Home /News /punjab /

ਕੇਂਦਰ ਦੀ ਭਾਜਪਾ ਸਰਕਾਰ ਕੋਵਿਡ-19 ਦੇ ਅਧਰਾਧਿਕ ਕੁਪ੍ਰਬੰਧਨ ਦੀ ਦੋਸ਼ੀ : ਸੁਨੀਲ ਜਾਖੜ

ਕੇਂਦਰ ਦੀ ਭਾਜਪਾ ਸਰਕਾਰ ਕੋਵਿਡ-19 ਦੇ ਅਧਰਾਧਿਕ ਕੁਪ੍ਰਬੰਧਨ ਦੀ ਦੋਸ਼ੀ : ਸੁਨੀਲ ਜਾਖੜ

ਕੇਂਦਰ ਦੀ ਭਾਜਪਾ ਸਰਕਾਰ ਕੋਵਿਡ-19 ਦੇ ਅਧਰਾਧਿਕ ਕੁਪ੍ਰਬੰਧਨ ਦੀ ਦੋਸ਼ੀ : ਸੁਨੀਲ ਜਾਖੜ
(ਫਾਇਲ ਫੋਟੋ)

ਕੇਂਦਰ ਦੀ ਭਾਜਪਾ ਸਰਕਾਰ ਕੋਵਿਡ-19 ਦੇ ਅਧਰਾਧਿਕ ਕੁਪ੍ਰਬੰਧਨ ਦੀ ਦੋਸ਼ੀ : ਸੁਨੀਲ ਜਾਖੜ (ਫਾਇਲ ਫੋਟੋ)

 ਕਾਂਗਰਸ ਪਾਰਟੀ ਵੱਲੋਂ ਰਾਜਪਾਲ ਨੂੰ ਮੰਗ ਪੱਤਰ, ਜ਼ਿਲਿਆਂ ਵਿਚ ਡਿਪਟੀ ਕਮਿਸ਼ਨਰਾਂ ਦੇ ਰਾਹੀਂ ਰਾਸ਼ਟਰਪਤੀ ਨੂੰ ਭੇਜੇ ਮੰਗ ਪੱਤਰ

 • Share this:
  ਚੰਡੀਗੜ- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਆਖਿਆ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਦੀ ਕੇਂਦਰ ਸਰਕਾਰ ਕੋਵਿਡ 19 ਬਿਮਾਰੀ ਦੇ ਅਪਰਾਧਿਕ ਕੁਪ੍ਰਬੰਧਨ ਦੀ ਦੋਸ਼ੀ ਹੈ। ਉਨਾਂ ਨੇ ਕਿਹਾ ਕਿ ਇਸ ਸਰਕਾਰ ਨੇ ਬਿਮਾਰੀ ਤੇ ਕੰਟਰੋਲ ਕਰਨ, ਲੋਕਾਂ ਨੂੰ ਵੈਕਸੀਨ ਦੇਣ ਤੋਂ ਪੂਰੀ ਤਰਾਂ ਨਾਲ ਪੱਲਾ ਝਾੜ ਲਿਆ ਹੈ ਅਤੇ ਲੋਕਾਂ ਨੂੰ ਆਪਣੇ ਹਾਲ ਤੇ ਛੱਡ ਦਿੱਤਾ ਹੈ।

  ਅੱਜ ਇੱਥੋਂ ਜਾਰੀ ਬਿਆਨ ਵਿਚ ਸ੍ਰੀ ਜਾਖੜ ਨੇ ਦੱਸਿਆ ਕਿ ਦੇਸ਼ ਦੇ ਸਾਰੇ ਨਾਗਰਿਕਾਂ ਲਈ ਵੈਕਸੀਨ ਦੀ ਮੰਗ ਸਬੰਧੀ ਪਾਰਟੀ ਵੱਲੋਂ ਅੱਜ ਰਾਸ਼ਟਰਪਤੀ ਦੇ ਨਾਂਅ ਮੰਗ ਪੱਤਰ ਭੇਜਿਆ ਗਿਆ ਹੈ। ਉਨਾਂ ਨੇ ਕਿਹਾ ਕਿ ਇਹ ਮੰਗ ਪੱਤਰ ਸੂਬੇ ਦੇ ਰਾਜਪਾਲ ਦੇ ਮਾਰਫ਼ਤ ਭੇਜਿਆ ਗਿਆ ਹੈ। ਰਾਜਪਾਲ ਦੇ ਚੰਡੀਗੜ ਤੋਂ ਬਾਹਰ ਹੋਣ ਕਾਰਨ ਮੰਗ ਪੱਤਰ ਉਨਾਂ ਦੇ ਦਫ਼ਤਰ ਵਿਖੇ ਦਿੱਤਾ ਗਿਆ।  ਇਸ ਤੋਂ ਬਿਨਾਂ ਪਾਰਟੀ ਦੀਆਂ ਜ਼ਿਲਾ ਇਕਾਈਆਂ ਵੱਲੋਂ ਡਿਪਟੀ ਕਮਿਸ਼ਨਰਾਂ ਦੇ ਮਾਰਫ਼ਤ ਅਜਿਹਾ ਹੀ ਮੰਗ ਪੱਤਰ ਦੇਸ਼ ਦੇ ਰਾਸ਼ਟਰਪਤੀ ਨੂੰ ਭੇਜਿਆ ਗਿਆ ਹੈ।

  ਸੂਬਾ ਕਾਂਗਰਸ ਪ੍ਰਧਾਨ ਨੇ ਦੱਸਿਆ ਕਿ ਮੋਦੀ ਸਰਕਾਰ ਦੀ ਵੈਕਸੀਨ ਨੀਤੀ ਇਕ ਤੋਂ ਬਾਅਦ ਇਕ, ਕੀਤੀਆਂ ਅਨੇਕਾਂ ਭੁੱਲਾਂ ਦਾ ਸਮੂਹ ਹੈ। ਭਾਜਪਾ ਸਰਕਾਰ ਨੇ ਕੌਮੀ ਵੈਕਸੀਨ ਨੀਤੀ ਬਣਾਉਣ ਦਾ ਆਪਣਾ ਕਰੱਤਵ ਭੁਲਾ ਦਿੱਤਾ ਹੈ। ਵੱਖ ਵੱਖ ਕੀਮਤਾਂ ਦੇ ਸਲੈਬ, ਡਿਜਟਿਲ ਤਰੀਕੇ ਨਾਲ ਧੀਮੀ ਰਫਤਾਰ ਕਰਨਾ, ਵੈਕਸੀਨ ਦਾ ਆਰਡਰ ਸਮੇਂ ਸਿਰ ਨਾ ਦੇਣਾ, ਵੇਲਾ ਰਹਿੰਦਿਆਂ ਵੈਕਸੀਨੇਸਨ ਕਰਨ ਦੀ ਬਜਾਏ ਵੈਕਸੀਨ ਦਾ ਨਿਰਯਾਤ ਕਰਨਾ ਆਦਿ ਕੇਂਦਰ ਸਰਕਾਰ ਦੀਆਂ ਵੱਡੀਆਂ ਭੁੱਲਾਂ ਹਨ। ਇਸੇ ਹੀ ਕਾਰਨ ਹਾਲੇ ਸਿਰਫ 3.17 ਫੀਸਦੀ ਅਬਾਦੀ ਨੂੰ ਹੀ ਵੈਕਸੀਨ ਦੀਆਂ ਦੋਨੋਂ ਖੁਰਾਕਾਂ ਮਿਲ ਪਾਈਆਂ ਹਨ। ਜੇਕਰ ਇਸੇ ਰਫ਼ਤਾਰ ਨਾਲ ਮੋਦੀ ਸਰਕਾਰ ਚੱਲਦੀ ਰਹੀ ਤਾਂ ਪੂਰੀ ਅਬਾਦੀ ਨੂੰ ਵੈਕਸੀਨ ਲਗਾਉਣ ਵਿਚ 3 ਸਾਲ ਦਾ ਸਮਾਂ ਲੱਗ ਜਾਵੇਗਾ।

  ਵੈਕਸੀਨ ਦੀਆਂ ਤਿੰਨ ਕੀਮਤਾਂ ਦੀ ਗੱਲ ਕਰਦਿਆਂ ਉਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਕੋਵੀਸ਼ਿਲਡ ਦੀ ਇਕ ਡੋਜ 150 ਰੁਪਏ ਵਿਚ ਖਰੀਦ ਕਰਦੀ ਹੈ, ਰਾਜ ਸਰਕਾਰ ਲਈ ਉਸਦੀ ਕੀਮਤ 300 ਰੁਪਏ ਹੈ ਅਤੇ ਨਿੱਜੀ ਹਸਪਤਾਲਾਂ ਲਈ ਉਸਦੀ ਕੀਮਤ 600 ਰੁਪਏ ਹਨ। ਜਦ ਕਿ ਕੋਵੈਕਸੀਨ ਦੀ ਇਕ ਖੁਰਾਕ ਮੋਦੀ ਸਰਕਾਰ 150 ਰੁਪਏ ਵਿਚ ਖਰੀਦ ਕਰਦੀ ਹੈ, ਰਾਜ ਸਰਕਾਰਾਂ ਨੂੰ ਇਹ 600 ਰੁਪਏ ਵਿਚ ਮਿਲਦੀ ਹੈ ਅਤੇ ਨਿੱਜੀ ਹਸਪਤਾਲਾਂ ਨੂੰ 1200 ਰੁਪਏ ਵਿਚ। ਉਨਾਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਤਿੰਨ ਕੀਮਤਾਂ ਤੈਅ ਕਰਨਾ ਕਿਸੇ ਵੀ ਤਰਾਂ ਤਰਕ ਸੰਗਤ ਨਹੀਂ ਹੈ।

  ਇਸ ਲਈ ਕਾਂਗਰਸ ਪਾਰਟੀ ਨੇ ਮੰਗ ਕੀਤੀ ਹੈ ਕਿ ਹਰ ਰੋਜ ਦੇਸ਼ ਵਿਚ 1 ਕਰੋੜ ਲੋਕਾਂ ਨੂੰ ਵੈਕਸੀਨ ਲਗਾਈ ਜਾਵੇ ਅਤੇ ਕੇਂਦਰ ਸਰਕਾਰ ਸਾਰੇ ਲੋਕਾਂ ਲਈ ਮੁਫ਼ਤ ਵਿਚ ਸੂਬਿਆਂ ਨੂੰ ਵੈਕਸੀਨ ਮੁਹਈਆ ਕਰਵਾਏ। ਉਨਾਂ ਨੇ ਕਿਹਾ ਕਿ ਕਰੋਨਾ ਤੇ ਫਤਿਹ ਹਾਸਲ ਕਰਨ ਦਾ ਇਹੀ ਇਕ ਤਰੀਕਾ ਹੈ। ਉਨਾਂ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਇਸ ਵੇਲੇ ਲੋਕਾਂ ਦੇ ਹਿੱਤ ਵਿਚ ਸੋਚਣਾ ਚਾਹੀਦਾ ਹੈ ਨਾ ਕਿ ਵੈਕਸੀਨ ਨਿਰਮਾਤਾ ਕੰਪਨੀਆਂ ਬਾਰੇ।
  Published by:Ashish Sharma
  First published:

  Tags: Central government, Corona vaccine, COVID-19, Sunil Jakhar

  ਅਗਲੀ ਖਬਰ