ਕਾਂਗਰਸ 'ਤੇ ਸ਼ਰਾਬ ਵੰਡਣ ਦੇ ਦੋਸ਼, ਕਾਰਵਾਈ ਲਈ ਗਾਂਧੀ ਤੇ ਰੱਖੜਾ ਨੇ ਲਾਇਆ ਧਰਨਾ

News18 Punjab
Updated: May 18, 2019, 12:47 PM IST
ਕਾਂਗਰਸ 'ਤੇ ਸ਼ਰਾਬ ਵੰਡਣ ਦੇ ਦੋਸ਼, ਕਾਰਵਾਈ ਲਈ ਗਾਂਧੀ ਤੇ ਰੱਖੜਾ ਨੇ ਲਾਇਆ ਧਰਨਾ

  • Share this:
ਸਮਾਣਾ ਦੇ ਪਿੰਡ ਫ਼ਤਿਹਪੁਰ ਵਿਚ ਇਕ ਸ਼ੈਲਰ 'ਚੋਂ ਸ਼ਰਾਬ ਦੀ ਵੱਡੀ ਖੇਪ ਬਰਾਮਦ ਹੋਈ ਹੈ। ਇਸ ਦੀ ਸੂਚਨਾ ਮਿਲਣ 'ਤੇ ਅਕਾਲੀ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਤੇ ਨਵਾਂ ਪੰਜਾਬ ਪਾਰਟੀ ਉਮੀਦਵਾਰ ਡਾ. ਧਰਮਵੀਰ ਗਾਂਧੀ ਵੱਲੋਂ ਸਮਾਣਾ ਰੋਡ 'ਤੇ ਧਰਨਾ ਲਾਉਂਦਿਆਂ ਕਾਂਗਰਸ 'ਤੇ ਗੰਭੀਰ ਦੋਸ਼ ਲਗਾਏ ਗਏ। ਪੰਜਾਬ ਜਮਹੂਰੀ ਗੱਠਜੋੜ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਸਮਾਣਾ-ਪਟਿਆਲਾ ਰੋਡ ਸਥਿਤ ਪਿੰਡ ਫ਼ਤਿਹਪੁਰ ਨੇੜੇ ਇਕ ਸ਼ੈਲਰ 'ਚੋਂ ਵੱਡੀ ਮਾਤਰਾ 'ਚ ਸ਼ਰਾਬ ਜਮ੍ਹਾ ਹੋਣ ਦੀ ਸੂਚਨਾ ਚੋਣ ਲੜ ਰਹੇ ਪਾਰਟੀ ਉਮੀਦਵਾਰਾਂ ਤੇ ਪੁਲਿਸ ਨੂੰ ਦਿੱਤੀ।

ਇਸ ਤੋਂ ਬਾਅਦ ਦੋਵੇਂ ਪਾਰਟੀਆਂ ਦੇ ਉਮੀਦਵਾਰਾਂ ਨੇ ਸਮਰਥਕਾਂ ਨਾਲ ਸਮਾਣਾ-ਪਟਿਆਲਾ ਰੋਡ 'ਤੇ ਜਾਮ ਲਗਾ ਦਿੱਤਾ। ਮੌਕੇ 'ਤੇ ਪੁੱਜੀ ਪੁਲਿਸ ਨੇ ਸ਼ਰਾਬ ਦੀ ਖੇਪ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਦੇਰ ਰਾਤ ਪੰਜਾਬ ਜਮਹੂਰੀ ਗੱਠਜੋੜ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਸੂਚਨਾ ਮਿਲੀ ਕਿ ਵਿਰੋਧੀ ਪਾਰਟੀ ਵੱਲੋਂ ਚੋਣਾਂ ਵਿਚ ਵੋਟਰਾਂ ਨੂੰ ਆਪਣੇ ਹੱਕ 'ਚ ਭਰਮਾਉਣ ਲਈ ਸਮਾਣਾ-ਪਟਿਆਲਾ ਰੋਡ ਸਥਿਤ ਪਿੰਡ ਫ਼ਤਿਹਪੁਰ ਨੇੜੇ ਇਕ ਸ਼ੈਲਰ 'ਚ ਸ਼ਰਾਬ ਦੀ ਖੇਪ ਜਮ੍ਹਾ ਕੀਤੀ ਗਈ ਹੈ।

Loading...
ਇਸ ਦੀ ਸੂਚਨਾ ਉਨ੍ਹਾਂ ਸੁਰਜੀਤ ਸਿੰਘ ਰੱਖੜਾ ਤੇ ਡਾ. ਧਰਮਵੀਰ ਗਾਂਧੀ ਨੂੰ ਦਿੱਤੀ ਜਿਨ੍ਹਾਂ ਮੌਕੇ 'ਤੇ ਪੁੱਜ ਕੇ ਸ਼ੈਲਰ ਵਿਚ ਜਾ ਕੇ ਸਚਾਈ ਪਤਾ ਲਾਉਣ ਦਾ ਯਤਨ ਕੀਤਾ ਪਰ ਸ਼ੈਲਰ ਮਾਲਕਾਂ ਵੱਲੋਂ ਸ਼ੈਲਰ ਦਾ ਦਰਵਾਜ਼ਾ ਨਾ ਖੋਲ੍ਹਣ 'ਤੇ ਉਨ੍ਹਾਂ ਸ਼ੈਲਰ ਅੱਗੇ ਹੀ ਸਮਾਣਾ-ਪਟਿਆਲਾ ਰੋਡ 'ਤੇ ਜਾਮ ਲਗਾ ਦਿੱਤਾ। ਇਸ ਦੀ ਸੂਚਨਾ ਸਮਾਣਾ ਪੁਲਿਸ ਦੇ ਨਾਲ ਐਸਐਸਪੀ ਪਟਿਆਲਾ ਅਤੇ ਚੋਣ ਕਮਿਸ਼ਨ ਦੇ ਅਧਿਕਾਰੀਆਂ ਨੂੰ ਦਿੱਤੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
First published: May 18, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...