
ਰੱਬ ਨੇ ਅੱਜ ਪੰਜਾਬ ਆਉਣ 'ਤੇ ਮੋਦੀ ਤੇ ਬੀਜੇਪੀ ਵਰਕਰਾਂ ਨੂੰ ਛੋਟਾ ਜਿਹਾ ਟ੍ਰੇਲਰ ਦਿਖਾਇਆ ਹੈ: ਬਿੱਟੂ (ਫਾਇਲ ਫੋਟੋ)
ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਰੈਲੀ ਰੱਦ ਹੋਣ ਤੇ ਕਿਸਾਨਾਂ ਵੱਲੋਂ ਵਿਰੋਧ ਕਰਨ ਬਾਰੇ ਆਪਣੇ ਫੇਸਬੁੱਕ ਸਫੇ ਉਤੇ ਟਿੱਪਣੀ ਕੀਤੀ ਗਈ ਹੈ।
ਬਿੱਟੂ ਨੇ ਆਪਣੇ ਟਵੀਟ ਵਿਚ ਲਿਖਿਆ ਹੈ- 'ਪੰਜਾਬ ਦੇ ਵਾਰਿਸਾਂ, ਮਾਵਾਂ ਅਤੇ ਭੈਣਾਂ ਨੇ ਜੋ ਠੰਡ, ਮੀਂਹ ਤੇ ਹਨੇਰੀ ਸਵਾ ਸਾਲ ਦਿੱਲੀ ਦੇ ਬਾਰਡਰਾਂ ਉਤੇ ਬੈਠ ਕੇ ਆਪਣੇ ਪਿੰਡੇ 'ਤੇ ਹੰਡਾਈ, ਰੱਬ ਨੇ ਉਹਦਾ ਛੋਟਾ ਜਿਹਾ ਟ੍ਰੇਲਰ ਮੋਦੀ ਤੇ ਬੀਜੇਪੀ ਦੇ ਵਰਕਰਾਂ ਨੂੰ ਪੰਜਾਬ ਆਉਣ 'ਤੇ ਅੱਜ ਦਿਖਾਇਆ ਹੈ। ਏਹ ਜਿਵੇਂ ਜਿਵੇਂ ਪੰਜਾਬ ਵੱਲ ਨੂੰ ਵਧਣਗੇ ਇਹਨਾ ਦੇ ਕੀਤੇ ਜ਼ੁਲਮਾਂ ਦਾ ਪਰਮਾਤਮਾ ਹਿਸਾਬ ਕਰੇਗਾ।
ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਫਿਰੋਜ਼ਪੁਰ ਦਾ ਆਪਣਾ ਦੌਰਾ ਰੱਦ ਕਰ ਦਿੱਤਾ, ਜਿੱਥੇ ਉਹ ਕਈ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣ ਵਾਲੇ ਸਨ। ਪ੍ਰਧਾਨ ਮੰਤਰੀ ਨੇ ਰੈਲੀ ਨੂੰ ਸੰਬੋਧਨ ਕਰਨਾ ਸੀ।
ਕਿਸਾਨਾਂ ਵੱਲੋਂ ਸੜਕ ਜਾਮ ਕੀਤੇ ਜਾਣ ਕਾਰਨ ਉਨ੍ਹਾਂ ਦੌਰਾ ਰੱਦ ਕਰ ਦਿੱਤਾ ਗਿਆ ਹੈ। ਕਿਸਾਨ ਇਸ ਦੌਰੇ ਦਾ ਵਿਰੋਧ ਕਰ ਰਹੇ ਹਨ।
ਵਿਰੋਧ ਪ੍ਰਦਰਸ਼ਨਾਂ ਕਾਰਨ ਪੰਜਾਬ ਵਿੱਚ 15 ਤੋਂ 20 ਮਿੰਟਾਂ ਤੱਕ ਫਲਾਈਓਵਰ ’ਤੇ ਪ੍ਰਧਾਨ ਮੰਤਰੀ ਫਸੇ ਰਹੇ। ਕੇਂਦਰੀ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਇਹ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਵੱਡੀ ਖਾਮੀ ਹੈ। ਸੁਰੱਖਿਆ ਖਾਮੀਆਂ ਕਾਰਨ ਪ੍ਰਧਾਨ ਮੰਤਰੀ ਨੂੰ ਫ਼ਿਰੋਜ਼ਪੁਰ ਜਾਂਦਿਆਂ ਰਾਹ ਵਿਚੋਂ ਮੁੜ ਬਠਿੰਡਾ ਹਵਾਈ ਅੱਡੇ ’ਤੇ ਆਉਣਾ ਪਿਆ।
ਗ੍ਰਹਿ ਮੰਤਰਾਲੇ ਨੇ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਤੋਂ ਵਿਸਥਾਰ ਨਾਲ ਰਿਪੋਰਟ ਤਲਬ ਕਰ ਲਈ ਹੈ। ਮੰਤਰਾਲੇ ਨੇ ਪੰਜਾਬ ਸਰਕਾਰ ਨੂੰ ਸੁਰੱਖਿਆ ਖਾਮੀਆਂ ਲਈ ਜ਼ਿੰਮੇਵਾਰ ਲੋਕਾਂ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।