Home /News /punjab /

ਰਿਪੁਦਮਨ ਸਿੰਘ ਮਲਿਕ ਦੇ ਕਤਲ 'ਚ ਵੱਡਾ ਖੁਲਾਸਾ, PM ਮੋਦੀ ਨੂੰ ਲਿਖੇ ਆਖ਼ਰੀ ਖ਼ਤ 'ਚ ਕਹੀ ਸੀ ਵੱਡੀ ਗੱਲ...

ਰਿਪੁਦਮਨ ਸਿੰਘ ਮਲਿਕ ਦੇ ਕਤਲ 'ਚ ਵੱਡਾ ਖੁਲਾਸਾ, PM ਮੋਦੀ ਨੂੰ ਲਿਖੇ ਆਖ਼ਰੀ ਖ਼ਤ 'ਚ ਕਹੀ ਸੀ ਵੱਡੀ ਗੱਲ...

ਰਿਪੁਦਮਨ ਸਿੰਘ ਮਲਿਕ ਦੇ ਕਤਲ 'ਚ ਵੱਡਾ ਖੁਲਾਸਾ, PM ਮੋਦੀ ਨੂੰ ਲਿਖੇ ਆਖ਼ਰੀ ਖ਼ਤ 'ਚ ਕਹੀ ਸੀ ਵੱਡੀ ਗੱਲ...

ਰਿਪੁਦਮਨ ਸਿੰਘ ਮਲਿਕ ਦੇ ਕਤਲ 'ਚ ਵੱਡਾ ਖੁਲਾਸਾ, PM ਮੋਦੀ ਨੂੰ ਲਿਖੇ ਆਖ਼ਰੀ ਖ਼ਤ 'ਚ ਕਹੀ ਸੀ ਵੱਡੀ ਗੱਲ...

Ripudaman Singh Malik murder case-ਖੂਫੀਆ ਸੂਤਰਾਂ ਨੇ ਨਿਊਜ18 ਨੂੰ ਦੱਸਿਆ ਹੈ ਕਿ ਰਿਪੁਦਮਨ ਸਿੰਘ ਮਲਿਕ ਨੇ ਜਨਵਰੀ ਵਿੱਚ ਹੀ ਪੀਐਮ ਮੋਦੀ ਨੂੰ ਚਿੱਠੀ ਲਿਖ ਕੇ ਸਿੱਖਾਂ ਲਈ ਚੁੱਕੇ ਕਦਮਾਂ ਦੀ ਸ਼ਲਾਘਾ ਕੀਤੀ ਸੀ। ਇਸ ਤੋਂ ਇਲਾਵਾ ਜਦੋਂ ਜਥੇਦਾਰ ਕੈਨੇਡਾ ਲਈ ਆਏ ਸਨ, ਤਾਂ ਮਲਿਕ ਨੇ ਜਥੇਦਾਰ ਨੂੰ ਆਪਣੇ ਅਦਾਰੇ ਨੂੰ ਇੰਡੀਆ ਦੇ ਖਿਲਾਫ਼ ਵਰਤਣ ਲਈ ਇਜਾਜ਼ਤ ਨਹੀਂ ਦਿੱਤੀ ਸੀ। ਇੱਕ ਟੌਕਸ਼ੋਅ ਦੇ ਵਿੱਚ ਕੁਝ ਖਾਲਿਸਤਾਨ ਪੱਖੀ ਲੋਕਾਂ ਨੂੰ ਬੇਨਕਾਬ ਕੀਤਾ ਸੀ, ਜੋ ਭਾਰਤ ਵਿਰੋਧੀ ਤਾਕਤਾਂ ਦਾ ਸਮਰਥਨ ਕਰਦੇ ਸਨ। ਰਿਪੁਦਮਨ ਸਿੰਘ ਮਲਿਕ ਇਨ੍ਹਾਂ ਲੋਕਾਂ ਨੂੰ ਪਾਕਿਸਤਾਨ ਦੇ ਏਜੰਟ ਦੱਸਦੇ ਸਨ। ਸੂਤਰ ਕਹਿ ਰਹੇ ਨੇ ਕਿ ਇਹ ਕਾਰਨ ਰਿਪੁਦਮਨ ਸਿੰਘ ਦੇ ਕਤਲ ਲਈ ਜ਼ਿੰਮੇਵਾਰ ਹੋ ਸਕਦੇ ਹਨ।

ਹੋਰ ਪੜ੍ਹੋ ...
 • Share this:
  ਚੰਡੀਗੜ੍ਹ : ਕੈਨੇਡਾ ਵਿੱਚ ਸਿੱਖ ਆਗੂ ਰਿਪੁਦਮਨ ਸਿੰਘ ਮਲਿਕ ਦੇ ਕਤਲ ਦੇ ਮਾਮਲੇ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਹੈ। ਰਿਪੁਦਮਨ ਸਿੰਘ ਮਲਿਕ ਨੇ ਚਿੱਠੀ ਲਿਖ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਚਿੰਤਾ ਜਾਹਿਰ ਕੀਤੀ ਸੀ। ਜਿਸ ਵਿੱਚ ਲਿਖਿਆ ਸੀ ਕਿ- 'ਮੇਰੀ ਕੌਮ ਦੇ ਕੁਝ ਭਟਕੇ ਲੋਕ ਮੁਹਿੰਮ ਚਲਾ ਰਹੇ ਹਨ। ਮੇਰੀ ਕੌਮ ਦੇ ਕੁਝ ਲੋਕ ਵਿਦੇਸ਼ੀ ਹੱਥਾਂ 'ਚ ਖੇਡ ਰਹੇ ਹਨ'। ਕੀ ਇਹ ਖ਼ਤ ਹੀ ਉਸਦੇ ਕਤਲ ਦੀ ਵਜ੍ਹਾ ਬਣਿਆ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਜਨਵਰੀ ਮਹੀਨੇ ਵਿੱਚ ਹੀ ਰਿਪੁਦਮਨ ਨੇ ਚਿੱਠੀ ਲਿਖ ਕੇ ਪੀਐਮ ਮੋਦੀ ਦੀ ਤਰੀਫ਼ ਕੀਤੀ ਸੀ।

  ਇਹ ਲੋਕ ਕੌਣ ਸਨ... ? ਜਿਨ੍ਹਾਂ ਨੇ ਰਿਪੁਦਮਨ ਸਿੰਘ ਮਲਿਕ ਦਾ ਕਤਲ ਕਰ ਦਿੱਤਾ ....


  ਕੈਨੇਡਾ ਦੇ ਵੈਨਕੂਵਰ ਵਿੱਚ ਬਾਈਕ ਸਵਾਰਾਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਰਿਪੁਦਮਨ ਸਿੰਘ ਮਲਿਕ ਦਾ ਕਤਲ ਕਰ ਦਿੱਤਾ। ਮੁੱਢਲੀ ਜਾਂਚ ਪੁਲਿਸ ਨੂੰ ISI ਪੱਖੀ ਖਾਲਿਸਤਾਨੀਆਂ ਤੇ ਸ਼ੱਕ ਹੈ। ਪੁਲਿਸ ਜਾਂਚ ਕਰ ਰਹੀ ਹੈ।

  PM ਮੋਦੀ ਨੂੰ ਲਿਖਿਆ ਉਹ ਆਖ਼ਰੀ ਖ਼ਤ....


  ਰਿਪੁਦਮਨ ਸਿੰਘ ਮਲਿਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੀ ਚਿੱਠੀ ਵਿੱਚ ਕਿਹਾ ਕਿ 'ਤੁਸੀਂ ਸਿੱਖਾਂ ਲਈ ਕਈ ਕਦਮ ਚੁੱਕੇ ਹਨ, ਜਿਨ੍ਹਾਂ ਲਈ ਤੁਹਾਡਾ ਧੰਨਵਾਦ।  ਬਲੈਕ ਲਿਸਟ ਤੋਂ ਲੈ ਕੇ ਵੀਰ ਬਾਲ ਦਿਵਸ ਤੱਕ ਸਾਰੇ ਚੰਗੇ ਕਦਮ ਹਨ। ਪਰ ਤੁਹਾਡੇ ਖਿਲਾਫ਼ ਮੇਰੇ ਸਮਾਜ ਦੇ ਕੁਝ ਭਟਕੇ ਲੋਕ ਮੁਹਿੰਮ ਚਲਾ ਰਹੇ ਹਨ। ਸਮਝਾਉਣ ਦੇ ਬਾਵਜੂਦ ਉਹ ਵਿਦੇਸ਼ਾਂ ਤਾਕਤਾਂ ਦੇ ਹੱਥਾਂ 'ਚ ਖੇਡ ਰਹੇ ਹਨ। ਮੈਂ ਤੁਹਾਡੀ ਸਰਕਾਰ ਦੇ ਨਾਲ ਮਿਲ ਕੇ ਕੰਮ ਕਰਨਾ ਚਾਹੁੰਦਾ ਹਾਂ , ਤਾਂ ਕਿ ਜੇ ਸਿੱਖਾਂ ਦੇ ਕੋਈ ਮਸਲੇ ਰਹਿ ਗਏ ਹਨ, ਉਹ ਸੁਲਝਾ ਲਏ ਜਾਣ।'

  ISI ਨੇ ਕੀਤਾ ਕਤਲ ?


  ਖੂਫੀਆ ਸੂਤਰਾਂ ਨੇ ਨਿਊਜ18 ਨੂੰ ਦੱਸਿਆ ਹੈ ਕਿ ਰਿਪੁਦਮਨ ਸਿੰਘ ਮਲਿਕ ਨੇ ਖਾਲਸਾ ਕ੍ਰੇਡਿਟ ਯੂਨੀਅਨ ਅਤੇ ਖਾਲਸਾ ਸਕੂਲ ਦੀ ਸਥਾਪਨਾ ਕੀਤੀ ਸੀ। ਜਨਵਰੀ ਵਿੱਚ ਹੀ ਪੀਐਮ ਮੋਦੀ ਨੂੰ ਚਿੱਠੀ ਲਿਖ ਕੇ ਸਿੱਖਾਂ ਲਈ ਚੁੱਕੇ ਕਦਮਾਂ ਦੀ ਸ਼ਲਾਘਾ ਕੀਤੀ ਸੀ। ਇਸ ਤੋਂ ਇਲਾਵਾ ਜਦੋਂ ਜਥੇਦਾਰ ਕੈਨੇਡਾ ਲਈ ਆਏ ਸਨ, ਤਾਂ ਮਲਿਕ ਨੇ ਜਥੇਦਾਰ ਨੂੰ ਆਪਣੇ ਅਦਾਰੇ ਨੂੰ ਇੰਡੀਆ ਦੇ ਖਿਲਾਫ਼ ਵਰਤਣ ਲਈ ਇਜਾਜ਼ਤ ਨਹੀਂ ਦਿੱਤੀ ਸੀ। ਇੱਕ ਟੌਕਸ਼ੋਅ ਦੇ ਵਿੱਚ ਕੁਝ ਖਾਲਿਸਤਾਨ ਪੱਖੀ ਲੋਕਾਂ ਨੂੰ ਬੇਨਕਾਬ ਕੀਤਾ ਸੀ, ਜੋ ਭਾਰਤ ਵਿਰੋਧੀ ਤਾਕਤਾਂ ਦਾ ਸਮਰਥਨ ਕਰਦੇ ਸਨ। ਰਿਪੁਦਮਨ ਸਿੰਘ ਮਲਿਕ ਇਨ੍ਹਾਂ ਲੋਕਾਂ ਨੂੰ ਪਾਕਿਸਤਾਨ ਦੇ ਏਜੰਟ ਦੱਸਦੇ ਸਨ। ਸੂਤਰ ਕਹਿ ਰਹੇ ਨੇ ਕਿ ਇਹ ਕਾਰਨ ਰਿਪੁਦਮਨ ਸਿੰਘ ਦੇ ਕਤਲ ਲਈ ਜ਼ਿੰਮੇਵਾਰ ਹੋ ਸਕਦੇ ਹਨ।

  ਇਹ ਵੀ ਪੜ੍ਹੋ : ਕੈਨੇਡਾ 'ਚ ਸਿੱਖ ਨੇਤਾ ਰਿਪੁਦਮਨ ਦਾ ਕਤਲ, ਏਅਰ ਇੰਡੀਆ ਦੀ ਫਲਾਈਟ ਬਲਾਸਟ 'ਚ ਆਇਆ ਸੀ ਨਾਂ

  ਕੌਣ ਸੀ ਰਿਪੁਦਮਨ ਸਿੰਘ ਮਲਿਕ ?


  ਹੁਣ ਕੁਝ ਰਿਪੁਦਮਨ ਸਿੰਘ ਦੀ ਜ਼ਿੰਦਗੀ ਤੇ ਵੀ ਝਲਕ ਪਾ ਲੈਂਦੇ ਹਾਂ... ਰਿਪੁਦਮਨ ਸਿੰਘ ਖੁਦ ਇੱਕ ਖਾਲਿਸਤਾਨੀ ਰਹਿ ਚੁੱਕਿਆ ਸੀ.... 1985 ਵਿੱਚ ਕੈਨੇਡਾ ਤੋਂ ਦਿੱਲੀ ਲਈ ਜਾ ਰਹੀ ਏਅਰ ਇੰਡੀਆ ਫਲਾਈਟ ਵਿੱਚ ਬਲਾਸਟ ਹੋਇਆ ਸੀ.. ਇਸ ਬਲਾਸਟ ਵਿੱਚ 331 ਲੋਕਾਂ ਦੀ ਮੌਤ ਹੋ ਗਈ ਸੀ.. ਇਸ ਬਲਾਸਟ ਮਾਮਲੇ ਵਿੱਚ ਰਿਪੁਦਮਨ ਸਿੰਘ ਮਲਿਕ ਨੂੰ ਨਾਮਜ਼ਦ ਕੀਤਾ ਗਿਆ ਸੀ.... ਰਿਪੁਦਮਨ ਸਿੰਘ ਮਲਿਕ 20 ਸਾਲਾਂ ਤੱਕ ਜੇਲ੍ਹ ਵਿੱਚ ਰਿਹਾ.. ਫਿਰ ਬਾਅਦ ਵਿੱਚ ਕੋਈ ਸਬੂਤ ਨਾ ਮਿਲਣ ਕਰਕੇ ਰਿਪੁਦਮਨ ਸਿੰਘ ਨੂੰ 2005 ਬਰੀ ਕਰ ਦਿੱਤਾ ਗਿਆ ਸੀ... ਇਸ ਤੋਂ ਬਾਅਦ ਹੀ ਰਿਪੁਦਮਨ ਸਿੰਘ ਮਲਿਕ ਦਾ ਭਾਰਤ ਪ੍ਰਤੀ ਝੁਕਾਅ ਵਧ ਗਿਆ ਸੀ... ਪੀਐਮ ਮੋਦੀ ਨੂੰ ਚਿੱਠੀ ਲਿਖ ਕੇ ਵੀ ਉਨ੍ਹਾਂ ਦੇ ਸਿੱਖਾਂ ਪ੍ਰਤੀ ਕੀਤੇ ਕੰਮਾਂ ਦੀ ਪ੍ਰਸ਼ੰਸਾ ਕੀਤੀ ਸੀ...

  ਮਲਿਕ ਨਾਲ ਜੁੜੇ ਵਿਵਾਦ


  -1985 ਦਾ ਏਅਰ ਇੰਡੀਆ ਧਮਾਕਾ ਕੇਸ
  -ਜਥੇਦਾਰ ਨੂੰ ਆਪਣੇ ਕਾਲਜ ਦੀ ਸਟੇਜ ਤੋਂ ਨਾ ਬੋਲਣ ਦੇਣਾ
  -ਕੈਨੇਡਾ 'ਚ ਪਾਵਨ ਸਰੂਪਾਂ ਦੀ ਛਪਾਈ
  -SGPC ਵੱਲੋਂ ਪਾਵਨ ਸਰੂਪਾਂ ਦੀ ਛਪਾਈ 'ਤੇ ਰੋਕ
  -ਕੈਨੇਡਾ ਦੇ ਲੋਕਲ ਖਾਲਿਸਤਾਨੀਆਂ ਦਾ ਵਿਰੋਧ  ਫ਼ਿਰੋਜ਼ਪੁਰ ਦਾ ਜਨਮ ਰਿਪੁਦਮਨ ਮਲਿਕ ਪੁੱਤਰ ਰਣਜੀਤ ਸਿੰਘ ਮਲਿਕ ਜੋ ਕਿ ਫ਼ਿਰੋਜ਼ਪੁਰ ਦੀ ਛਾਉਣੀ ਵਿੱਚ ਉਸਦਾ ਘਰ ਹੈ। 3 ਭਰਾ ਅਤੇ ਇੱਕ ਭੈਣ ਵਾਾਲ ਇਹ ਪਰਿਵਾਰ ਫ਼ਿਰੋਜ਼ਪੁਰ ਛੱਡ ਕੇ 1972 ਵਿੱਚ ਦਿੱਲੀ ਆ ਗਿਆ ਸੀ। ਜਾਣਕਾਰਾਂ ਮੁਕਾਬਿਕ ਉਹ ਬਹੁਤ ਵੱਡੀ ਜਾਇਦਾਦ ਦੇ ਮਾਲਕ ਸਨ। ਕੁਝ ਜ਼ਮੀਨ ਸਕੂਲ ਨੂੰ ਦਾਨ ਕੀਤੀ ਗਈ ਸੀ, ਜਿੱਥੇ ਸ਼੍ਰੀ ਹਰ ਕ੍ਰਿਸ਼ਨ ਰਾਏ ਸਕੂਲ ਹੈ ਅਤੇ ਸਕੂਲ ਲਈ ਫੰਡ ਲਿਆਉਂਦਾ ਸੀ ਅਤੇ ਉਹ ਆਪਣੇ ਘਰ ਇੱਕ ਬਿਰਧ ਆਸ਼ਰਮ ਬਣਾ ਰਿਹਾ ਹੈ ਅਤੇ ਕਿਰਾਏਦਾਰ 40 ਸਾਲਾਂ ਤੋਂ ਘਰ ਵਿੱਚ ਬੈਠੇ ਹਨ, ਉਸਦਾ ਛੋਟਾ ਭਰਾ ਜੋ ਦਿੱਲੀ ਰਹਿੰਦਾ ਸੀ, ਫਿਰੋਜ਼ਪੁਰ ਆਇਆ ਕਰਦਾ ਸੀ। ਹਰ ਮਹੀਨੇ ਕੰਮ ਦੇਖ ਕੇ ਵਾਪਿਸ ਆ ਜਾਂਦੇ ਹਾਂ। ਇਹਨਾਂ ਦਾ ਇੱਕ ਭਰਾ ਅਮਰੀਕਾ ਰਹਿੰਦਾ ਸੀ, ਇੱਕ ਦਿੱਲੀ ਰਹਿੰਦਾ ਸੀ ਤੇ ਆਪ ਕੈਨੇਡਾ ਰਹਿ ਰਿਹਾ ਸੀ, 36 ਸਾਲ ਬਾਅਦ ਇੰਡੀਆ ਆਇਆ ਸੀ, ਅਪ੍ਰੈਲ ਦੇ ਮਹੀਨੇ ਫਿਰੋਜ਼ਪੁਰ ਆਇਆ ਸੀ, ਉਹ ਇੱਥੇ ਸਾਰਾ ਕੰਮ ਕੈਨੇਡਾ ਤੋਂ ਹੀ ਦੇਖਦਾ ਸੀ।
  Published by:Sukhwinder Singh
  First published:

  Tags: Canada, Crime news

  ਅਗਲੀ ਖਬਰ