ਭਾਜਪਾ ਨੇ ਅੱਜ ਚੰਡੀਗੜ੍ਹ ਤੇ ਪੰਜਾਬ ਦੀਆਂ ਦੋ ਸੀਟਾਂ ਤੋਂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਭਾਜਪਾ ਨੇ ਚੰਡੀਗੜ੍ਹ ਤੋਂ ਕਿਰਨ ਖੇਰ, ਗੁਰਦਾਸਪੁਰ ਤੋਂ ਅਦਾਕਾਰ ਸੱਨੀ ਦਿਓਲ ਤੇ ਹੁਸ਼ਿਆਰਪੁਰ ਤੋਂ ਸੋਮ ਪ੍ਰਕਾਸ਼ ਨੂੰ ਉਮੀਦਵਾਰ ਐਲਾਨ ਦਿੱਤਾ ਹੈ। ਹਾਲਾਂਕਿ ਚੰਡੀਗੜ੍ਹ ਤੋਂ ਟਿਕਟ ਲਈ ਪੈਨਲ ‘ਚ ਤਿੰਨ ਨਾਮ ਕੇਂਦਰੀ ਹਾਈਕਮਾਨ ਕੋਲ ਭੇਜੇ ਗਏ ਸਨ, ਜਿਸ ਵਿੱਚ ਮੌਜੂਦਾ ਸੰਸਦ ਮੈਂਬਰ ਕਿਰਨ ਖੇਰ, ਸਾਬਕਾ ਸੰਸਦ ਸੱਤਿਆਪਾਲ ਮਲਿਕ ਤੇ ਬੀਜੇਪੀ ਪ੍ਰਦੇਸ਼ ਪ੍ਰਧਾਨ ਸੰਜੈ ਟੰਡਨ ਦਾ ਨਾਮ ਸ਼ਾਮਲ ਸੀ। ਪਰ ਭਾਜਪਾ ਨੇ ਇਕ ਵਾਰ ਫਿਰ ਕਿਰਨ ਖੇਰ ਉਤੇ ਭਰੋਸਾ ਜਤਾਇਆ ਹੈ।
ਦੱਸ ਦਈਏ ਕਿ ਚੰਡੀਗੜ੍ਹ ਤੋਂ ਕਾਂਗਰਸ ਵੱਲੋਂ ਸਾਬਕਾ ਕੇਂਦਰੀ ਮੰਤਰੀ ਪਵਨ ਬੰਸਲ ਤੇ ਆਮ ਆਦਮੀ ਪਾਰਟੀ ਵੱਲੋਂ ਕਦੇ ਭਾਜਪਾ ਦਾ ਹਿੱਸਾ ਰਹੇ ਹਰਮੋਹਨ ਧਵਨ ਨੂੰ ਮੈਦਾਨ ਵਿਚ ਉਤਾਰਿਆ ਗਿਆ ਹੈ। ਉਧਰ ਟਿਕਟ ਨਾ ਮਿਲਣ ਕਾਰਨ ਵਿਜੈ ਸਾਂਪਲਾ ਨਾਰਾਜ਼ ਹੋ ਗਏ ਹਨ ਤੇ ਆਖਿਆ ਹੈ ਕਿ ਬੜਾ ਦੁੱਖ ਹੋਇਆ ਹੈ, ਭਾਜਪਾ ਨੇ ਗਊ ਹੱਤਿਆ ਕਰ ਦਿੱਤੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।