ਚੰਡੀਗੜ੍ਹ : ਚੋਣਾਂ ਦਾ ਦੌਰਾ ਸ਼ੁਰੂ ਹੋਣ ਨਾਲ ਡੇਰਿਆਂ ਵਿੱਚ ਸਰਗਰਮੀ ਵੱਧਣ ਲੱਗੀਆਂ ਹਨ। ਇਸ ਮਾਹੌਲ ਵਿੱਚ ਖਾਸ ਕਰਕੇ ਡੇਰਾ ਸਿਰਸਾ ਦੇ ਨਾਮ ਚਰਚਾ ਘਰਾਂ ਵਿੱਚ ਇਕੱਠ ਹੋਣ ਲੱਗੇ ਹਨ। ਸੀਨੀਅਰ ਅਕਾਲੀ ਆਗੂ ਵਿਰਸਾ ਸਿੰਘ ਨੇ ਇੰਨਾਂ ਨਾਮ ਚਰਚਾ ਘਰਾਂ ਵਿੱਚ ਕਾਂਗਰਸੀ ਆਗੂਆਂ ਦੇ ਸ਼ਾਮਲ ਹੋਣ ਦੇ ਇਲਜ਼ਾਮ ਲਾਉਂਦਿਆਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਕਾਰਵਾਈ ਦੀ ਮੰਗ ਕੀਤੀ ਗਈ ਸੀ। ਹੁਣ ਇਸ ਮਾਮਲੇ ਵਿੱਚ ਖੁਦ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਸਿਆਸਤਦਾਨਾਂ ਦੀ ਸਿਰਸਾ ਡੇਰੇ 'ਚ ਹਾਜ਼ਰੀ 'ਤੇ ਜਥੇਦਾਰ ਨੇ ਨੈਤਿਕਤਾ ਦਾ ਪਾਠ ਪੜ੍ਹਾਉਂਦੇ ਹੋਏ ਕਿਹਾ ਹੈ ਕਿ ਜੇਲ੍ਹ ਵਿੱਚ ਬੰਦ ਅਪਰਾਧੀ ਦੇ ਧੜੇ ਕੋਲ ਵੋਟਾਂ ਲਈ ਜਾਣਾ ਸਰਾਸਰ ਗਲਤ ਹੈ।
ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਿਹਾ ਕਿ ਵੋਟਾਂ ਲਈ ਡੇਰੇ ਦਾ ਸਹਾਰਾ ਲੈਣਾ ਨੈਤਿਕ ਤੌਰ 'ਤੇ ਗਲਤ ਹੈ। ਡੇਰਾ ਮੁਖੀ ਘਿਨੌਣੇ ਅਪਰਾਧਾਂ 'ਚ ਜੇਲ੍ਹ 'ਚ ਬੰਦ ਹੈ। ਸੱਤਾ ਲਈ ਅਪਰਾਧੀ ਦੇ ਧੜੇ ਕੋਲ ਵੋਟ ਮੰਗਣ ਜਾਣਾ ਗਲਤ ਹੈ। ਸਿਰਸਾ ਡੇਰੇ ਅਤੇ ਨਾਮ ਚਰਚਾ 'ਚ ਕਈ ਸਿਆਸਤਦਾਨ ਪਹੁੰਚ ਰਹੇ ਹਨ। ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਵੀ ਨਾਮ ਚਰਚਾ ਚ ਪਹੁੰਚੇ ਸਨ।
ਇਸ ਮਾਮਲੇ ਵਿਚ ਪਰਸੋਂ ਸੀਨੀਅਰ ਅਕਾਲੀ ਆਗੂ ਵਿਰਸਾ ਸਿੰਘ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਨੇ ਹੁਕਮਨਾਮਾ ਜਾਰੀ ਕੀਤਾ ਹੋਇਆ ਹੈ ਕਿ ਕੋਈ ਵੀ ਗੁਰੂ ਨਾਮ ਲੇਵਾ ਸ਼ਰਧਾਲੂ ਡੇਰਾ ਸੱਚਾ ਸੌਦਾ ਜਾਂ ਇਸਦੇ ਸ਼ਰਧਾਲੂਆਂ ਨਾਲ ਕੋਈ ਵਾਹ ਵਾਸਤਾ ਨਹੀਂ ਰੱਖੇਗਾ ਪਰ ਇਸਦੇ ਬਾਵਜੂਦ ਫਿਰੋਜ਼ਪੁਰ ਤੋਂ ਪਰਮਿੰਦਰ ਸਿੰਘ ਪਿੰਕੀ, ਫਾਜ਼ਿਲਾ ਤੋਂ ਦਵਿੰਦਰ ਸਿੰਘ ਘੁਬਾਇਆ ਅਤੇ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਵੀ ਡੇਰੇ ਵੱਲੋਂ ਆਯੋਜਿਤ ‘ਨਾਮ ਚਰਚਾ’ ਪ੍ਰੋਗਰਾਮਾਂ ਵਿਚ ਸ਼ਮੂਲੀਅਤ ਕੀਤੀ। ਉਨ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰ ਜੀ ਨੂੰ ਕਾਂਗਰਸੀ ਆਗੂਆਂ ਦੇ ਖਿਲਾਫ ਸਿੱਖਾਂ ਦੇ ਸਰਵ ਉਚ ਅਸਥਾਨ ਤੋਂ ਜਾਰੀ ਹੁਕਮਨਾਮੇ ਦੀ ਅਵੱਗਿਆ ਦੇ ਦੋਸ਼ਾਂ ਤਹਿਤ ਕਾਰਵਾਈ ਕਰਨ ਦੀ ਅਪੀਲ
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Assembly Elections 2022, Dera Sacha Sauda, Giani harpreet singh, Punjab Congress, Punjab Election 2022