‘ਭਾਜਪਾ CAA ਸਬੰਧੀ ਭਾਈਵਾਲਾਂ ਨੂੰ ਸਮਝਾਉਣ ‘ਚ ਨਾਕਾਮ’

News18 Punjabi | News18 Punjab
Updated: January 14, 2020, 5:49 PM IST
share image
‘ਭਾਜਪਾ CAA ਸਬੰਧੀ ਭਾਈਵਾਲਾਂ ਨੂੰ ਸਮਝਾਉਣ ‘ਚ ਨਾਕਾਮ’
‘ਭਾਜਪਾ CAA ਸਬੰਧੀ ਭਾਈਵਾਲਾਂ ਨੂੰ ਸਮਝਾਉਣ ‘ਚ ਨਾਕਾਮ’

ਅੱਜ ਲੁਧਿਆਣਾ ਦੇ ਵਿੱਚ ਜੰਮੂ ਕਸ਼ਮੀਰ ਦੇ ਸਾਬਕਾ ਉਪ ਮੁੱਖ ਮੰਤਰੀ ਨਿਰਮਲ ਸਿੰਘ ਇੱਕ ਜਾਗਰੂਕਤਾ ਰੈਲੀ ਕਰਨ ਪਹੁੰਚੇ ਪਰ ਇਸ ਰੈਲੀ ਵਿਚ ਨਾ ਤਾਂ ਕੋਈ ਅਕਾਲੀ ਦਲ ਦਾ ਆਗੂ ਸ਼ਾਮਿਲ ਹੋਇਆ ਅਤੇ ਅਕਾਲੀ ਦਲ ਦੇ ਬਿੱਲ ਦਾ ਵਿਰੋਧ ਕਰਨ ਤੇ ਉਨ੍ਹਾਂ ਨੇ ਮੈਨੂੰ ਕੋਈ ਜਾਣਕਾਰੀ ਨਾ ਹੋਣ ਦੀ ਗੱਲ ਕਹੀ।

  • Share this:
  • Facebook share img
  • Twitter share img
  • Linkedin share img
ਦੇਸ਼ ਭਰ ਦੇ ਵਿੱਚ ਨਾਗਰਿਕਤਾ ਸੋਧ ਐਕਟ ਨੂੰ ਲੈ ਕੇ ਹੋ ਰਹੇ ਵਿਰੋਧ ਤੋਂ ਬਾਅਦ ਭਾਜਪਾ ਵੱਲੋਂ ਹੁਣ ਦੇਸ਼ ਭਰ ‘ਚ ਲੋਕਾਂ ਨੂੰ ਇਸ ਐਕਟ ਸਬੰਧੀ ਜਾਗਰੂਕ ਕਰਨ ਲਈ ਮੀਟਿੰਗਾਂ ਅਤੇ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਪਰ ਪੰਜਾਬ ਦੇ ਵਿੱਚ ਆਪਣੀ ਹੀ ਭਾਈਵਾਲ ਪਾਰਟੀ ਅਕਾਲੀ ਦਲ ਨੂੰ ਇਸ ਐਕਟ ਦੇ ਹੱਕ ਵਿਚ ਲਿਆਉਣ ਲਈ ਭਾਜਪਾ ਨਾਕਾਮ ਸਾਬਿਤ ਹੋ ਰਹੀ ਹੈ। ਅੱਜ ਲੁਧਿਆਣਾ ਦੇ ਵਿੱਚ ਜੰਮੂ ਕਸ਼ਮੀਰ ਦੇ ਸਾਬਕਾ ਉਪ ਮੁੱਖ ਮੰਤਰੀ ਨਿਰਮਲ ਸਿੰਘ ਇੱਕ ਜਾਗਰੂਕਤਾ ਰੈਲੀ ਕਰਨ ਪਹੁੰਚੇ ਪਰ ਇਸ ਰੈਲੀ ਵਿਚ ਨਾ ਤਾਂ ਕੋਈ ਅਕਾਲੀ ਦਲ ਦਾ ਆਗੂ ਸ਼ਾਮਿਲ ਹੋਇਆ ਅਤੇ ਅਕਾਲੀ ਦਲ ਦੇ ਬਿੱਲ ਦਾ ਵਿਰੋਧ ਕਰਨ ਤੇ ਉਨ੍ਹਾਂ ਨੇ ਮੈਨੂੰ ਕੋਈ ਜਾਣਕਾਰੀ ਨਾ ਹੋਣ ਦੀ ਗੱਲ ਕਹੀ।

ਇਸ ਮੌਕੇ ਗੱਲਬਾਤ ਕਰਦਿਆਂ ਜੰਮੂ ਕਸ਼ਮੀਰ ਦੇ ਸਾਬਕਾ ਉਪ ਮੁੱਖ ਮੰਤਰੀ ਡਾਕਟਰ ਨਿਰਮਲ ਸਿੰਘ ਨੇ ਕਿਹਾ ਕਿ ਨਾਗਰਿਕਤਾ ਸੋਧ ਐਕਟ ਦੱਬੇ ਕੁਚਲੇ ਹਿੰਦੂ ਜੈਨੀ ਭਾਈਚਾਰੇ ਅਤੇ ਹੋਰਨਾਂ ਧਰਮਾਂ ਦੇ ਲੋਕਾਂ ਨੂੰ ਉਨ੍ਹਾਂ ਦਾ ਹੱਕ ਦਿਵਾਉਣ ਲਈ ਹੈ। ਉਨ੍ਹਾਂ ਕਿਹਾ ਕਿ ਇਹ ਕਾਨੂੰਨ ਪਾਸ ਹੋ ਚੁੱਕਾ ਹੈ ਅਤੇ ਸਭ ਨੂੰ ਇਸ ਨੂੰ ਮੰਨਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਐਕਟ ਨੂੰ ਵਿਰੋਧੀਆਂ ਵੱਲੋਂ ਗਲਤ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਪਰ ਜਦੋਂ ਅਕਾਲੀ ਦਲ ਦੇ ਇਸ ਦੇ ਵਿਰੁੱਧ ਹੋਣ ਸਬੰਧੀ ਸਵਾਲ ਪੁੱਛਿਆ ਗਿਆ ਤਾਂ ਨਾ ਪਹਿਲਾਂ ਕਿਹਾ ਕਿ ਉਹ ਹੱਕ ਵਿਚ ਰਹੇ ਅਤੇ ਫਿਰ ਕਿਹਾ ਕਿ ਮੈਨੂੰ ਇਸ ਬਾਰੇ ਜਾਣਕਾਰੀ ਨਹੀਂ।

ਬੀਤੇ ਦਿਨੀਂ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਦੀ ਲੁਧਿਆਣਾ ਦੇ ਵਿੱਚ ਲੋਕਾਂ ਨੂੰ ਨਾਗਰਿਕਤਾ ਸੋਧ ਐਕਟ ਸਬੰਧੀ ਜਾਗਰੂਕ ਕਰਨ ਲਈ ਪਹੁੰਚੇ ਸਨ ਅਤੇ ਅਕਾਲੀ ਦਲ ਦੇ ਇਸ ਐਕਟ ਦੇ ਵਿਰੋਧ ਕਰਨ ਦੇ ਸਵਾਲ ਤੇ ਉਨ੍ਹਾਂ ਨੇ ਵੀ ਚੁੱਪੀ ਧਾਰ ਲਈ ਸੀ।
 
First published: January 14, 2020
ਹੋਰ ਪੜ੍ਹੋ
ਅਗਲੀ ਖ਼ਬਰ