
(ਫਾਇਲ ਫੋਟੋ)
ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨੇ ਕਿਹਾ ਕਿ ਅਕਾਲੀ ਦਲ ਨਾਲ ਗੱਠਜੋੜ ਤੋੜਨ ਬਾਰੇ ਸਾਡੇ ਕੋਲ ਕਈ ਵਾਰੀ ਸੁਝਾਅ ਆਏ ਪਰ ਅਸੀਂ ਹਰ ਵਾਰ ਗੱਠਜੋੜ ਧਰਮ ਨਿਭਾਇਆ। ਹੁਣ ਵੀ ਅਸੀਂ ਭਾਈਵਾਲੀ ਨਹੀਂ ਛੱਡੀ।
ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਪੰਜਾਬ ਵਿੱਚ ਚੰਗੇ ਨਤੀਜੇ ਆਉਣ ਦੀ ਉਮੀਦ ਕੀਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਪੰਜ ਰਾਜਾਂ ਦੇ ਲੋਕਾਂ ਦਾ ਧੰਨਵਾਦ ਕਰਦੇ ਹਾਂ। ਚੋਣਾਂ ਸ਼ਾਂਤੀਪੂਰਵਕ ਨੇਪਰੇ ਚੜ੍ਹ ਗਈਆਂ ਹਨ। ਅਸੀਂ ਚੋਣ ਚੰਗੀ ਤਰ੍ਹਾਂ ਲੜੇ।
ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨੱਡਾ ਨੇ ਪੀਐਮ ਨਰਿੰਦਰ ਮੋਦੀ ਵੱਲੋਂ ਪੰਜਾਬ ਖਾਸ ਕਰਕੇ ਸਿੱਖਾਂ ਲਈ ਕੀਤੇ ਕੰਮ ਵੀ ਗਿਣਵਾਏ। ਉਨ੍ਹਾਂ ਕਿਹਾ ਕਿ ਦਿੱਲੀ ਸਿੱਖ ਦੰਗਿਆਂ ਦੇ ਦੋਸ਼ੀਆਂ ਨੂੰ ਜੇਲ੍ਹ ਪਹੁੰਚਾਉਣ ਤੋਂ ਲੈ ਕੇ ਕਰਤਾਰਪੁਰ ਲਾਂਘਾ ਖੋਲ੍ਹਣ ਸਮੇਤ ਮੋਦੀ ਸਰਕਾਰ ਨੇ ਵੱਡੇ ਕੰਮ ਕੀਤੇ ਹਨ।
ਉਨ੍ਹਾਂ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਕੇਂਦਰ ਸਰਕਾਰ ਦੀਆਂ ਸਾਰੀਆਂ ਲੋਕ ਭਲਾਈ ਸਕੀਮਾਂ ਪ੍ਰਤੀ ਲੋਕਾਂ ਦਾ ਹਾਂ-ਪੱਖੀ ਰਵੱਈਆ ਦੇਖਣ ਨੂੰ ਮਿਲਿਆ ਹੈ।
ਉਧਰ, ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਚਾਰ ਸੂਬਿਆਂ ਵਿੱਚ ਬੀਜੇਪੀ ਸਰਕਾਰ ਬਣ ਰਹੀ ਹੈ। ਉਨ੍ਹਾਂ ਕਿਹਾ ਕਿ ਉਤਰ ਪ੍ਰਦੇਸ਼ ਵਿੱਚ ਗਠਜੋੜ ਦਾ ਸਵਾਲ ਹੀ ਪੈਦਾ ਨਹੀਂ ਹੁੰਦੀ, ਉਥੇ ਭਾਰੀ ਬਹੁਮਤ ਨਾਲ ਬੀਜੇਪੀ ਸਰਕਾਰ ਬਣਾਉਣ ਜਾ ਰਹੀ ਹੈ। ਪੰਜਾਬ ਬਾਰੇ ਗੱਲ ਕਰਦਿਆਂ ਸ਼ਾਹ ਨੇ ਕਿਹਾ ਕਿ ਬੀਜੇਪੀ ਪੰਜਾਬ 'ਚ ਆਪਣੀ ਸਥਿਤੀ ਨੂੰ ਚੰਗਾ ਕਰੇਗੀ।
ਅਸੀਂ ਪਹਿਲੀ ਵਾਰ 2014 'ਚ 65 ਤੋਂ ਵੱਧ ਸੀਟਾਂ 'ਤੇ ਲੜੇ ਹਾਂ ਅਤੇ ਇਸ ਤੋਂ ਪਹਿਲਾਂ ਵੀ ਸਾਨੂੰ ਕਈ ਵਾਰ ਕਿਹਾ ਗਿਆ ਕਿ ਤੁਸੀਂ ਇਕੱਲੇ ਲੜੋ, ਤੁਹਾਡਾ ਵਿਕਾਸ ਰੁਕ ਗਿਆ ਹੈ ਪਰ ਅਸੀਂ ਕਿਹਾ ਨਹੀਂ, ਅਸੀਂ ਗਠਜੋੜ ਦਾ ਧਰਮ ਨਿਭਾਵਾਂਗੇ ਅਤੇ ਅਸੀਂ ਨਿਭਾਇਆ ਵੀ ਹੈ। ਉਨ੍ਹਾਂ ਕਿਹਾ ਕਿ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਸਰਕਾਰ ਬਣਾਉਣ ਦੀ ਸਥਿਤੀ 'ਚ ਨਹੀਂ, ਪੰਜਾਬ 'ਚ ਪੰਜ-ਕੋਣੀ ਮੁਕਾਬਲਾ ਹੈ, ਨਤੀਜਾ ਕੀ ਨਿਕਲੇਗਾ ਕੋਈ ਜੋਤਸ਼ੀ ਹੀ ਦੱਸ ਸਕਦਾ ਹੈ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।