ਕਾਂਗਰਸ ਨੂੰ ਵੱਡਾ ਝਟਕਾ, ਲਾਲੀ ਮਜੀਠੀਆ ਆਪ ਵਿੱਚ ਹੋਏ ਸ਼ਾਮਿਲ

ਅੱਜ ਪਨਗ੍ਰੇਨ ਦੇ ਸਾਬਕਾ ਚੇਅਰਮੈਨ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਅਤੇ ਅਕਾਲੀ ਆਗੂ ਤੇ ਸਾਬਕਾ ਡਿਪਟੀ ਮੇਅਰ ਅਵਿਨਾਸ਼ ਜੌਲੀ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।

Youtube Video
 • Share this:
  ਚੰਡੀਗੜ੍ਹ-ਅੱਜ ਪਨਗ੍ਰੇਨ ਦੇ ਸਾਬਕਾ ਚੇਅਰਮੈਨ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਅਤੇ ਅਕਾਲੀ ਆਗੂ ਤੇ ਸਾਬਕਾ ਡਿਪਟੀ ਮੇਅਰ ਅਵਿਨਾਸ਼ ਜੌਲੀ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਦੋ ਦਿਨ ਪਹਿਲਾਂ ਪਨਗ੍ਰੇਨ ਦੇ ਚੇਅਰਮੈਨ ਅਹੁੱਦੇ ਤੋਂ ਅਸਤੀਫਾ ਦਿੱਤਾ ਸੀ।   ਇਸ ਮੌਕੇ ਐਮਪੀ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਪਰਿਵਾਰ ਵੱਡਾ ਹੋ ਰਿਹਾ ਹੈ। ਆਪ ਵਿੱਚ ਬਹੁਤ ਖਾਸ ਸ਼ਖਸੀਅਤਾਂ ਸ਼ਾਮਿਲ ਹੋ ਰਹੀਆਂ ਹਨ। ਉਨ੍ਹਾਂ ਆਖਿਆ ਕਿ ਲੋਕਾਂ ਦਾ ਵਿਸ਼ਵਾਸ ਹੁਣ ਆਮ ਆਦਮੀ ਪਾਰਟੀ ਵਿੱਚ ਵੱਧ ਰਿਹਾ ਹੈ। ਭਗਵੰਤ ਮਾਨ ਨੇ ਕਿਹਾ ਕਿ ਲਾਲੀ ਮਜੀਠੀਆ ਆਪਣੇ ਬਹੁਤ ਸਾਰੇ ਸਾਥੀਆਂ ਸਮੇਤ ਪਾਰਟੀ ਵਿੱਚ ਸ਼ਾਮਿਲ ਹੋਏ ਹਨ। ਬਲਵਿੰਦਰ ਢਿੱਲੋਂ ਵੀ ਵਰਕਿੰਗ ਕਮੇਟੀ ਵਿੱਚ ਸ਼ਾਮਿਲ ਸਨ, ਉਹ ਵੀ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਹਨ। ਫਰੀਦਕੋਟ ਤੋਂ ਸਾਧੂ ਸਿੰਘ ਦੀ ਬੇਟੀ ਡਾਕਟਰ ਬਲਜੀਤ ਕੌਰ ਵੀ ਆਪ ਵਿੱਚ ਸ਼ਾਮਿਲ ਹੋਏ। ਡਾ. ਬਲਜੀਤ ਕੌਰ ਨੇ ਅੱਖਾਂ ਦੀ ਸਰਜਨ ਹੈ।  ਉਨ੍ਹਾਂ ਸਰਕਾਰੀ ਨੌਕਰੀ ਛੱਡ ਕੇ ਆਪ ਦਾ ਪੱਲਾ ਫੜ ਲਿਆ ਹੈ। ਇਸ ਤੋਂ ਇਲਾਵਾ ਬਹੁਜਨ ਸਮਾਜ ਪਾਰਟੀ ਦੇ ਵੱਡੇ ਨੇਤਾ ਗੁਰਬਖਸ਼ ਸਿੰਘ, ਸਤਵਿੰਦਰ ਸਿੰਘ ਛੱਜਲਵਡੀ, ਖਜਾਨ ਸਿੰਘ ਸਾਬਕਾ ਡੀਐਸਪੀ ਵੀ ਆਪ ਵਿੱਚ ਸ਼ਾਮਿਲ ਹੋਏ।  ਦੱਸਣਯੋਗ ਹੈ ਕਿ ਲਾਲੀ ਮਜੀਠੀਆ ਨੇ ਮਜੀਠਾ ਹਲਕੇ ਤੋਂ ਅਕਾਲੀ ਦਲ ਦੇ ਬਿਕਰਮ ਮਜੀਠੀਆ ਵਿਰੁੱਧ ਕਈ ਵਾਰ ਵਿਧਾਨ ਸਭਾ ਚੋਣਾਂ ਲੜੀਆਂ ਹਨ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਲ 2021 ਜੂਨ ਵਿੱਚ ਪਨਗ੍ਰੇਨ ਦੀ ਪ੍ਰਧਾਨਗੀ ਲਈ ਨਿਯੁਕਤ ਕੀਤਾ ਸੀ।
  Published by:Ashish Sharma
  First published: