Bird Flu in Mohali: ਡੇਰਾਬਸੀ ਵਿੱਚ ਕੱਲਿੰਗ ਆਪ੍ਰੇਸ਼ਨ ਦੇ ਪਹਿਲੇ ਦਿਨ 11,200 ਪੰਛੀਆਂ ਦੀ ਕੀਤੀ ਗਈ ਛਾਂਟੀ

ਮੁਹਾਲੀ ਜ਼ਿਲ੍ਹੇ ਤੋਂ ਲਏ ਗਏ ਨਮੂਨੇ ਪਾਜੀਵਿਟ ਆਏ ਹਨ। (Pic- news18 hindi)
- news18-Punjabi
- Last Updated: January 22, 2021, 7:54 PM IST
ਇਸ ਕਾਰਜ ਨੂੰ 100 ਤੋਂ ਵੱਧ ਵਿਅਕਤੀਆਂ ਨੇ 8 ਘੰਟਿਆਂ ਵਿਚ ਕੀਤਾ ਮੁਕੰਮਲ • ਇਹ ਅਭਿਆਨ 7-10 ਦਿਨ ਵਿਚ ਹੋਵੇਗਾ ਪੂਰਾ ਐਸ.ਏ.ਐਸ.ਨਗਰ, 22 ਜਨਵਰੀ:ਏਵੀਅਨ ਇਨਫਲੂਐਨਜ਼ਾ ਦੇ ਫੈਲਾਅ ਨੂੰ ਰੋਕਣ ਲਈ, ਡੇਰਾਬੱਸੀ ਵਿਚ ਪੈਂਦੇ ਪਿੰਡ ਭੇਰਾ ਦੇ ਅਲਫ਼ਾ ਪੋਲਟਰੀ ਫਾਰਮ ਵਿਖੇ 11,200 ਪੰਛੀਆਂ ਦੀ ਛਾਂਟੀ ਕੀਤੀ ਗਈ।
ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀਮਤੀ ਆਸ਼ਿਕਾ ਜੈਨ ਨੇ ਦਿੱਤੀ।ਇਸ ਕਾਰਜ ਵਿਚ ਤਕਰੀਬਨ ਸੌ ਤੋਂ ਵੱਧ ਵਿਅਕਤੀ ਲੱਗੇ ਹੋਏ ਸਨ ਜਿਨ੍ਹਾਂ ਨੇ ਲਗਭਗ ਅੱਠ ਘੰਟੇ ਵਿਚ ਇਸ ਕਾਰਜ ਨੂੰ ਮੁਕੰਮਲ ਕੀਤਾ।ਟੀਮ ਵਲੋਂ ਪੰਛੀਆਂ ਨੂੰ ਬੇਹੋਸ਼ ਕਰਨ ਉਪਰੰਤ ਉਹਨਾਂ ਦੀ ਛਾਂਟੀ ਕੀਤੀ ਗਈ। ਇਸ ਤੋਂ ਬਾਅਦ ਪੰਛੀਆਂ ਨੂੰ ਡੂੰਘੇ ਟੋਏ ਵਿਚ ਦਫਨਾਇਆ ਗਿਆ ਅਤੇ ਚੂਨੇ ਨਾਲ ਢੱਕ ਦਿੱਤਾ ਗਿਆ।
ਕੱਲ੍ਹ ਵੀ ਇਸੇ ਫਾਰਮ ਵਿੱਚ ਛਾਂਟੀ ਜਾਰੀ ਰਹੇਗੀ ਅਤੇ ਸ਼ਨੀਵਾਰ ਨੂੰ ਇੰਨੀ ਹੀ ਗਿਣਤੀ ਵਿਚ ਪੰਛੀਆਂ ਦੀ ਛਾਂਟੀ ਕਰਨ ਦੀ ਸੰਭਾਵਨਾ ਹੈ। ਅਲਫ਼ਾ ਪੋਲਟਰੀ ਫਾਰਮ ਵਿਖੇ ਅਭਿਆਸ ਦੇ ਮੁਕੰਮਲ ਹੋਣ ਉਪਰੰਤ ਇਹ ਟੀਮਾਂ ਵਲੋਂ ਉਸੇ ਖੇਤਰ ਵਿਚ ਸਥਿਤ ਰਾਇਲ ਪੋਲਟਰੀ ਫਾਰਮ ਵਿਖੇ ਜਾ ਕੇ ਛਾਂਟੀ ਕੀਤੀ ਜਾਵੇਗੀ। ਏ.ਡੀ.ਸੀ. ਨੇ ਦੱਸਿਆ ਗਿਆ ਕਿ ਕੱਲਿੰਗ ਪ੍ਰਕਿਰਿਆ ਮੁਕੰਮਲ ਹੋਣ ਉਪਰੰਤ ਸੈਨੀਟਾਈਜੇਸ਼ਨ ਕੀਤੀ ਜਾਵੇਗੀ ਅਤੇ ਇਸ ਸਾਰੀ ਪ੍ਰਕਿਰਿਆ ਦੇ 7-10 ਦਿਨਾਂ ਵਿਚ ਮੁਕੰਮਲ ਹੋਣ ਦੀ ਉਮੀਦ ਹੈ।