• Home
  • »
  • News
  • »
  • punjab
  • »
  • BJP ALTERNATIVE TO CONGRESS IN THE CURRENT SITUATION PRASHANT BHUSHAN

ਮੌਜੂਦਾ ਹਾਲਾਤ ਵਿਚ ਬੀਜੇਪੀ ਦਾ ਬਦਲ ਕਾਂਗਰਸ: ਪ੍ਰਸ਼ਾਂਤ ਭੂਸ਼ਣ 

ਮੌਜੂਦਾ ਹਾਲਾਤ ਵਿੱਚ ਬੀਜੇਪੀ ਦਾ ਬਦਲ ਕਾਂਗਰਸ: ਪ੍ਰਸ਼ਾਂਤ ਭੂਸ਼ਣ (ਫਾਇਲ ਫੋਟੋ)

  • Share this:
    Arshdeep Arshi

    ਸੁਪਰੀਮ ਕੋਰਟ ਦੇ ਵਕੀਲ ਪ੍ਰਸ਼ਾਂਤ ਭੂਸ਼ਣ ਸ਼ਨੀਵਾਰ ਨੂੰ ਜਾਗਦਾ ਪੰਜਾਬ ਦੇ ਸੱਦੇ 'ਤੇ ਕਿਸਾਨ ਭਵਨ, ਚੰਡੀਗੜ੍ਹ ਵਿਖੇ 'ਭਾਰਤੀ ਲੋਕਤੰਤਰ ਦਾ ਸੰਕਟ' ਉੱਤੇ ਵਿਚਾਰ ਚਰਚਾ ਕਰਨ ਲਈ ਪਹੁੰਚੇ ਸਨ।

    ਗੱਲਬਾਤ ਤੇ ਸਵਾਲਾਂ ਦੇ ਦੌਰਾਨ ਉਹਨਾਂ ਕਿਹਾ ਕਿ ਮੌਜੂਦਾ ਦੌਰ ਵਿੱਚ ਕੌਮੀ ਪੱਧਰ ਉੱੱਤੇ ਭਾਰਤੀ ਜਨਤਾ ਪਾਰਟੀ ਦਾ ਬਦਲ ਕਾਂਗਰਸ ਹੀ ਹੈ। ਉਹਨਾਂ ਕਿਹਾ ਕਿ ਲੋਕਾਂ ਦੇ ਸੰਘਰਸ਼ਾਂ ਵਿੱਚੋਂ ਹੋਰ ਕੋਈ ਬਦਲ ਵੀ ਖੜ੍ਹਾ ਹੋ ਸਕਦਾ ਹੈ।

    ਭੂਸ਼ਣ ਨੇ ਕਿਹਾ ਕਿ ਕਾਂਗਰਸ ਵਿੱਚ ਵੀ ਬਹੁਤ ਖਾਮੀਆਂ ਹਨ ਪਰ ਕਾਂਗਰਸ ਦੀ ਲੀਡਰਸ਼ਿਪ ਸੱਭਿਅਕ ਲੋਕਾਂ ਦੇੇ ਹੱਥ ਵਿੱਚ ਹੈ ਜੋ ਦੇਸ਼ ਵਿੱਚ ਅਸੱਭਿਅਤਾ ਨਹੀਂ ਫੈਲਾਉਣਗੇੇ।

    ਉਹਨਾਂ ਕਿਹਾ ਕਿ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਵਧੇਰੇ ਵਧੀਆ ਰਾਜਨੀਤੀਵਾਨ ਹਨ ਅਤੇ ਉਨ੍ਹਾਂ ਨੂੰ ਐਵੇਂ ਹੀ ਪੱਪੂ ਕਹਿ ਕੇ ਬਦਨਾਮ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਉਹ ਇੱਕ ਸੱਭਿਅਕ ਲੀਡਰ ਹਨ ਜੋ ਪ੍ਰਧਾਨ ਮੰਤਰੀ ਮੋਦੀ ਵਾਂਗ ਗੱਲ-ਗੱਲ ਉੱੱਤੇ ਝੂਠ ਨਹੀਂ ਬੋਲਦੇ।
    Published by:Gurwinder Singh
    First published:
    Advertisement
    Advertisement