Home /News /punjab /

ਭਗਵੰਤ ਮਾਨ ਦੇ ਨਿੱਤ ਦੇ ਕੀਤੇ ਜਾ ਰਹੇ ਐਲਾਨ ਜਲਦੀ ਹੀ ਪੰਜਾਬ ਨੂੰ ਸ੍ਰੀਲੰਕਾ ਬਣਾਉਣ ਵੱਲ ਧੱਕ ਰਹੀ ਹੈ: ਅਸ਼ਵਨੀ ਸ਼ਰਮਾ

ਭਗਵੰਤ ਮਾਨ ਦੇ ਨਿੱਤ ਦੇ ਕੀਤੇ ਜਾ ਰਹੇ ਐਲਾਨ ਜਲਦੀ ਹੀ ਪੰਜਾਬ ਨੂੰ ਸ੍ਰੀਲੰਕਾ ਬਣਾਉਣ ਵੱਲ ਧੱਕ ਰਹੀ ਹੈ: ਅਸ਼ਵਨੀ ਸ਼ਰਮਾ

ਭਗਵੰਤ ਮਾਨ ਦੇ ਨਿੱਤ ਦੇ ਕੀਤੇ ਜਾ ਰਹੇ ਐਲਾਨ ਜਲਦੀ ਹੀ ਪੰਜਾਬ ਨੂੰ ਸ੍ਰੀਲੰਕਾ ਬਣਾਉਣ ਵੱਲ ਧੱਕ ਰਹੀ ਹੈ: ਅਸ਼ਵਨੀ ਸ਼ਰਮਾ (file photo)

ਭਗਵੰਤ ਮਾਨ ਦੇ ਨਿੱਤ ਦੇ ਕੀਤੇ ਜਾ ਰਹੇ ਐਲਾਨ ਜਲਦੀ ਹੀ ਪੰਜਾਬ ਨੂੰ ਸ੍ਰੀਲੰਕਾ ਬਣਾਉਣ ਵੱਲ ਧੱਕ ਰਹੀ ਹੈ: ਅਸ਼ਵਨੀ ਸ਼ਰਮਾ (file photo)

ਕਿਹਾ, ਸਰਕਾਰੀ ਮੁਲਾਜ਼ਮਾਂ ਅਤੇ ਗੰਨਾ ਕਿਸਾਨਾਂ ਦੀਆਂ ਅਦਾਇਗੀਆਂ ਰੋਕਣਾ ਪੰਜਾਬ ਸਰਕਾਰ ਦੀ ਨਾਕਾਮੀ ਦਾ ਸਬੂਤ

  • Share this:

    ਚੰਡੀਗੜ੍ਹ -ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ 'ਚ ਕੰਮ ਕਰਦੇ ਸਰਕਾਰੀ ਮੁਲਾਜ਼ਮਾਂ ਨੂੰ ਉਨ੍ਹਾਂ ਦੀਆਂ ਤਨਖਾਹਾਂ ਨਾ ਦੇਣ 'ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਘੋਰ ਨਿਖੇਦੀ ਕਰਦਿਆਂ ਕਿਹਾ ਕਿ ਪੰਜਾਬ 'ਚ ਵੱਡੇ-ਵੱਡੇ ਸੁਧਾਰਾਂ ਦੇ ਦਾਵੇ ਕਰਨ ਵਾਲੀ ਪੰਜਾਬ ਸਰਕਾਰ ਵਲੋਂ ਸਰਕਾਰੀ ਮੁਲਾਜ਼ਮਾਂ ਅਤੇ ਗੰਨਾ ਕਿਸਾਨਾਂ ਦੀਆਂ ਅਦਾਇਗੀਆਂ ਨੂੰ ਰੋਕਣਾ ਭਗਵੰਤ ਮਾਨ ਸਰਕਾਰ ਦੀ ਨਾਕਾਮੀ ਦਾ ਪ੍ਰਤੱਖ ਸਬੂਤ ਹੈ। ਸ਼ਰਮਾ ਨੇ ਕਿਹਾ ਕਿ ਹੁਣ ਤੱਕ ਭਗਵੰਤ ਮਾਨ ਵੱਲੋਂ ਪੰਜ ਮਹੀਨਿਆਂ ਵਿੱਚ 12 ਹਜ਼ਾਰ ਕਰੋੜ ਤੋਂ ਵੱਧ ਦਾ ਕਰਜ਼ਾ ਲਿਆ ਜਾ ਚੁੱਕਾ ਹੈ, ਜੋ ਕਿ ਪਹਿਲਾਂ ਹੀ 3 ਲੱਖ ਕਰੋੜ ਰੁਪਏ ਦੀ ਵਿੱਤੀ ਕਰਜ਼ਾਈ ਪੰਜਾਬ ਨੂੰ ਹੋਰ ਵਿੱਤੀ ਸੰਕਟ ਵਿੱਚ ਪਾਉਣ ਲਈ ਇੱਕ ਵੱਡਾ ਕਦਮ ਹੈ।

    ਅਸ਼ਵਨੀ ਸ਼ਰਮਾ ਨੇ ਕਿਹਾ ਕਿ ਜੇਕਰ ਸੂਬਾ ਸਰਕਾਰ ਵਿੱਤੀ ਸਥਿਤੀ ਨਾਲ ਜੂਝ ਰਹੀ ਹੈ ਤਾਂ ਸਰਕਾਰ ਮੁਲਾਜ਼ਮਾਂ ਦੀਆਂ ਤਨਖਾਹਾਂ ਦੀ ਅਦਾਇਗੀ ਲਈ ਹਰ ਮਹੀਨੇ ਦੀ 25 ਤਰੀਕ ਤੱਕ ਐਡਵਾਂਸ ਰਾਸ਼ੀ ਦਾ ਪ੍ਰਬੰਧ ਕਰੇ, ਕਿਉਂਕਿ ਇਸ ਮਹਿੰਗਾਈ ਦੇ ਯੁੱਗ 'ਚ ਸਮੁੱਚਾ ਮੁਲਾਜ਼ਮ ਵਰਗ ਸਮੇਤ ਹਰ ਆਦਮੀ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਰਮਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰੀ ਮੁਲਾਜ਼ਮਾਂ ਅਤੇ ਗੰਨਾ ਕਾਸ਼ਤਕਾਰਾਂ ਦੀਆਂ ਤਨਖਾਹਾਂ ਤੁਰੰਤ ਅਦਾ ਕੀਤੀਆਂ ਜਾਣ।

    ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਹਰ ਰੋਜ਼ ਜਨਤਾ ਨੂੰ ਮੂਰਖ ਬਣਾਉਣ ਲਈ ਨਵੇਂ-ਨਵੇਂ ਤਰੀਕੇ ਕੱਢਦੇ ਰਹਿੰਦੇ ਹਨ, ਜਦਕਿ ਅਸਲੀਅਤ ਇਹ ਹੈ ਕਿ ਉਨ੍ਹਾਂ ਨੇ ਪੰਜ ਮਹੀਨਿਆਂ 'ਚ ਹੀ ਹਾਰ ਮੰਨ ਲਈ ਹੈ। ਕਦੇ ਭਗਵੰਤ ਮਾਨ ਇਸ ਵਿਭਾਗ ਵਿੱਚ ਨਵੀਂ ਭਰਤੀ ਦਾ ਐਲਾਨ ਕਰਦੇ ਹਨ ਅਤੇ ਕਦੇ ਉਸ ਵਿਭਾਗ ਵਿੱਚ ਅਤੇ ਹੁਣ ਵੀ ਭਗਵੰਤ ਮਾਨ 36,000 ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਐਲਾਨ ਕਰ ਰਹੇ ਹਨ। ਜਦੋਂ ਕਿ ਅਸਲੀਅਤ ਇਹ ਹੈ ਕਿ ਭਗਵੰਤ ਮਾਨ ਸਰਕਾਰ ਕੋਲ ਸਰਕਾਰੀ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਅਤੇ ਕਿਸਾਨਾਂ ਨੂੰ ਤਨਖਾਹ ਦੇਣ ਲਈ ਵੀ ਪੈਸੇ ਨਹੀਂ ਹਨ। ਪੰਜਾਬ ਸਰਕਾਰ ਹੁਣ ਇਸ ਸਭ ਲਈ ਹੋਰ ਕਰਜ਼ਾ ਲੈਣ ਦੀ ਤਿਆਰੀ ਕਰ ਰਹੀ ਹੈ।



    ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਵਿੱਚ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਮਹਿੰਗਾਈ ਭੱਤੇ ਦੇ ਬਕਾਏ ਦੇਣ, ਨਵੀਆਂ ਭਰਤੀਆਂ ਕਰਨ ਸਮੇਤ ਹੋਰ ਵੀ ਕਈ ਐਲਾਨ ਕਰ ਰਹੇ ਹਨ। ਪਰ ਪੰਜਾਬ ਸਰਕਾਰ ਕੋਲ ਇਸ ਲਈ ਪੈਸਾ ਕਿਥੋਂ ਅਤੇ ਕਿੰਵੇਂ ਆਵੇਗਾ, ਇਸਦੀ ਕੋਈ ਰੂਪ-ਰੇਖਾ ਨਹੀਂ ਹੈ? ਸ਼ਰਮਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਲਿਆ ਜਾ ਰਿਹਾ ਕਰਜ਼ਾ ਪੰਜਾਬ ਨੂੰ ਅਜਿਹੇ ਵਿੱਤੀ ਸੰਕਟ ਵਿੱਚ ਪਾ ਦੇਵੇਗਾ ਜਿਸ ਤੋਂ ਨਿਕਲਣਾ ਅਸੰਭਵ ਹੋ ਜਾਵੇਗਾ ਅਤੇ ਇਹ ਸਭ ਕੁਝ ਪੰਜਾਬ ਦੀ ਹਾਲਤ ਨੂੰ ਸ੍ਰੀਲੰਕਾ ਬਣਾਉਣ ਵੱਲ ਧੱਕ ਰਹੀ ਹੈ।

    Published by:Ashish Sharma
    First published:

    Tags: Ashwani Sharma, BJP