Home /News /punjab /

ਸਾਬਕਾ ਡੀਜੀਪੀ ਸੈਣੀ ਨੂੰ ਹਾਈਕੋਰਟ ਤੋਂ ਮਿਲੀ ਰਾਹਤ

ਸਾਬਕਾ ਡੀਜੀਪੀ ਸੈਣੀ ਨੂੰ ਹਾਈਕੋਰਟ ਤੋਂ ਮਿਲੀ ਰਾਹਤ

 file photo

file photo

  ਸੁਮੇਧ ਸੈਣੀ ਨੂੰ ਚੰਡੀਗੜ੍ਹ ਸੈਕਟਰ 20 'ਚ ਜਾਅਲੀ ਕਾਗ਼ਜ਼ਾਂ ਤੇ ਕੋਠੀ ਹੜੱਪਣ ਦੇ ਦੋਸ਼ 'ਚ ਵਿਜੀਲੈਂਸ ਵਲੋਂ ਦਰਜ ਮਾਮਲੇ 'ਚ ਅਗਾਊਂ ਜ਼ਮਾਨਤ ਮਿਲੀ ਹੈ।

 • Share this:

  ਚੰਡੀਗੜ੍ਹ- ਅੱਜ  ਪੰਜਾਬ-ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਨੂੰ ਵੱਡੀ ਰਾਹਤ ਦਿੱਤੀ ਹੈ।  ਸੁਮੇਧ ਸੈਣੀ ਨੂੰ ਚੰਡੀਗੜ੍ਹ ਸੈਕਟਰ 20 'ਚ ਜਾਅਲੀ ਕਾਗ਼ਜ਼ਾਂ ਤੇ ਕੋਠੀ ਹੜੱਪਣ ਦੇ ਦੋਸ਼ 'ਚ ਵਿਜੀਲੈਂਸ ਵਲੋਂ ਦਰਜ ਮਾਮਲੇ 'ਚ ਅਗਾਊਂ ਜ਼ਮਾਨਤ ਮਿਲੀ ਹੈ।


  ਦੱਸ ਦਈਏ ਕਿ ਚੰਡੀਗੜ੍ਹ ਦੇ ਸੈਕਟਰ 20 ਕੋਠੀ ਕੇਸ ਵਿੱਚ ਸੁਮੇਧ ਸਿੰਘ ਸੈਣੀ ਦੀ ਅਗਾਊਂ ਜ਼ਮਾਨਤ ਦੀ ਪੁਸ਼ਟੀ ਦਾ ਮਤਲਬ ਹੈ ਕਿ ਹੁਣ ਜੇਕਰ ਵਿਜੀਲੈਂਸ ਨੇ ਸੈਣੀ ਨੂੰ ਬੁਲਾਉਣਾ ਹੈ ਤਾਂ ਨੋਟਿਸ ਦੇਣਾ ਪਵੇਗਾ। ਵਿਜੀਲੈਂਸ ਨੇ ਸੈਣੀ ਖਿਲਾਫ ਜਾਅਲੀ ਕਾਗਜ਼ਾਤ ਦੇ ਕੇ ਸੈਕਟਰ 20 ਦੀ ਕੋਠੀ ਹੜੱਪਣ ਦੇ ਦੋਸ਼ ਲਾਏ ਹਨ। ਵਿਜੀਲੈਂਸ ਨੇ ਸੈਣੀ ਖ਼ਿਲਾਫ਼ ਦੋ ਐਫਆਈਆਰ ਦਰਜ ਕੀਤੀਆਂ ਸਨ। ਦੋਵਾਂ ਵਿੱਚ ਹੁਣ ਹਾਈ ਕੋਰਟ ਨੇ ਸੁਮੀਤ ਸਿੰਘ ਸੈਣੀ ਦੀ ਅਗਾਊਂ ਜ਼ਮਾਨਤ ਦੀ ਪੁਸ਼ਟੀ ਕਰ ਦਿੱਤੀ ਹੈ।

  Published by:Ashish Sharma
  First published:

  Tags: Bail, Chandigarh, Punjab And Haryana High Court, Sumedh Singh Saini