ਭਾਜਪਾ ਦੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਹੈ ਕਿ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਖਾਲਿਸਤਾਨ ਬਾਰੇ ਦਿੱਤਾ ਬਿਆਨ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਮਜੀਠੀਆ ਖੁਦ ਦੇਸ਼ ਭਗਤ ਪਰਿਵਾਰ ਵਿਚੋਂ ਹਨ, ਇਸ ਲਈ ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ ਹਨ।
ਉਨ੍ਹਾਂ ਕਿਹਾ ਕਿ ਮਜੀਠੀਆ ਦਾ ਬਿਆਨ ਕਿ ਜੇਕਰ ਸਾਰੇ ਲੋਕ ਚਾਹੁਣਗੇ ਤਾਂ ਖਾਲਿਸਤਾਨ ਬਣ ਜਾਵੇਗਾ, ਠੀਕ ਨਹੀਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਕੁਝ ਤਾਕਤਾਂ ਲੱਗੀਆਂ ਹੋਈਆਂ ਹਨ। ਮਜੀਠੀਆ ਤਾਂ ਦੇਸ਼ ਭਗਤ ਪਰਿਵਾਰ ਵਿਚੋਂ ਹਨ, ਇਸ ਲਈ ਅਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ।
ਉਨ੍ਹਾਂ ਨੂੰ ਖਾਲਿਸਤਾਨ ਅਤੇ ਅਜਿਹੀਆਂ ਦੇਸ਼ ਵਿਰੋਧੀ ਤਾਕਤਾਂ ਦੀ ਗੱਲ ਨਹੀਂ ਕਰਨੀ ਚਾਹੀਦੀ। ਭਾਰਤ ਵਿੱਚ ਗੁਰਦੁਆਰਾ ਅਤੇ ਸਿੱਖ ਦੋਵੇਂ ਸੁਰੱਖਿਅਤ ਹਨ। ਨਾ ਇਥੇ ਕੋਈ ਖਾਲਿਸਤਾਨ ਬਣਨਾ ਹੈ ਤੇ ਨਾ ਇਥੇ ਅਜਿਹੀ ਕੋਈ ਗੱਲ ਹੈ। ਭਾਰਤ ਹੀ ਸਿੱਖਾਂ ਦਾ ਦੇਸ਼ ਹੈ।
ਉਨ੍ਹਾਂ ਕਿਹਾ ਕਿ ਦੇਸ਼ ਵਿਰੋਧੀ ਸਾਜ਼ਿਸ਼ਾਂ ਰਚਣ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਭਾਰਤ ਵਿਚ ਸਿੱਖ ਸੁਰੱਖਿਅਤ ਹਨ। ਮੈਂ ਮਜੀਠੀਆ ਜੀ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਹ ਦੇਸ਼ ਵਿਰੋਧੀ ਤਾਕਤਾਂ ਹਨ, ਸਾਨੂੰ ਉਨ੍ਹਾਂ ਦੀਆਂ ਗੱਲਾਂ ਨੂੰ ਅੱਗੇ ਨਹੀਂ ਵਧਾਉਣਾ ਚਾਹੀਦਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bikram Singh Majithia