ਭਾਸ਼ਣ 'ਚ ਕਹਿੰਦੇ ਸੀ, "ਤੁਸੀਂ ਪੰਜਾਬ ਆਉਣਾ, ਮੈਂ ਤੁਹਾਨੂੰ ਖੜਾ ਮਿਲਾਂਗਾ" 6 ਦਿਨ ਹੋ ਗਏ ਨੋਟਿਸ ਵੀ ਨਹੀਂ ਲੈ ਰਹੇ

News18 Punjabi | News18 Punjab
Updated: June 24, 2020, 3:16 PM IST
share image
ਭਾਸ਼ਣ 'ਚ ਕਹਿੰਦੇ ਸੀ,

  • Share this:
  • Facebook share img
  • Twitter share img
  • Linkedin share img
ਬਿਹਾਰ ਪੁਲਿਸ ਦੇ ਸਬ ਇੰਸਪੈਕਟਰ ਜਾਵੇਦ ਨੇ ਕਿਹਾ- ਅਸਾਂ ਨੂੰ ਨਵਜੋਤ ਸਿੰਘ ਸਿੱਧੂ ਦਾ ਇੱਕ ਭਾਸ਼ਣ ਯਾਦ ਆ ਰਿਹੇ, ਜਿਸ ਵਿੱਚ ਉਹ ਲੋਕਾਂ ਨੂੰ ਸੰਬੋਧਿਤ ਕਰ ਰਹੇ ਸਨ ਕਿ ਤੁਸੀਂ ਪੰਜਾਬ ਆਓ, ਮੈਂ ਤੁਹਾਨੂੰ ਖੜਾ ਮਿਲਾਂਗਾ। ਪਰ 6 ਦਿਨ ਹੋ ਗਏ ਮਿਲਣਾ ਤਾਂ ਦੂਰ ਨੋਟਿਸ ਵੀ ਨਹੀਂ ਲੈ ਰਹੇ. ਦਰਅਸਲ, ਜਾਵੇਦ ਆਪਣੇ ਸਾਥੀ ਜਨਾਰਦਨ ਰਾਮ ਨਾਲ ਸਾਬਕਾ ਸਥਾਨਕ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਕਈ ਦਿਨਾਂ ਤੋਂ ਇੱਕ ਨੋਟਿਸ ਦੇਣ ਲਈ ਪਵਿੱਤਰ ਨਗਰੀ ਵਿੱਚ ਉਨ੍ਹਾਂ ਦੀ ਕੋਠੀ ਦੇ ਬਾਹਰ ਰੋਜ਼ਾਨਾ ਆ ਰਹੇ ਹਨ ।

 ਸਿੱਧੂ ਦੇ ਖਿਲਾਫ ਚੋਣ ਜ਼ਾਬਤੇ ਦੀ ਉਲੰਘਣਾ ਦਾ ਕੇਸ ਕਟਿਹਾਰ ਦੇ ਬਰਸੋਈ ਥਾਣੇ ਵਿਚ 16 ਅਪ੍ਰੈਲ, 2019 ਵਿਚ ਲੋਕ ਸਭਾ ਚੋਣਾਂ ਦੌਰਾਨ ਬਿਹਾਰ ਵਿਚ ਇਕ ਚੋਣ ਰੈਲੀ ਦੌਰਾਨ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕਰਨ ਦੇ ਦੋਸ਼ ਵਿਚ ਦਰਜ ਕੀਤਾ ਗਿਆ ਸੀ। ਬਿਹਾਰ ਪੁਲਿਸ ਇਸ ਬਾਰੇ ਨੋਟਿਸ ਦੇਣ ਲਈ ਆਈ ਹੈ ਪਰ ਸਿੱਧੂ ਦਾ ਦਫਤਰ ਸਿੱਧੂ ਦੀ ਗੈਰਹਾਜ਼ਰੀ ਦਾ ਹਵਾਲਾ ਦੇ ਕੇ ਉਸ ਨੂੰ ਵਾਪਸ ਕਰ ਦਿੰਦਾ ਹੈ ਅਤੇ ਸੁਰੱਖਿਆ ਗਾਰਡ ਉਨ੍ਹਾਂ ਨੂੰ ਦਫਤਰ ਅੰਦਰ ਨਹੀਂ ਜਾਣ ਦਿੰਦੇ। ਇਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਛੇਵੇਂ ਦਿਨ ਸਿੱਧੂ ਦੀ ਕੋਠੀ ਦੇ ਬਾਹਰ ਨੋਟਿਸ ਚਿਪਕਾ ਦਿੱਤਾ।
First published: June 24, 2020, 3:16 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading