ਤੋਂ ਆਈ 20 ਕਾਰ ਦਾ ਨੰਬਰ ਚੋਰੀ ਕਰ ਲਿਆ ਸੀ। ਕਾਰ ਤੀੜਾ ਦੇ ਰਹਿਣ ਵਾਲੀ ਦੀ ਨਿਕਲੀ ਹੈ। ਪੁਲਿਸ ਨੂੰ ਅਰਮਾਨੀਆ ਵਿੱਚ ਬੈਠੇ ਗੈਂਗਸਟਰ ਗੌਰਵ ਪਟਿਆਲ ਉੱਤੇ ਸ਼ੱਕ ਹੈ।

'ਵਿੱਕੀ ਮਿੱਡੂਖੇੜਾ' ਦੇ ਕਤਲ ਕੇਸ ਵਿੱਚ ਪੁਲਿਸ ਸੂਤਰਾਂ ਦੇ ਹਵਾਲੇ ਨਾਲ ਵੱਡੀ ਖ਼ਬਰ

'ਵਿੱਕੀ ਮਿੱਡੂਖੇੜਾ' ਦੇ ਕਤਲ ਕੇਸ ਵਿੱਚ ਪੁਲਿਸ ਸੂਤਰਾਂ ਦੇ ਹਵਾਲੇ ਨਾਲ ਵੱਡੀ ਖ਼ਬਰ

 • Share this:
  ਚੰਡੀਗੜ੍ਹ : ਮੁਹਾਲੀ ਵਿੱਚ ਕਤਲ ਕੀਤੇ ਗਏ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮਜੀਤ ਕੁਲਾਰ ਉਰਫ਼ ‘ਵਿੱਕੀ ਮਿੱਡੂਖੇੜਾ’ ਦੇ ਇੱਕ ਹਮਲਾਵਰ ਦੀ ਪਛਾਣ ਵਿਨੇ ਦਿਓੜਾ ਵਜੋਂ ਹੋਈ, ਜਿਸਨੇ ਆਪਣੇ ਖੱਬੇ ਹੱਥ ਨਾਲ ਗੋਲੀ ਚਲਾਈ ਸੀ। ਵਿਨੇ ਦਿਓੜਾ ਗੈਂਗਸਟਰ ਲਵੀ ਦਿਓੜਾ ਦਾ ਭਰਾ ਹੈ। ਲਾਰੈਂਸ ਗਰੁੱਪ ਨੇ ਲਵੀ ਦਿਓੜਾ ਦਾ ਕਤਲ ਕਰਾਇਆ ਸੀ।  ਵਿਨੇ ਦਿਓੜਾ ਨੂੰ ਫੜਨ ਲਈ ਕੋਟਕਪੂਰਾ ਵਿੱਚ ਛਾਪਾ ਮਾਰਿਆ ਗਿਆ ਪਰ ਪੁਲਿਸ ਬੇਰੰਗ ਵਾਪਸ ਪਰਤੀ। ਲਾਰੈਂਸ ਨੇ ਪਿਛਲੇ ਦਿਨੀਂ ਵਿੱਕੀ ਮਿੱਡੂ ਖੇੜਾ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਸੀ ਅਤੇ ਹਮਲਾਵਰਾਂ ਨੂੰ ਚਿਤਾਵਨੀ ਦਿੱਤੀ ਸੀ।

  ਬਦਮਾਸ਼ਾਂ ਨੇ ਓਲਾ ਕੰਪਨੀ ਤੋਂ ਆਈ 20 ਕਾਰ ਦਾ ਨੰਬਰ ਚੋਰੀ ਕਰ ਲਿਆ ਸੀ। ਕਾਰ ਤੀੜਾ ਦੇ ਰਹਿਣ ਵਾਲੀ ਦੀ ਨਿਕਲੀ ਹੈ। ਪੁਲਿਸ ਨੂੰ ਅਰਮਾਨੀਆ ਵਿੱਚ ਬੈਠੇ ਗੈਂਗਸਟਰ ਗੌਰਵ ਪਟਿਆਲ ਉੱਤੇ ਸ਼ੱਕ ਹੈ। ਹਮਲਾਵਰਾਂ ਨੂੰ ਸੁਪਾਰੀ ਦੇ ਕੇ ਘਟਨਾ ਨੂੰ ਇਨਜਾਮ ਦੇਣ ਦਾ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ।

  ਬਦਮਾਸ਼ਾਂ ਦੀ ਕਾਰ ਦਾ ਨੰਬਰ ਸਾਹਮਣੇ ਆਇਆ ਹੈ। ਚਿੱਟੇ ਰੰਗ ਦੀ ਆਈ -20 ਗੱਡੀ ਜਿਸ ਵਿੱਚ ਹਮਲਾਵਰ ਆਏ ਸਨ। ਉਸ ਗੱਡੀ ਦਾ ਨੰਬਰ ਪੀਬੀ -65 ਏਕੇ -7530 ਸੀ। ਜਦੋਂ ਪੁਲਿਸ ਨੇ ਉਸਦੀ ਤਸਦੀਕ ਕੀਤੀ ਤਾਂ ਪਤਾ ਲੱਗਾ ਕਿ ਦੋਸ਼ੀ ਨੇ ਓਲਾ ਕੰਪਨੀ ਦੇ ਇੱਕ ਵਾਹਨ ਦਾ ਨੰਬਰ ਚੋਰੀ ਕੀਤਾ ਸੀ ਅਤੇ ਉਸ ਦੀ ਨੰਬਰ ਪਲੇਟ ਆਈ -20 ਵਾਹਨ ਉੱਤੇ ਲਗਾਈ ਸੀ।

  ਜਦੋਂ ਪੁਲਿਸ ਨੇ ਉਸ ਦੇ ਰਜਿਸਟਰਡ ਪਤੇ 'ਤੇ ਛਾਪਾ ਮਾਰਿਆ ਤਾਂ ਉਹ ਪ੍ਰਦੀਪ ਕੁਮਾਰ, ਤੀੜਾ ਪਿੰਡ ਦੇ ਵਸਨੀਕ ਦੀ ਨਿਕਲੀ। ਇਹ ਕਾਰ ਐਚਡੀਐਫਸੀ ਬੈਂਕ ਤੋਂ ਫਾਈਨਾਂਸ ਕੀਤੀ ਗਈ ਹੈ। ਪੁਲਿਸ ਨੂੰ ਉਕਤ ਨੰਬਰ ਕਾਰ ਉੱਥੇ ਖੜੀ ਮਿਲੀ ਸੀ।

  ਮੋਹਾਲੀ ਦੇ ਸੈਕਟਰ 71 ਵਿੱਚ ਦਿਨ-ਦਿਹਾੜੇ ਕਤਲ ਕੀਤੇ ਗਏ ਯੂਥ ਅਕਾਲੀ ਆਗੂ ਵਿੱਕੀ ਮਿੱਡੂਖੇੜਾ (Vicky Middukhera) ਮਾਮਲੇ ਵਿੱਚ ਹੁਣ ਗੈਂਗਸਟਰ (Gangster) ਲਾਰੈਂਸ ਬਿਸ਼ਨੋਈ (Lawrence Bishnoi) ਦੀ ਸੋਸ਼ਲ ਮੀਡੀਆ 'ਤੇ ਧਮਕੀ ਭਰੀ ਪੋਸਟ ਸਾਹਮਣੇ ਆਈ ਹੈ, ਜਿਸ ਵਿੱਚ ਉਸ ਨੇ ਬਦਲਾ ਲੈਣ ਬਾਰੇ ਕਿਹਾ ਹੈ। ਸੋਸ਼ਲ ਮੀਡੀਆ 'ਤੇ ਇੱਕ ਤਾਜ਼ਾ ਪੋਸਟ ਰਾਹੀਂ ਬਿਸ਼ਨੋਈ ਗਰੁੱਪ ਦੇ ਮੈਂਬਰਾਂ ਵੱਲੋਂ ਕਿਹਾ ਗਿਆ ਹੈ ਕਿ ਉਹ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ 'ਇੱਕ ਦੀ ਥਾਂ ਚਾਰ ਮਾਰ ਕੇ' ਲੈਣਗੇ।


  ਐਤਵਾਰ ਨੂੰ ਵਿੱਕੀ ਮਿੱਡੂਖੇੜਾ ਦੇ ਅੰਤਿਮ ਸਸਕਾਰ ਦੌਰਾਨ ਪਿੰਡ ਮਿੱਡੂਖੇੜਾ ਵਿੱਚ ਵੱਡੀ ਗਿਣਤੀ ਸਿਆਸੀ, ਧਾਰਮਿਕ ਅਤੇ ਸਮਾਜਿਕ ਸ਼ਖਸੀਅਤਾਂ ਹਾਜ਼ਰ ਹੋਈਆਂ। ਵੱਡੀ ਗਿਣਤੀ ਵਿੱਚ ਸ਼ੋ੍ਮਣੀ ਅਕਾਲੀ ਦਲ ਦੀ ਵਿਦਿਆਰਥੀ ਜਥੇਬੰਦੀ ਦੇ ਆਗੂ ਵੀ ਹਾਜ਼ਰ ਸਨ।ਵਿੱਕੀ ਮਿੱਡੂਖੇੜਾ ਨੂੰ ਅਗਨੀ ਉਸ ਦੇ ਵੱਡੇ ਭਰਾ ਅਜੈਪਾਲ ਸਿੰਘ ਨੇ ਵਿਖਾਈ। ਇਸ ਮੌਕੇ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ, ਵਿਧਾਇਕ ਕੰਵਰਜੀਤ ਸਿੰਘ ਰੋਜੀ ਬਰਕੰਦੀ, ਸੋਈ ਦੇ ਕੌਮੀ ਪ੍ਰਧਾਨ ਅਰਸ਼ਦੀਪ ਸਿੰਘ ਰੌਬਿਨ ਬਰਾੜ ਆਦਿ ਹਾਜ਼ਰ ਸਨ।

  ਜ਼ਿਕਰਯੋਗ ਹੈ ਕਿ ਵਿੱਕੀ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਪਹਿਲਾਂ ‘ਸੋਪੂ’ ਅਤੇ 2015 ਤੋਂ ਅਕਾਲੀ ਦਲ ਦੇ ਵਿਦਿਆਰਥੀ ਸੰਗਠਨ ‘ਸੋਈ’ ਦੇ ਪ੍ਰਧਾਨ ਰਹਿੰਦੇ ਵਿਦਿਆਰਥੀ ਸ਼ਕਤੀ ’ਤੇ ਪਕੜ ਬਣਾਈ। ਉਸ ਦੇ ਪਿਤਾ ਗੁਰਦਿਆਲ ਸਿੰਘ ਮਿੱਡੂਖੇੜਾ ਦੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਪੁਰਾਣੀ ਮਿੱਤਰਤਾ ਹੈ। ਵਿੱਕੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨੇੜਲੇ ਆਗੂਆਂ ’ਚ ਸ਼ੁਮਾਰ ਸੀ।
  Published by:Sukhwinder Singh
  First published: