Home /News /punjab /

ਵੱਡੇ ਫਰਕ ਨਾਲ ਜਿੱਤਾਂਗੇ, ਪੰਜਾਬ ਵਿਚ ਸਿਰਫ ਭਾਜਪਾ ਹੀ ਖੁਸ਼ਹਾਲੀ ਲਿਆ ਸਕਦੀ ਹੈ: ਕੇਵਲ ਢਿੱਲੋਂ

ਵੱਡੇ ਫਰਕ ਨਾਲ ਜਿੱਤਾਂਗੇ, ਪੰਜਾਬ ਵਿਚ ਸਿਰਫ ਭਾਜਪਾ ਹੀ ਖੁਸ਼ਹਾਲੀ ਲਿਆ ਸਕਦੀ ਹੈ: ਕੇਵਲ ਢਿੱਲੋਂ

ਵੱਡੇ ਫਰਕ ਨਾਲ ਜਿੱਤਾਂਗੇ, ਪੰਜਾਬ ਚ ਭਾਜਪਾ ਹੀ ਖੁਸ਼ਹਾਲੀ ਲਿਆ ਸਕਦੀ ਹੈ: ਕੇਵਲ ਢਿੱਲੋਂ

ਵੱਡੇ ਫਰਕ ਨਾਲ ਜਿੱਤਾਂਗੇ, ਪੰਜਾਬ ਚ ਭਾਜਪਾ ਹੀ ਖੁਸ਼ਹਾਲੀ ਲਿਆ ਸਕਦੀ ਹੈ: ਕੇਵਲ ਢਿੱਲੋਂ

 • Share this:
  ਸੰਗਰੂਰ ਲੋਕ ਸਭਾ ਜਿਮਨੀ ਚੋਣ (Sangrur polls) ਲਈ ਭਾਜਪਾ ਉਮੀਦਵਾਰ ਕੇਵਲ ਢਿੱਲੋਂ (BJP candidate KEWAL Dhillon) ਨੇ ਆਖਿਆ ਹੈ ਕਿ ਇਸ ਵੇਲੇ ਪੰਜਾਬ ਵਿਚ ਕਾਨੂੰਨ ਵਿਵਸਥਾ ਬਹੁਤ ਬੁਰੀ ਹਾਲਤ ਵਿਚ ਹੈ। ਲੋਕਾਂ ਵਿਚ ਸਹਿਮ ਤੇ ਡਰ ਹੈ।

  ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਫਤਵਾ ਦਿੱਤਾ ਸੀ ਪਰ ਇਨ੍ਹਾਂ ਨੇ ਅਜੇ ਤੱਕ ਕੁਝ ਨਹੀਂ ਕੀਤਾ। ਇਸ ਸਮੇਂ ਪੰਜਾਬ ਵਿਚ ਕਾਨੂੰਨ ਵਿਵਸਥਾ ਤੇ ਵਿੱਤੀ ਹਾਲਤ ਸੁਧਾਰਨ ਦੀ ਲੋੜ ਹੈ, ਇਸ ਨੂੰ ਸਿਰਫ ਕੇਂਦਰ ਦੀ ਮਦਦ ਨਾਲ ਹੀ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦਾ ਪੁਰਾਣਾ ਟਰੈਕ ਰਿਕਾਰਡ ਹੈ।

  ਨਰਿੰਦਰ ਮੋਦੀ ਨੇ ਗੁਜਰਾਤ ਵਿਚ ਮੁੱਖ ਮੰਤਰੀ ਹੁੰਦਿਆਂ ਇੰਡਸਟਰੀ ਦੀ ਹਨੇਰੀ ਲਿਆ ਦਿੱਤੀ। ਉਤਰ ਪ੍ਰਦੇਸ਼ ਵਿਚ ਕਾਨੂੰਨ ਵਿਵਸਥਾ ਠੀਕ ਕਰ ਦਿੱਤੀ।

  ਪੰਜਾਬ ਵਿਚ ਜੇਕਰ ਉਸ ਤਰ੍ਹਾਂ ਦਾ ਕੁਝ ਕਰ ਸਕਦਾ ਹੈ ਤਾਂ ਉਹ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਭਾਜਪਾ ਹੀ ਕਰ ਸਕਦੀ ਹੈ।

  ਇਸ ਲਈ ਅਸੀਂ ਇਧਰ ਆਏ ਹਾਂ। ਉਨ੍ਹਾਂ ਕਿਹਾ ਕਿ ਸੰਗਰੂਰ ਵਿਚ ਸਾਡਾ ਕਿਸੇ ਨਾਲ ਮੁਕਾਬਲਾ ਨਹੀਂ ਹੈ। ਅਸੀਂ ਵੱਡੇ ਫਰਕ ਨਾਲ ਜਿੱਤਾਂਗੇ। ਲੋਕ ਸਾਡੇ ਨਾਲ ਹਨ। ਲੋਕਾਂ ਨੂੰ ਪਤਾ ਹੈ ਕਿ ਪੰਜਾਬ ਵਿਚ ਖੁਸ਼ਹਾਲੀ ਕੌਣ ਲਿਆ ਸਕਦਾ ਹੈ।
  Published by:Gurwinder Singh
  First published:

  Tags: Punjab BJP, Sangrur bypoll

  ਅਗਲੀ ਖਬਰ