• Home
  • »
  • News
  • »
  • punjab
  • »
  • BIKRAM SINGH MAJITHIA STATEMENT ON NAVJOT SINGH SIDHU SISTER SUMAN TOOR ALLEGATIONS AMRITSAR

ਸਿੱਧੂ ਦੀ ਭੈਣ ਦੇ ਹੱਕ 'ਚ ਆਏ ਮਜੀਠੀਆ, ਬੋਲੇ-'ਜੋ ਪਰਿਵਾਰ ਦਾ ਸਕਾ ਨਹੀਂ, ਪੰਜਾਬ ਦਾ ਕਿਵੇਂ ਹੋਊ'

Navjot sidhu sister suman toor allegations-ਬਿਕਰਮ ਮਜੀਠੀਆ ਨੇ ਕਿਹਾ ਕਿ ਜਿਹੜਾ ਪਰਿਵਾਰ ਦਾ ਸਕਾ ਨਹੀਂ, ਪੰਜਾਬ ਦਾ ਸਕਾ ਕਿਵੇਂ ਹੋ ਸਕਦਾ। ਉਨ੍ਹਾਂ ਕਿਹਾ ਕਿ ਜੇ ਨਵਜੋਤ ਕੌਰ ਮਾਂ ਅਤੇ ਭੈਣ ਦਾ ਦਰਦ ਸਮਝਦੇ ਨੇ ਤਾਂ ਮੈਨੂੰ ਹਮਾਇਤ ਦੇਣਗੇ। ਗੱਲਾਂ ਨਾਲ ਨਵਜੋਤ ਸਿੱਧੂ ਨੇ ਸਭ ਨੂੰ ਠੱਗਿਆ ਹੈ। ਸਿੱਧੂ ਦੀਆਂ ਗੱਲਾਂ ਵੱਡੀਆਂ ਅਤੇ ਕੰਮ ਜ਼ੀਰੋ ਹਨ।

ਸਿੱਧੂ ਦੀ ਭੈਣ ਦੇ ਹੱਕ 'ਚ ਆਏ ਮਜੀਠੀਆ, ਬੋਲੇ-'ਮਾਂ ਨਾਲ ਕੀਤੇ ਸਲੂਕ ਲਈ ਸਿੱਧੂ ਮੁਆਫ਼ੀ ਮੰਗਣ'

  • Share this:
    ਅੰਮ੍ਰਿਤਸਰ : ਸਾਬਕਾ ਕੈਬਿਨੇਟ ਮੰਤਰੀ ਤੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ(Bikram Singh Majithia) ਨੇ ਨਵਜੋਤ ਸਿੱਧੂ ਨੂੰ ਆਪਣੀ ਭੈਣ ਸੁਮਨ ਤੂਰ( Suman Toor) ਤੋਂ ਜਨਤਕ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਰੱਬ ਕਿਸੇ ਨੂੰ ਨਵਜੋਤ ਸਿੱਧੂ(Navjot Singh Sidhu) ਵਰਗਾ ਭਰਾ ਤੇ ਪੁੱਤਰ ਨਾ ਦੇਵੇ। ਸਿੱਧੂ ਨੂੰ ਮਾਂ ਨਾਲ ਕੀਤੇ ਸਲੂਕ ਲਈ ਮਾਫੀ ਮੰਗਣੀ ਚਾਹੀਦੀ ਹੈ।

    ਬਿਕਰਮ ਮਜੀਠੀਆ ਨੇ ਕਿਹਾ ਕਿ ਜਿਹੜਾ ਪਰਿਵਾਰ ਦਾ ਸਕਾ ਨਹੀਂ, ਪੰਜਾਬ ਦਾ ਸਕਾ ਕਿਵੇਂ ਹੋ ਸਕਦਾ। ਉਨ੍ਹਾਂ ਕਿਹਾ ਕਿ ਜੇ ਨਵਜੋਤ ਕੌਰ ਮਾਂ ਅਤੇ ਭੈਣ ਦਾ ਦਰਦ ਸਮਝਦੇ ਨੇ ਤਾਂ ਮੈਨੂੰ ਹਮਾਇਤ ਦੇਣਗੇ। ਗੱਲਾਂ ਨਾਲ ਨਵਜੋਤ ਸਿੱਧੂ ਨੇ ਸਭ ਨੂੰ ਠੱਗਿਆ ਹੈ। ਸਿੱਧੂ ਦੀਆਂ ਗੱਲਾਂ ਵੱਡੀਆਂ ਅਤੇ ਕੰਮ ਜ਼ੀਰੋ ਹਨ।

    ਜ਼ਿਕਰਯੋਗ ਹੈ ਕਿ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਉਨ੍ਹਾਂ ਦੀ ਭੈਣ(Navjot Singh Sidhu's Sister Suman Toor) ਨੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਕੇ ਨਵਜੋਤ ਸਿੱਧੂ ਉੱਤੇ ਗੰਭੀਰ ਇਲਜ਼ਾਮ ਲਾਏ ਹਨ। ਸੁਮਨ ਤੂਰ ਨੇ ਨਵਜੋਤ ਸਿੱਧੂ 'ਤੇ ਪਰਿਵਾਰ 'ਤੇ ਜ਼ਿਆਦਤੀ ਕਰਨ ਦੇ ਇਲਜ਼ਾਮ ਲਗਾਏ ਹਨ।  ਉਨ੍ਹਾਂ ਕਿਹਾ ਕਿ  1986 'ਚ ਸਿੱਧੂ ਨੇ ਮੇਰੀ ਮਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਸੀ। ਬਾਅਦ ਵਿੱਚ 1989 'ਚ ਰੇਲਵੇ ਸਟੇਸ਼ਨ ਤੇ ਮਾਂ ਦੀ ਲਾਸ਼ ਲਾਵਾਰਿਸ ਹਾਲਾਤ 'ਚ ਮਿਲੀ ਸੀ।

    ਇਹ ਵੀ ਪੜ੍ਹੋ: ਪ੍ਰੈਸ ਕਾਨਫ਼ਰੰਸ 'ਚ ਰੋ ਪਈ ਸੁਮਨ ਤੂਰ, ਸਬੂਤੇ ਦਿਖਾ ਕੇ ਨਵਜੋਤ ਸਿੱਧੂ 'ਤੇ ਲਾਏ ਵੱਡੇ ਇਲਜ਼ਾਮ..

    ਸਿੱਧੂ ਦੀ ਭੈਣ ਦੇ ਇਲਜ਼ਾਮਾਂ 'ਤੇ ਨਵਜੋਤ ਕੌਰ ਦਾ ਬਿਆਨ

    ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਭੈਣ ਸੁਮਨ ਤੂਰ ਦੇ ਇਲਜ਼ਾਮਾਂ 'ਤੇ ਪਤਨੀ ਨਵਜੋਤ ਕੌਰ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਦੇ ਪਿਤਾ ਦੇ ਦੋ ਵਿਆਹ ਹੋਏ ਸਨ। ਪਹਿਲੀ ਪਤਨੀ ਤੋਂ ਦੋ ਬੇਟੀਆਂ ਹਨ। ਉਨ੍ਹਾਂ ਕਿਹਾ ਕਿ ਸਿੱਧੂ ਦੀਆਂ ਭੈਣਾਂ ਨੂੰ ਮੈਂ ਨਹੀਂ ਜਾਣਦੀ।
    Published by:Sukhwinder Singh
    First published: