Home /News /punjab /

ਭਾਜਪਾ ਵੱਲੋਂ ਮਜੀਠੀਆ ਦੀਆਂ ਤਰੀਫਾਂ, ਜਮਾਨਤ ਮਿਲਣ ਉਤੇ ਦਿੱਤੀ ਵਧਾਈ

ਭਾਜਪਾ ਵੱਲੋਂ ਮਜੀਠੀਆ ਦੀਆਂ ਤਰੀਫਾਂ, ਜਮਾਨਤ ਮਿਲਣ ਉਤੇ ਦਿੱਤੀ ਵਧਾਈ

ਭਾਜਪਾ ਵੱਲੋਂ ਮਜੀਠੀਆ ਦੀਆਂ ਤਰੀਫਾਂ, ਜਮਾਨਤ ਮਿਲਣ ਉਤੇ ਦਿੱਤੀ ਵਧਾਈ

ਭਾਜਪਾ ਵੱਲੋਂ ਮਜੀਠੀਆ ਦੀਆਂ ਤਰੀਫਾਂ, ਜਮਾਨਤ ਮਿਲਣ ਉਤੇ ਦਿੱਤੀ ਵਧਾਈ

, ਭਾਜਪਾ ਨੇ ਜਿਥੇ ਮਜੀਠੀਆ ਦੀ ਤਰੀਫ ਕੀਤੀ, ਉਥੇ ਜਮਾਨਤ ਮਿਲਣ ਉਤੇ ਵਧਾਈ ਵੀ ਦਿੱਤੀ ਹੈ। ਭਾਜਪਾ ਆਗੂ ਹਰਜੀਤ ਗਰੇਵਾਲ ਨੇ ਆਖਿਆ ਹੈ ਕਿ ਅਦਾਲਤ ਨੇ ਮਜੀਠੀਆ ਨੂੰ ਜਮਾਨਤ ਦਿੱਤੀ ਹੈ, ਮੈਂ ਸਮਝਦਾ ਹਾਂ ਕਿ ਉਨ੍ਹਾਂ ਨੇ ਆਪਣੇ ਆਪ ਦੇ ਇਕ ਚੰਗੇ ਨਾਗਰਿਕ ਹੋਣ ਦਾ ਸਬੂਤ ਦਿੱਤਾ। ਜਦੋਂ ਉਨ੍ਹਾਂ ਉਤੇ ਦੋਸ਼ ਲੱਗੇ ਤਾਂ ਉਨ੍ਹਾਂ ਨੇ ਆਪਣੇ ਆਪ ਨੂੰ ਕਾਨੂੰਨ ਦੇ ਸਾਹਮਣੇ ਪੇਸ਼ ਕੀਤਾ।

ਹੋਰ ਪੜ੍ਹੋ ...
 • Share this:
  ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਅੱਜ ਨਸ਼ਿਆਂ ਨਾਲ ਸਬੰਧਤ ਕੇਸ ਵਿੱਚ ਨਿਯਮਤ ਜ਼ਮਾਨਤ ਦੇ ਦਿੱਤੀ ਹੈ।

  ਮਜੀਠੀਆ ਨੇ ਪਿਛਲੇ ਸਾਲ 20 ਦਸੰਬਰ ਨੂੰ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ ਦੀਆਂ ਧਾਰਾਵਾਂ ਤਹਿਤ ਦਰਜ ਕੀਤੇ ਗਏ ਕੇਸ ਵਿੱਚ ਰੈਗੂਲਰ ਜ਼ਮਾਨਤ ਲਈ ਹਾਈ ਕੋਰਟ ਦਾ ਰੁਖ਼ ਕੀਤਾ ਸੀ।

  ਉਧਰ, ਭਾਜਪਾ ਨੇ ਜਿਥੇ ਮਜੀਠੀਆ ਦੀ ਤਰੀਫ ਕੀਤੀ, ਉਥੇ ਜਮਾਨਤ ਮਿਲਣ ਉਤੇ ਵਧਾਈ ਵੀ ਦਿੱਤੀ ਹੈ। ਭਾਜਪਾ ਆਗੂ ਹਰਜੀਤ ਗਰੇਵਾਲ ਨੇ ਆਖਿਆ ਹੈ ਕਿ ਅਦਾਲਤ ਨੇ ਮਜੀਠੀਆ ਨੂੰ ਜਮਾਨਤ ਦਿੱਤੀ ਹੈ, ਮੈਂ ਸਮਝਦਾ ਹਾਂ ਕਿ ਉਨ੍ਹਾਂ ਨੇ ਆਪਣੇ ਆਪ ਦੇ ਇਕ ਚੰਗੇ ਨਾਗਰਿਕ ਹੋਣ ਦਾ ਸਬੂਤ ਦਿੱਤਾ ਹੈ। ਜਦੋਂ ਉਨ੍ਹਾਂ ਉਤੇ ਦੋਸ਼ ਲੱਗੇ ਤਾਂ ਉਨ੍ਹਾਂ ਨੇ ਆਪਣੇ ਆਪ ਨੂੰ ਕਾਨੂੰਨ ਦੇ ਸਾਹਮਣੇ ਪੇਸ਼ ਕੀਤਾ।

  ਇਧਰ-ਉਧਰ ਭੱਜੇ ਨਹੀਂ। ਉਨ੍ਹਾਂ ਕਿਹਾ ਕਿ ਮੰਤਰੀ ਤੇ ਐਮਪੀ ਸਮੇਤ ਅਜਿਹੇ ਲੋਕਾਂ ਤੋਂ ਸਮਾਜ ਵੀ ਪ੍ਰੇਰਨਾ ਲੈਂਦਾ ਹੈ। ਉਨ੍ਹਾਂ ਨੇ ਕਾਨੂੰਨ ਵਿਚ ਜੋ ਵਿਸ਼ਵਾਸ ਰੱਖਿਆ ਹੈ, ਉਨ੍ਹਾਂ ਨੂੰ ਅੱਜ ਜਮਾਨਤ ਮਿਲੀ ਹੈ। ਹੁਣ ਵੀ ਉਹ ਕਾਨੂੰਨ ਦਾ ਸਾਹਮਣੇ ਕਰਨਗੇ ਤੇ ਸਾਫ ਸੁਥਰੇ ਹੋ ਕੇ ਵੀ ਨਿਕਲਣਗੇ। ਇਸ ਲਈ ਉਨ੍ਹਾਂ ਨੂੰ ਵਧਾਈ ਵੀ ਹੈ। ਉਨ੍ਹਾਂ ਨੇ ਇਕ ਚੰਗੇ ਨਾਗਰਿਕ ਹੋਣ ਦਾ ਸਬੂਤ ਦਿੱਤਾ ਹੈ।
  Published by:Gurwinder Singh
  First published:

  Tags: Bikram Singh Majithia, Shiromani Akali Dal

  ਅਗਲੀ ਖਬਰ