ਲੁਧਿਆਣਾ : ਪੰਜਾਬ
ਵਿਧਾਨ ਸਭਾ ਚੋਣਾਂ(Punjab Election 2022) ਵਿੱਚ ਚੋਣ ਪ੍ਰਚਾਰ ਦੇ ਮਾਹੌਲ ਦੌਰਾਨ ਲੁਧਿਆਣਾ ਦੇ ਗਿੱਲ ਹਲਕੇ (Gill constituency ) ਤੋਂ ਭਾਜਪਾ ਉਮੀਦਵਾਰ ਸੁੱਚਾ ਰਾਮ ਲੱਧੜ ( BJP candidate Sucha Ram Ladhar ) ਉੱਤੇ ਹਮਲਾ ਹੋਣ ਕਾਰਨ ਜ਼ਖਮੀ ਹੋ ਗਏ ਹਨ। ਐਤਵਾਰ ਸ਼ਾਮ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਕਥਿਤ ਤੌਰ 'ਤੇ ਉਨ੍ਹਾਂ ਦੀ ਕਾਰ 'ਤੇ ਹਮਲਾ ਕਰਨ ਤੋਂ ਬਾਅਦ ਜ਼ਖਮੀ ਹੋ ਗਏ ਅਤੇ ਹਸਪਤਾਲ 'ਚ ਭਰਤੀ ਹੋ ਗਏ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਉਹ ਲੁਧਿਆਣਾ ਵਿੱਚ ਆਪਣੇ ਹਲਕੇ ਦੇ ਇੱਕ ਪਿੰਡ ਤੋਂ ਚੋਣ ਪ੍ਰਚਾਰ ਕਰਕੇ ਵਾਪਸ ਆ ਰਹੇ ਸਨ।
ਘਟਨਾ ਵਾਲੀ ਥਾਂ ਦੇ ਇਕ ਪੁਲਿਸ ਅਧਿਕਾਰੀ ਨੇ ਫ਼ੋਨ 'ਤੇ ਦੱਸਿਆ ਕਿ ਕੁਝ ਲੋਕਾਂ ਨੇ ਲੱਧਰ ਦੀ ਕਾਰ 'ਤੇ ਇੱਟਾਂ ਅਤੇ ਸੁੱਟੀਆਂ ਨਾਲ ਹਮਲਾ ਹੋਇਆ ਹੈ, ਜਿਸ ਕਾਰ ਉਹ ਜ਼ਖ਼ਮੀ ਹੋ ਗਏ। ਲੱਧੜ ਨੂੰ ਸਿਵਲ ਹਸਪਤਾਲ ਲੁਧਿਆਣਾ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਸਥਿਰ ਹੈ। ਪੁਲਿਸ ਅਧਿਕਾਰੀ ਨੇ ਕਿਹਾ, “ਅੱਗੇ ਦੀ ਜਾਂਚ ਜਾਰੀ ਹੈ।
63 ਸਾਲਾ ਸੇਵਾਮੁਕਤ ਨੌਕਰਸ਼ਾਹ ਲੱਧੜ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਲੁਧਿਆਣਾ ਦੇ ਰਾਖਵੇਂ ਗਿੱਲ ਵਿਧਾਨ ਸਭਾ ਹਲਕੇ ਤੋਂ ਚੋਣ ਲੜ ਰਹੇ ਹਨ। ਇਸ ਤੋਂ ਪਹਿਲਾਂ ਉਹ ਲੁਧਿਆਣਾ ਵਿੱਚ ਇੱਕ ਚੋਣ ਰੈਲੀ ਵਿੱਚ ਮੌਜੂਦ ਸਨ, ਜਿਸ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਬੋਧਨ ਕੀਤਾ ਸੀ।
1991 ਬੈਚ ਦੇ ਆਈਏਐਸ ਅਧਿਕਾਰੀ ਲੱਧਰ 1992 ਬੈਚ ਦੇ ਪੰਜਾਬ ਸਿਵਲ ਸਰਵਿਸਿਜ਼ ਅਫਸਰ ਕਾਂਗਰਸ ਦੇ ਵਿਧਾਇਕ ਕੁਲਦੀਪ ਸਿੰਘ ਵੈਦ(Congress MLA Kuldeep Singh) ਦੇ ਵਿਰੁੱਧ ਚੋਣ ਮੈਦਾਨ ਵਿੱਚ ਉਤਰੇ ਹਨ। ਕੁਲਦੀਪ ਸਿੰਘ ਵੈਦ ਨੂੰ 2007 ਵਿੱਚ ਭਾਰਤੀ ਪ੍ਰਸ਼ਾਸਨਿਕ ਸੇਵਾ ਵਿੱਚ ਤਰੱਕੀ ਦਿੱਤੀ ਗਈ ਸੀ। ਪੰਜਾਬ ਵਿੱਚ 20 ਫਰਵਰੀ ਨੂੰ ਵੋਟਾਂ ਪੈਣਗੀਆਂ ਅਤੇ 10 ਮਾਰਚ ਨੂੰ ਗਿਣਤੀ ਹੋਵੇਗੀ।
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।